Back ArrowLogo
Info
Profile

  • ਆਪਣੇ ਆਪ ਨੂੰ ਸੁਆਰਨ ਵਾਲੀਆਂ ਹਰਕਤਾਂ (ਕੁਝ ਕੁ ਹੇਠਾਂ ਦਿੱਤੀਆਂ ਹਨ) ਵੱਧ ਜਾਂਦੀਆਂ ਹਨ।
  • ਨਜ਼ਰ ਨੇੜਤਾ ਵਾਲੇ ਖੇਤਰ-ਨੱਕ ਅਤੇ ਮੂੰਹ ਤੇ ਟਿਕ ਜਾਂਦੀ ਹੈ।
  • ਆਪਣੀ ਟਾਈ (ਜੇ ਟਾਈ ਨਾ ਹੋਵੇ ਤਾਂ ਕਾਲਰ) ਠੀਕ ਕਰਨਾ।
  • ਵਾਲ ਠੀਕ ਕਰਨਾ।
  • ਜੁਰਾਬਾਂ ਉਪਰ ਖਿੱਚਣਾ
  • ਕੱਪੜਿਆਂ ਨਾਲ ਬਿਨਾਂ ਲੋੜ ਛੇੜ ਛਾੜ ਕਰਨਾ-ਜੈਕਟ ਦੇ ਬਟਨ, ਕਮੀਜ਼ ਦੇ ਕੱਫ ਆਦਿ।
  • ਹੱਥ ਨੂੰ ਚਿਹਰੇ ਤੇ ਲਗਾਉਣ ਵਾਲੀ ਹਰਕਤ ਕਾਫੀ ਜ਼ਿਆਦਾ ਹੋਣਾ।
  • ਭਰਵੱਟੇ ਹਿਲਾਣੇ (ਬਹੁਤ ਘੱਟ ਸਮੇਂ ਲਈ)
  • ਚਿਹਰੇ ਉੱਤੇ ਮਿੱਤਰਤਾ ਭਰੇ ਅਤੇ ਧਿਆਨ ਦੇਣ ਵਾਲੇ ਭਾਵ ਪ੍ਰਗਟ ਕਰਨਾ ।

(ਤੁਸੀਂ ਮੰਨੋਗੇ ਕਿ ਇਹ ਸਾਰਾ ਕੁੱਝ ਤੁਹਾਡੇ ਔਰਤਾਂ ਵੱਲੋਂ ਪ੍ਰਗਟ ਕੀਤੇ ਜਾ ਰਹੇ ਇਸ਼ਾਰਿਆਂ ਸਾਹਮਣੇ ਕੁੱਝ ਵੀ ਨਹੀਂ !)

ਪ੍ਰਸ਼ਨ-ਸਾਡੇ ਕੰਮ ਕਾਜੀ ਜੀਵਨ ਬਾਰੇ ਵੀ ਦੱਸੋ-ਦਫਤਰ ਵਿਚ ਚਲ ਰਹੀਆਂ ਪ੍ਰੇਮ ਕਹਾਣੀਆਂ ਬਾਰੇ ਨਹੀਂ, ਸਗੋਂ ਸਾਡੇ ਕੰਮ ਨਾਲ ਸਬੰਧਤ ਚੀਜ਼ਾਂ ਬਾਰੇ। ਅਸੀਂ 'ਦਫਤਰ ਵਿਚ ਕਿਵੇਂ ਆਕਰਸ਼ਕ ਬਣੀਏ? ਤੁਸੀਂ ਮੰਨਦੇ ਹੀ ਹੋ ਕਿ ਸਿਰਫ ਚੰਗਾ ਕੰਮ ਕਰਨਾ ਹੀ ਕਾਫੀ ਨਹੀਂ ਹੈ।

-ਸਭ ਤੋਂ ਪਹਿਲਾਂ ਤੁਸੀਂ ਆਪਣੀ ਸਰੀਰਕ ਭਾਸ਼ਾ ਦੇ ਉਨ੍ਹਾਂ ਪੱਖਾਂ ਬਾਰੇ ਕੰਮ ਕਰਨਾ ਸ਼ੁਰੂ ਕਰੋ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਜੋ ਚੀਜ਼ਾਂ ਅਧਿਐਨ ਅਤੇ ਖੋਜਾਂ ਸਾਬਤ ਕਰਦੇ ਹਨ ਉਨ੍ਹਾਂ ਵੱਲ ਧਿਆਨ ਕਰੋ । ਬਹੁਤੇ ਨੌਕਰੀ ਦੇਣ ਵਾਲੇ ਅਤੇ ਮੈਨੇਜਰ ਉਨ੍ਹਾਂ ਨੂੰ ਹੀ ਨੌਕਰੀ ਅਤੇ ਤਰੱਕੀ ਦਿੰਦੇ ਹਨ ਜਿਹੜੇ ਆਕਰਸ਼ਕ ਹੁੰਦੇ ਹਨ-ਘੱਟੋ ਘੱਟ ਸ਼ੁਰੂ ਵਿਚ ਤਾਂ ਐਸਾ ਹੀ ਹੁੰਦਾ ਹੈ। ਉਸ ਤੋਂ ਬਾਦ ਹੀ ਕਿਤੇ ਜਾ ਕੇ ਉਹ ਇਹ ਫੈਸਲਾ ਕਰਦੇ ਹਨ ਕਿ ਉਹ ਵਿਅਕਤੀ ਇਸ ਕੰਮ ਦੇ ਕਾਬਲ ਹੈ ਵੀ ਜਾਂ ਨਹੀਂ।

171 / 244
Previous
Next