Back ArrowLogo
Info
Profile

ਅਸੀਂ ਸਾਰੇ ਹੀ ਆਪਣੇ ਬੁਲ੍ਹ ਕਦੀ ਨਾ ਕਦੀ ਤਾਂ ਕੱਸਦੇ ਹੀ ਹਾਂ। ਇਸ ਦਾ ਮਤਲਬ ਅਸੀਂ ਕੁਝ ਨਾ ਕੁਝ ਛੁਪਾ ਰਹੇ ਹਾਂ-ਝੂਠ ਬੋਲਣ ਦਾ ਗੁਨਾਹ, ਗੁੱਸਾ ਜਾਂ ਅੰਦਰੋ ਅੰਦਰ ਹੋ ਰਹੀ ਖੁਸ਼ੀ। ਇਕ ਆਮ ਕਹੀ ਜਾਣ ਵਾਲੀ ਗੱਲ-‘ਉਪਰਲਾ ਬੁਲ੍ਹ ਖਿੱਚਣਾ' ਐਸੀ ਹਰਕਤ ਹੈ ਜਿਸ ਵਿਚ ਸਾਡੇ ਉਪਰਲੇ ਬੁਲ੍ਹ ਦੇ ਉਪਰਲੇ ਪਾਸੇ ਦੇ ਪੱਠੇ ਖਿੱਚੇ ਜਾਂਦੇ ਹਨ, ਇਹ ਕਿਸੇ ਨਾ ਕਿਸੇ ਭਾਵਨਾ ਨੂੰ ਛੁਪਾਣ ਲਈ ਵਰਤੀ ਜਾਂਦੀ ਹੈ-ਅਕਸਰ ਕਿਸੇ ਨਕਾਰਾਤਮਕ ਭਾਵਨਾ ਨੂੰ। ਇਸ ਨੂੰ ਕਰਨ ਵਾਲੇ ਵਿਅਕਤੀ ਦੀ ਦਿੱਖ ਸ਼ੱਕੀ ਜਿਹੀ ਬਣ ਜਾਂਦੀ ਹੈ ਅਤੇ ਇਹ ਲਗਦਾ ਹੈ ਕਿ ਉਹ ਕੁਝ ਛੁਪਾ ਰਿਹਾ ਹੈ।

Page Image

ਦਿਮਾਗ ਤੇ ਹੋਣ ਵਾਲੇ ਅਸਰ

ਦਬਾਅ ਨਾਲ ਸਬੰਧਤ ਰਸਾਇਣ ਸਾਡੇ ਦਿਮਾਗ ਦੇ ਸਹੀ ਢੰਗ ਨਾਲ ਕੰਮ ਕਰਨ ਵਿਚ ਰੁਕਾਵਟ ਪਾਉਂਦੇ ਹਨ। ਸ਼ਾਇਦ ਹੁਣ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਕਈ ਵਾਰੀ ਦੂਜਿਆਂ ਦੀ ਹਾਜ਼ਰੀ ਵਿਚ ਹਫੜਾ-ਦਫੜੀ ਅਤੇ ਘਬਰਾਹਟ ਵਿਚ ਆ ਜਾਂਦੇ ਹਾਂ। (ਇਹ ਸਾਡੀ ਉਸੇ ਸਰੀਰਕ ਭਾਸ਼ਾ ਦਾ ਨਮੂਨਾ ਬਣ ਜਾਂਦਾ ਹੈ ਜਿਹੜੀ ਅਸੀਂ ਦੂਜਿਆਂ ਨੂੰ ਬਿਲਕੁਲ ਨਹੀਂ ਦਿਖਾਣੀ ਚਾਹੁੰਦੇ)। ਫਿਰ ਅਸੀਂ ਕੁਝ ਵੀ ਠੀਕ ਢੰਗ ਨਾਲ ਨਹੀਂ ਸੋਚ ਸਕਦੇ ਅਤੇ ਸਾਨੂੰ ਕੁਝ ਵੀ ਯਾਦ ਕਰਨ ਵਿਚ ਵੀ ਮੁਸ਼ਕਲ ਹੁੰਦੀ ਹੈ।

