Back ArrowLogo
Info
Profile

ਕੇ ਭੋਗਦੀਆਂ। ਬਾਣੀ ਦਾ ਪਾਠ ਕਰਦੀਆਂ ਗੁਰੂ ਪਰਮੇਸ਼ੁਰ ਨੂੰ ਧਿਆਉਂਦੀਆਂ, ਇਕੁਰ ਦੁੱਖ ਦੇ ਦਿਨ ਕੱਟਦੀਆਂ। ਹੁਣ ਮੀਰ ਮੰਨੂੰ ਨੇ ਹੁਕਮ ਦਿੱਤਾ ਕਿ 'ਸਭਨਾ ਨੂੰ ਤੁਰਕ ਬਣਾਓ, ਜਿਹੜੀ ਨਾ ਮੰਨੇ ਉਸ ਨੂੰ ਸਵਾ ਮਣ ਦਾਣੇ ਦੇ ਕੇ ਚੱਕੀ ਤੇ ਲਾਓ, ਜੇ ਨਾ ਪੀਹੇ ਤਦ ਕੋਟੜੇ ਮਾਰੋ। ਇਹ ਹੁਕਮ ਸਾਰੇ ਸੁਣਾਇਆ ਗਿਆ। ਹੁਣ ਵਿਚਾਰੀਆਂ ਦੇ ਅੱਗੇ ਚੱਕੀਆਂ ਲਾਈਆਂ ਗਈਆਂ ਤੇ ਦਾਣੇ ਧਰੇ ਗਏ। ਕਰਤਾਰ ਦਾ ਭਾਣਾ ਸਿਰ ਮੱਥੇ ਤੇ ਮੰਨਕੇ ਅਰਦਾਸਾ ਸੋਧਕੇ ਸਿਰ ਪਈ ਤੇ ਕੱਟਣ ਨੂੰ ਤਿਆਰ ਹੋ ਗਈਆਂ। ਜਿਨ੍ਹਾਂ ਦੇ ਨਿਆਣੇ ਨਾ ਸੇ ਤੇ ਪਿੰਡਾਂ ਦੀਆਂ ਸਨ ਉਹ ਤਾਂ ਦਿਨ ਚੜ੍ਹਦੇ ਤਕ ਔਖੀਆਂ ਹੋ ਹਵਾ ਕੇ ਪੀਹਣ ਪੀਹ ਬੈਠੀਆਂ, ਪਰ ਹਾਇ! ਸ਼ਹਿਰਾਂ ਤੇ ਅਮੀਰ ਘਰਾਂ ਦੀਆਂ ਸਿੰਘਣੀਆਂ ਲਈ ਇਹ ਬੜਾ ਔਖਾ ਸੀ। ਇਹ ਵਿਚਾਰੀਆਂ ਚੱਕੀ ਪੀਂਹਦੀਆਂ ਹਨ, ਬਾਣੀ ਪੜ੍ਹਦੀਆਂ ਹਨ. ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਸੋਚਦੀਆਂ ਹਨ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਦੇ ਅਸਹਿ ਖੇਦਾਂ ਦੇ ਨਕਸ਼ੇ ਅੱਖਾਂ ਅੱਗੇ ਲਿਆ ਕੇ  ਆਪਣੇ ਦੁਖਾਂ ਨੂੰ ਸੁਖ ਸਮਝਕੇ ਸਿਰ ਪਈ ਨੂੰ ਬਿਤਾਉਂਦੀਆਂ ਹਨ, ਪਰ ਹਾਇ ਡਾਢੇ ਦੀ ਵਗਾਰ! ਹੱਥਾਂ ਨੂੰ ਛਾਲੇ ਬਾਹਾਂ ਵਿਚ ਪਿੰਨ ਪੈ  ਰਹੇ ਹਨ, ਮਣ ਮਣ ਦੀ ਬਾਂਹ ਹੋ ਰਹੀ ਹੈ, ਮਾਨੋ ਸਾਰੇ ਸਰੀਰ ਦਾ ਲਹੂ ਇਨ੍ਹਾਂ ਵਿਚ ਆ ਵੜਿਆ ਹੈ। ਲੱਕ ਥੱਕ ਕੇ ਸਰੀਰ ਦਾ ਭਾਰ ਚੁੱਕਣੋਂ ਨਾਂਹ ਕਰ ਰਿਹਾ ਹੈ। ਸੁਹਲ ਸ਼ੀਲ ਕੌਰ ਵਲ ਦੇਖੋ, ਰਾਜ ਘਰ ਦੀ ਪਲੀ ਗੋਲੀਆਂ ਜਿਸ ਦੇ ਅੱਗੇ ਹੱਥ ਬੰਨ੍ਹ ਖੜਦੀਆਂ ਸਨ, ਧਰਮ ਪਿੱਛੇ ਕਿਸ ਅਪਦਾ ਦੇ ਮੂੰਹ ਆ ਗਈ ਹੈ! ਗੋਰੀਆਂ ਗੋਰੀਆਂ ਬਾਹਾਂ ਲਾਲ ਹੋ ਗਈਆਂ ਹਨ, ਚਿਹਰਾ ਮੁਰਝਾ ਗਿਆ। ਜਦੋਂ ਪਿਆਰਾ ਲਾਲਾ ਮਾਂ ਦੇ ਹੱਥ ਫੜ ਕੇ ਵਾਸਤੇ ਪਾਉਂਦਾ ਹੈ, 'ਅੰਮਾਂ ਜੀ! ਤੁਸੀਂ ਸਾਹ ਕੱਢ ਲਵੋ ਪਲ ਭਰ, ਮੈਂ ਚੱਕੀ ਫੇਰਦਾ ਹਾਂ।' ਮਾਂ, ਮਮਤਾ ਦੀ ਮਾਰੀ ਮਾਂ, ਐਡਾ ਕਰੜਾ ਕੰਮ ਪੁਤ੍ਰ ਨੂੰ ਕਿੱਕੁਰ ਦੇਵੇ ? ਸਰੀਰ ਬੀ ਥੱਕ ਕੇ ਚੂਰ ਹੋ ਗਿਆ ਹੈ, ਪੁੱਤ੍ਰ ਭੀ ਖਹਿੜਾ ਨਹੀਂ ਛੱਡਦਾ, ਹਾਰ ਕੇ ਹੱਥ ਚੁੱਕ ਲੈਂਦੀ ਹੈ। ਗੁਲਾਬ ਵਰਗਾ ਬਾਲਕ ਮਾਂ ਦੇ ਦੁਖੜੇ ਵੰਡਾਉਂਦਾ ਹੈ, ਪਰ ਹਫ਼ ਹਫ਼ ਜਾਂਦਾ ਹੈ। ਇਸ ਬਿਪਤਾ ਵਿਚ ਇਨ੍ਹਾਂ ਗੁਰੂ ਦੀਆਂ ਪਿਆਰੀਆਂ ਸਿੰਘਣੀਆਂ ਦਾ ਹਾਲ ਦੇਖੇ ਸੁਣੇ ਦਾ ਬੜਾ ਫ਼ਰਕ ਹੈ। ਜੋ ਤ੍ਰੀਮਤ ਤਕੜੀ ਹੈ ਅਰ ਆਪਣੀ ਬਿਪਤਾ ਪੂਰੀ ਚੁੱਕੀ ਹੈ, ਉਹ ਭਾਵੇਂ

–––––––––

* ਸਵਾ ਮਣ ਕੱਚੇ ਜੋ 20 ਸੇਰ ਪੱਕੇ ਦੇ ਲਗਪਗ ਹੁੰਦੇ ਸਨ।

85 / 162
Previous
Next