Back ArrowLogo
Info
Profile
ਜਾਵੇ। ਇਹ ਦੇਖ ਕੇ ਉਸ ਦਾ ਕਲੇਜਾ ਠੰਢਾ ਹੋ ਗਿਆ ਅਰ ਮਨ ਨੇ ਤਸੱਲੀ ਦਿਤੀ ਕਿ ਇਹ ਤਾਂ ਗ਼ਰੀਬ ਗਊ ਹੈ ਅਰ ਆਪਣੇ ਅੱਗੇ ਆਈ. ਵਡਿਆਈ ਨੂੰ ਬਿਪਤਾ ਸਮਝ ਕੇ ਬਚਣੇ ਲਈ ਵਾਸਤੇ ਪਾ ਰਹੀ ਹੈ, ਇਸ ਨੂੰ ਨਜਿੱਠ ਲੈਣਾ ਸੌਖੀ ਗਲ ਹੈ। ਇਹ ਸੋਚ ਕੇ ਨਿਸਚਿੰਤ ਹੋ ਗਈ ਤੇ ਜਾ ਕੇ ਸੌਂ ਰਹੀ।

ਉਧਰ ਸੂਰਜ ਨੇ ਸ਼ੁਕਰ ਵਰਗੀ ਆਪਣੀ ਇਕੋ ਅੱਖ ਖੋਲ੍ਹੀ, ਅਰ ਪਲਸੇਟੇ ਮਾਰਦੇ ਉਂਘਲਾਉਂਦੇ ਲੋਕਾਂ ਵੱਲ ਤਿੱਖੀ ਨਜ਼ਰ ਪਾਈ, ਉਧਰ ਮੁਰਾਦ ਬੇਗਮ ਨੇ ਦੋਵੇਂ ਅੱਖਾਂ, ਜੋ ਸੂਰਜ ਨਾਲੋਂ ਬੀ ਤਿੱਖੀਆਂ ਸਨ, ਖੋਲ੍ਹੀਆਂ ਅਰ ਟੋਟ ਤੇ ਨੀਂਦ ਦੀ ਟੁੱਟ ਵਿਚ ਅਕੜਾਉਂਦੇ ਪਤੀ ਵੱਲ ਘੂਰ ਕੇ ਡਿੱਠਾ. ਪਲੰਘ ਤੋਂ ਉੱਠੀ, ਅਰ ਪਤੀ ਨੂੰ ਪੱਖਾ ਕਰ ਕੇ ਸੁਆ ਦਿਤਾ, ਆਪ ਨਹਾ ਧ ਸੋਲਾਂ ਸ਼ਿੰਗਾਰ ਕਰ ਕੇ ਪਤੀ ਨੂੰ ਫੇਰ ਜਗਾਇਆ ਅਰ ਤਿਆਰ ਕਰਕੇ ਕੁਛ ਖੁਆ ਪਿਆ ਕੇ ਦੋ ਗੋਲੀਆਂ ਪਹਿਰੇਦਾਰ ਨਾਲ ਕਰਕੇ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਦੇ ਪੰਜ ਡਿਉਢੀਓਂ ਬਾਹਰ ਕੀਤਾ। ਅੱਗੋਂ ਦੋ ਬੇਗਮ ਦੇ ਭੇਤੀ ਅੜਦਲੀ ਨਾਲ ਹੋ ਤੁਰੇ। ਹਾਕਮ ਸਾਹਿਬ ਤਾਂ ਦਰਬਾਰ ਵਿਚ ਜਾ ਬੈਠੇ ਅਰ ਪੰਜਾਬ ਵਰਗੇ ਮੁਸ਼ਕਲਾਂ ਨਾਲ ਭਰੇ ਦੇਸ ਦੇ ਇੰਤਜ਼ਾਮ ਵਿਚ ਰੁੱਝ ਗਏ। ਉਧਰ ਬੇਗ਼ਮ ਸਾਡੀ ਸ਼ੀਲ ਕੌਰ ਪਾਸ ਪਹੁੰਚੀ ਤੇ ਉਸ ਨੂੰ ਗੱਲ ਬਾਤੀਂ ਛੇਤੀ ਪਰਚਾ ਲਿਆ।

ਬੇਗਮ— ਮੇਰੀ ਪਿਛਲੇ ਜਨਮ ਦੀ ਭੈਣ! ਕਿੰਨੇ ਚਿਰਾਂ ਦੇ ਵਿਛੜੇ ਮਿਲੇ ਹਾਂ। ਅਸੀਂ ਪਿਛੋਂ ਇਕੋ ਹੀ ਹਾਂ। ਘਬਰਾ ਕੇ ਨਾ ਨਾ ਤੱਕੇ, ਮੈਂ ਸੱਚ ਕਹਿੰਦੀ ਹਾਂ। ਅਸੀਂ ਪਿਛੋਂ ਭੈਣਾਂ ਹਾਂ। ਮੈਂ ਖ਼ਬਰੇ ਕੀ ਖੋਟੇ ਕਰਮ ਕਰ ਬੈਠੇ ਜੋ ਤੁਰਕਾਂ ਦੇ ਘਰ ਜੰਮ ਪਈ, ਸੋ ਹੁਣ ਨਿਰਬਾਹ ਕਰਨਾ ਹੀ ਹੋਇਆ ਨਾ ਕੱਲ ਸੰਝ ਨੂੰ ਜਦ ਮੈਂ ਸੁਣਿਆ ਸੀ ਕਿ ਤੂੰ ਏਥੇ ਫਾਥੀ ਆਈ ਹੈਂ, ਮੇਰੇ ਪੈਰ ਹੇਠੋਂ ਮਿਟੀ ਨਿਕਲ ਗਈ। ਆਖਾਂ ਹਾਇ ਹਾਇ! ਕੀ ਬਣੇਗਾ! ਸਿਖ ਦੀਆਂ ਧੀਆਂ ਤਾਂ ਕਦੇ ਧਰਮ ਨਹੀਂ ਹਾਰਦੀਆਂ; ਕਿਤੇ ਵਿਚਾਰੀ ਨੂੰ ਜਿੰਦ ਨਾ ਦੇਣੀ ਪਵੇ। ਇਨ੍ਹਾਂ ਵਿਚਾਰਾਂ ਵਿਚ ਹੀ ਡੁਬਦੀ ਚਲੀ ਗਈ। ਫੇਰ ਲੁਕ ਕੇ ਤੈਨੂੰ ਵੇਖਣ ਆਈ। ਵੇਖਦਿਆਂ ਸਾਰ ਭੈਣੇ! ਮੇਰੀਆਂ ਆਂਦਰਾਂ ਫੁਟ ਪਈਆਂ। ਕੋਈ ਅੰਦਰਲਾ ਮੋਹ ਜਾਗ ਪਿਆ, ਨਿਰੀ ਭੈਣ ਹੋ ਲੱਗੀਓਂ। ਓਸੇ ਵੇਲੇ ਜੀ ਵਿਚ ਠਾਣ ਲਈ ਭਈ ਮੇਰੀ ਜਿੰਦ ਜਾਏ, ਪਰ ਜਾਏ, ਇਸ ਧਰਮਾਤਮਾ ਦਾ ਸਤਿ ਧਰਮ ਜ਼ਰੂਰ ਬਚਾ ਦੇਣਾ ਹੈ। ਸੋ ਮੈਂ ਬਹਾਨੇ

96 / 162
Previous
Next