  • ਇਹ ਰਸਾਇਣ ਸਾਡੀਆਂ ਨਸਾਂ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਸੁਨੇਹਿਆਂ (Trarsmission) ਵਿਚ ਰੁਕਾਵਟ ਪਾ ਦਿੰਦੇ ਹਨ—ਇਹ ਰੁਕਾਵਟ ਉਦੋਂ ਪੈਂਦੀ ਹੈ ਜਦੋਂ ਇਹ ਸੁਨੇਹੇ ਸਾਡੇ ਦਿਮਾਗ ਵਿਚੋਂ ਲੰਘਦੇ ਹਨ।
  • ਨਤੀਜਾ ਇਹ ਹੁੰਦਾ ਹੈ ਕਿ ਅਸੀਂ ਸਾਫ ਸਾਫ ਸੋਚਣ ਅਤੇ ਕੁਝ ਵੀ ਯਾਦ ਕਰਨ ਵਿਚ ਮੁਸ਼ਕਲ ਮਹਿਸੂਸ ਕਰਦੇ ਹਾਂ। (ਕੀ ਤੁਹਾਡੇ ਨਾਲ ਐਸਾ ਹੋਇਆ ਹੈ ਕਿ ਜਿਹੜੀ ਗੱਲ ਤੁਹਾਨੂੰ ਕਿਸੇ ਮੀਟਿੰਗ ਵਿਚ ਜ਼ੋਰ ਲਾਉਣ ਤੇ ਵੀ ਯਾਦ ਨਹੀਂ ਸੀ ਆ ਰਹੀ, ਉਹ ਮੀਟਿੰਗ ਖਤਮ ਹੁੰਦੇ ਸਾਰ ਹੀ ਯਾਦ ਆ ਜਾਂਦੀ ਹੈ?) ਅਸਲ ਵਿਚ ਸਾਡਾ ਦਿਮਾਗ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ ਅਤੇ ਇਸ ਕਰਕੇ ਸਾਨੂੰ ਕੁਝ ਵੀ ਯਾਦ ਕਰਨ ਵਿਚ ਮੁਸ਼ਕਲ ਹੁੰਦੀ ਹੈ।
  • ਸੋਚਣਾ ਅਤੇ ਯਾਦ ਕਰਨਾ ਦੋਵੇਂ ਹੀ ਇਕ ਹੱਦ ਤੱਕ ਰਸਾਇਣਿਕ ਪ੍ਰਕਿਰਿਆ ਹੁੰਦੇ ਹਨ। ਦਬਾਅ ਪੈਦਾ ਕਰਨ ਵਾਲੇ ਰਸਾਇਣ ਜਦੋਂ ਦਿਮਾਗ ਦੇ ਸੁਨੇਹੇ ਲਿਜਾਣ ਵਾਲੇ ਰਸਾਇਣ ਨਾਲ ਮਿਲਦੇ ਹਨ ਤਾਂ ਸਾਡੀ ਸੋਚ ਸ਼ਕਤੀ ਅਤੇ ਯਾਦ ਸ਼ਕਤੀ ਉੱਤੇ ਅਸਰ ਪੈਂਦਾ ਹੈ।
  • ਨਾਲ ਹੀ ਸਾਡੇ ਫੇਫੜਿਆਂ ਤੇ ਵੀ ਅਸਰ ਹੁੰਦਾ ਹੈ ਜਿਸ ਨਾਲ ਇਹ ਸੁੰਗੜ ਜਾਂਦੇ ਹਨ ਅਤੇ ਇਨ੍ਹਾਂ ਦੀ ਆਕਸੀਜਨ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਸਾਡੇ ਦਿਮਾਗ ਦੇ ਸਹੀ ਕੰਮ ਕਰਨ ਲਈ ਆਕਸੀਜਨ ਬਹੁਤ ਜ਼ਰੂਰੀ ਹੈ ਅਤੇ ਇਸ ਤੋਂ ਬਿਨਾਂ ਸਾਡੀ ਸੋਚਣ ਅਤੇ ਯਾਦ ਕਰਣ ਦੀ ਕਿਰਿਆ ਸਹੀ ਤਰ੍ਹਾਂ ਨਹੀਂ ਚੱਲ ਸਕਦੀ।

ਆਪਣੇ ਆਪ ਨੂੰ ਮਾਫ ਕਰੋ !

ਮੇਰਾ ਖਿਆਲ ਹੈ ਕਿ ਹੁਣ ਤੱਕ ਤੁਹਾਨੂੰ ਇਹ ਗਲ ਸਮਝ ਲਗ ਗਈ ਹੋਵੇਗੀ ਕਿ ਜਦੋਂ ਤੁਸੀਂ ਘਬਰਾਹਟ ਅਤੇ ਪ੍ਰੇਸ਼ਾਨੀ ਭਰੀ ਸਥਿਤੀ ਵਿਚ ਹੁੰਦੇ ਹੋ ਤਾਂ ਕਿਵੇਂ ਆਕਸੀਜਨ ਦੀ ਕਮੀ ਅਤੇ ਦਬਾਅ ਵਾਲੇ ਰਸਾਇਣ ਤੁਹਾਡੇ ਦਿਮਾਗ ਦੇ ਸਹੀ ਕੰਮ ਕਰਨ ਵਿਚ ਰੁਕਾਵਟ ਪਾ ਦਿੰਦੇ ਹਨ। ਇਹ ਸਥਿਤੀ ਤੁਹਾਡੇ ਕੰਮ ਕਾਰ ਵਿਚ ਵੀ ਅਤੇ ਨਿੱਜੀ ਜੀਵਨ ਵਿਚ ਵੀ ਆ ਸਕਦੀ ਹੈ। ਐਸੇ ਸਮੇਂ ਤੇ ਤੁਸੀਂ ਫੈਸਲਾ ਕਰਨ ਵਿਚ ਮੁਸ਼ਕਿਲ ਮਹਿਸੂਸ ਕਰੋਗੇ, ਸਪਸ਼ਟ ਢੰਗ ਨਾਲ ਸੋਚ ਨਹੀਂ ਸਕੋਗੇ, ਧਿਆਨ ਕੇਂਦ੍ਰਿਤ ਨਹੀਂ ਕਰ ਸਕੋਗੇ ਜਾਂ

226 / 244
Previous
Next