Back ArrowLogo
Info
Profile
ਅਣਦਿੱਸਦੇ ਰੂਪ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਘਟਾਉਣਾ ਚਾਹੁੰਦਾ ਹੈ ਕਦੇ ਦਿੱਸਦੇ ਰੂਪ ਧਾਰ ਕੇ (ਬੱਦਲ ਬਣ ਕੇ) ਸੂਰਜ ਦੀ ਧੁੱਪ ਦਾ ਮੂੰਹ ਮੋੜ ਦਿੰਦਾ ਹੈ ਤੇ ਕਦੇ ਸੂਰਜ ਨਾਲ ਮੁੱਠ ਭੇੜ ਕਰਨ ਲਈ ਉੱਚਾ ਚੜਦਾ ਮੀਂਹ ਬਰਫ ਗੜੇ ਬਣ ਕੇ ਡਿੱਗ ਪੈਂਦਾ ਹੈ। ਵਿਚਾਰਾ ਵਤਨ ਦੇ ਵਿਛੋੜੇ ਵਿਚ ਸਿਰ ਧੁਨਦਾ ਫਿਰਦਾ ਹੈ। ਸੂਰਜ ਦੀ ਚਲਾਈ ਹੋਈ ਤਿੱਖੀ  ਪੈਣ ਉਸ ਨੂੰ ਅੱਗੇ ਲਾਈ ਫਿਰਦੀ ਹੈ। ਜਦ ਕਦੇ ਉਹ ਬੱਦਲ ਬਣ ਪਹਾੜਾਂ ਤੇ ਜਾ ਚੜ੍ਹਦਾ ਹੈ ਤਾਂ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ, ਭੈਦਾਇਕ ਚੋਟੀਆਂ, ਸਹਿਮ ਦੇਣ ਵਾਲੀਆਂ ਘਾਟੀਆਂ ਤੇ ਤ੍ਰਹਕਾ ਦੇਣ ਵਾਲੇ ਸੰਘਣੇ ਬ੍ਰਿਛਾਂ ਦੀਆਂ ਪੰਕਤੀਆਂ ਤੇ ਮੌਸਮ ਦੀ ਡਾਢੀ ਠੰਢ ਨਾਲ ਸਹਿਮ ਖਾ ਕੇ ਰ ਪੈਂਦਾ ਹੈ ਤਾਂ ਖੱਡਾਂ ਵਿਚ ਸਿਰ ਟਕਰਾਂਦਾ, ਹੇਠਾਂ ਡਿੱਗਦਾ ਢਹਿੰਦਾ ਮੈਦਾਨਾਂ ਵਿਚ ਅੱਪੜਦਾ ਹੈ। ਇਥੋਂ ਮਿੱਟੀ ਖੇਹ ਵਿਚ ਲੇਟਦਾ ਵਤਨ ਨੂੰ ਢੂੰਡਦਾ ਫਿਰਦਾ ਕਦੇ ਸਮੁੰਦਰ ਵਿਚ ਜਾ ਪਹੁੰਚਦਾ ਹੈ। ਉਥੇ ਸਾਰੀਆਂ ਮੈਲਾਂ ਤੇ ਸਾਰੇ ਥਕੇਵੇਂ ਦੂਰ ਹੁੰਦੇ ਹਨ। ਜਿੰਕੁਰ ਡਰਾਕੁਲ ਜਲ ਪਹਾੜਾਂ ਦੇ ਭੈ ਨਾਲ ਟਿਕਾਣੇ ਜਾ ਪੁਜਦਾ ਹੈ ਤਿਵੇਂ ਡਰਪੋਕ ਜੀਵ ਭੈ-ਭੀਤ ਹੋਏ ਕਦੀ ਕਦੀ ਆਪਣੇ  ਮਨਸੂਬੇ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਪ੍ਰਕਾਰ ਭੈ ਦੀ ਖਰੈਤ ਪੰਡਤ ਜੀ ਦੌੜਦੇ ਦੌੜਦੇ ਨਗਰ ਅੱਪੜੇ, ਸਿੱਧੇ ਸਰਦਾਰ ਦੇ ਮਹਿਲਾਂ ਨੂੰ ਪਧਾਰੇ। ਉੱਥੇ ਭਲਾ ਐਸ ਵੇਲੇ ਕੌਣ ਕੰਨ ਖੜੇ ਕਰਕੇ ਬੈਠਾ ਸੀ, ਜੋ ਪ੍ਰੇਹਤ ਜੀ ਦੀ ਗੱਲ ਸੁਣ ਲੈਂਦਾ ? ਦਰਬਾਨ ਦੀ ਸਖਤੀ ਵੇਖ ਕੇ ਆਪ ਲਿਫ਼ ਗਏ। ਕੁਝ ਚਾਪਲੋਸੀ ਕੀਤੀ, ਕੁਝ ਮਾਇਆ ਦੇ ਕੇ ਹੱਥ ਤਰ ਕੀਤੇ। ਤਮਾ ਤੇਲ ਨਾਲ ਨਰਮ ਹੋ ਕੇ ਦਰਬਾਨ ਨੇ ਜਾ ਖ਼ਬਰ ਕੀਤੀ ਤੇ ਲੱਲੇ ਪੱਤੇ ਦੀਆਂ ਹੁਣ ਐਸੀਆਂ ਸੁਣਾਈਆਂ ਕਿ ਹੁਸ਼ਿਆਰਬੇਗ ਜਮਾਂਦਾਰ ਦੇ ਨਾਮ ਹੁਕਮ ਚੜ੍ਹ ਗਿਆ ਕਿ ਕੁਛ  ਸਵਾਰ ਮੁਸੱਲਹ (ਸਸਤ੍ਰਧਾਰੀ) ਨਾਲ ਲੈ ਕੇ ਤੇ ਪੰਡਤ ਜੀ ਨੂੰ ਡੇਲੇ ਵਿਚ ਬਿਠਾ ਕੇ ਇਸੀ ਦਮ ਕੂਚ ਕਰ ਦੇਣ। ਸੋ ਤਿਆਰੀ ਹੋ ਹਵਾਕੇ ਕੂਚ ਹੋਈ। ਹਨੇਰੀ ਰਾਤ ਬਨ ਦਾ ਰਸਤਾ ਪੰਡਤ ਜੀ ਦਾ ਚੇਤਾ ਰਸਤਾ ਭੁੱਲ ਗਿਆ। ਸਿਪਾਹੀ ਝੁੰਜਲਾਉਂਦੇ ਹਨ, ਉਸ ਨੂੰ ਡੋਲੇ ਵਿਚ ਵੇਖ ਕੇ ਸੜਦੇ ਹਨ ਪਰ ਵੱਢੀ ਨੇ ਸੂੰਹੀਏਂ ਜੀ ਦਾ ਕੰਮ ਬਣਾਯਾ ਹੋਯਾ ਸੀ, ਕੌਣ ਉਲਟਾ ਸਕਦਾ ਸੀ? ਇਸ ਤਰ੍ਹਾਂ ਖਿਝਦੇ ਖੁਝਦੇ ਭੁੱਲਦੇ  ਲੱਭਦੇ ਤ੍ਰਿਪਹਿਰੇ ਦੇ ਮਗਰੋਂ ਉਥੇ ਜਾ ਹੀ ਪੁੱਜੇ। ਮਾਂ ਪੁੱਤ ਤਾਂ ਸੁੱਤੇ ਹੋਏ ਸਨ ਤੇ ਸਿੰਘ ਜੀ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਉਨ੍ਹਾਂ ਦੀ ਮਧੁਰ ਬਾਣੀ ਨੇ
60 / 162
Previous
Next