Back ArrowLogo
Info
Profile
ਹੋਸ਼ ਕਰੋ, ਇਸ ਤਰ੍ਹਾਂ ਬੇਵਸ ਹੋਇਆਂ ਭਾਰੀ ਕਲੇਸ਼ ਨਿਕਲੇਗਾ। ਬਾਹਰ ਰੌਲਾ ਪੈ ਗਿਆ ਤਾਂ ਨਵਾਬ ਸਾਹਿਬ ਨੂੰ ਖ਼ਬਰ ਹੋ ਜਾਊ, ਫੇਰ ਤੁਸੀਂ ਜਾਣਦੇ ਹੋ ਕਿ ਘਾਣ ਬਚਾ ਪੀੜਿਆ ਜਾਣ ਦਾ ਡਰ ਹੈ। ਹੁਣ ਤਾਂ ਬਾਨ੍ਹਣੂ ਬੰਨ੍ਹਣ ਦਾ ਵੇਲਾ ਹੈ, ਰੋਣ ਦਾ ਨਹੀਂ ਹੈ। ਇਹ ਸੁਣ ਕੇ ਚੁੱਪ ਹੋ ਗਏ, ਗੋਲੀਆਂ ਕਿਸੇ ਬਹਾਨੇ ਬਾਹਰ ਘੱਲੀਆਂ ਤੇ ਸਲਾਹ ਲੱਗੀ ਹੋਣ।

ਦੀਵਾਨ- ਮਿਸਰ ਜੀ! ਪਹਿਲੇ ਇਹ ਦੱਸੋ ਕਿ ਇਹ ਉਪਦਰ ਹੋਇਆ ਕੀਕੂੰ ?

ਮਿਸਰ- ਜੀ ਹੋਣਾ ਕਿੱਕੂਰ ਸੀ ? ਸੰਗਤ ਨਾਲ, ਪੱਟਿਆ ਇਸ ਸੰਗਤ ਨੇ। ਤੁਹਾਨੂੰ ਮੈਂ ਅੱਗੇ ਭੀ ਹਟਕਿਆ ਸੀ ਕਿ ਅੰਬਰਸਰ ਲਾਗੇ ਨਾ ਘੱਲੇ, ਮੁੰਡਾ ਵਿਗੜ ਜਾਏਗਾ। ਉਹ ਤਾਂ ਐਥੇ ਹੀ ਸਿੱਖਾਂ ਦਾ ਮੇਲੀ ਸੀ; ਉਥੇ ਜਾ ਕੇ ਕਦ ਬਚਿਆ! ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ? ਮੈਂ ਤੁਹਾਨੂੰ ਓਦੋਂ ਬੀ ਹੋੜਦਾ ਸੀ, ਪਰ ਤੁਸੀਂ ਕਿਹਾ ਵੱਡਾ ਹੋ ਕੇ ਆਪੇ ਸਮਝ ਜਾਏਗਾ। *

ਦੀਵਾਨ- ਹੁਣ ਕੀ ਕਰੀਏ ਵਖਤ ਵਿਹਾਣੇ ਨੂੰ ? ਹਾਇ ਪੁੱਤ੍ਰ! ਤੈਂ ਕੀ ਕੀਤਾ ?

ਮਿਸਰ- ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ ਤਕ ਖ਼ਬਰ ਨਾ ਹੋਵੇ।

ਦੀਵਾਨ- ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਛ ਕਰੋ।

ਦੀਵਾਨਣੀ— ਹਾਂ ਤੁਸੀਂ ਹੀ ਬਹੁੜੇ ਪੰਡਤ ਜੀ! ਸਾਡੇ ਤਾਂ ਲੇਖ ਸੜ ਗਏ! ਧੀ— ਮਿਸਰ ਜੀ! ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ!

ਮਿਸਰ- ਫ਼ਿਕਰ ਨਾ ਕਰੋ। ਦੀਵਾਨ ਜੀ! ਹੁਣੇ ਇਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ੍ਹ ਹੀ ਮੋੜ ਕੇ ਐਥੇ ਲੈ ਆਵੇ, ਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ! ਐਉਂ ਗੱਲ ਬਾਹਰ ਨਾ ਨਿਕਲੇਗੀ।

––––––––––––––––

* ਉਸ ਸਮੇਂ ਆਮ ਹਿੰਦੂ ਜਨਤਾ ਵਿਚ ਸਿੱਖਾਂ ਨਾਲ ਕੋਈ ਉਂਞ ਨਫ਼ਰਤ ਨਹੀਂ ਸੀ। ਸਿੱਖਾਂ ਪਰ ਮੁਗਲ ਸਰਕਾਰ ਦਾ ਕਹਿਰ ਹੁੰਦਾ ਸੀ ਤੇ ਨਾਲ ਸਾਕਾਂ ਨੂੰ ਖੇਦ ਮਿਲਦਾ ਸੀ, ਇਸ ਕਰ ਕੇ ਲੋਕੀਂ ਸਿੱਖ ਹੋਣ ਨੂੰ ਆਪਣੇ ਲਈ ਮੁਸੀਬਤਾਂ ਦਾ ਸਿਰ ਆ ਜਾਣਾ ਸਮਝ ਕੇ ਕਸ਼ਟ ਮੰਨਦੇ ਸਨ।

9 / 162
Previous
Next