Back ArrowLogo
Info
Profile

ਰਣ ਜੂਝਣ ਦਾ ਚਾਉ

ਜਦੋਂ ਮੈਂ ਅਬੋਹਰ ਪੜ੍ਹਦਾ ਹੁੰਦਾ ਸੀ ਤਾਂ ਉਸ ਸਕੂਲ ਦੀ ਇੱਕ ਕਬੱਡੀ ਟੀਮ ਹੁੰਦੀ ਸੀ। ਜਿਸ ਵਿੱਚ ਉਸ ਵੇਲੇ ਦੇ ਨਾਮਵਰ ਕਬੱਡੀ ਖਿਡਾਰੀ ਖੇਡਦੇ ਸਨ। ਇਹ ਜਦੋਂ ਪ੍ਰੈਕਟਿਸ ਕਰਦੇ ਤਾਂ ਇੰਨ੍ਹਾਂ ਦੇ ਲਿਸ਼ਕਦੇ ਪਿੰਡੇ ਮੈਨੂੰ ਬੜੀ ਖਿੱਚ ਪਾਉਂਦੇ। ਪਿੰਡ ਆਇਆ ਤਾਂ ਮਿਡਲ ਸਕੂਲ ਦੇ ਗਰਾਊਂਡ 'ਚ ਸ਼ਾਮ ਨੂੰ ਖਿਡਾਰੀ ਖੇਡਣ ਆ ਜਾਂਦੇ। ਮੈਂ ਉਨ੍ਹਾਂ ਨੂੰ ਨੀਝ ਨਾਲ ਵੇਖਦਾ। ਉਨ੍ਹਾਂ ਦੇ ਪੱਟਾਂ 'ਚ ਪੈਂਦੀਆਂ ਘੁੱਗੀਆਂ ਵੇਖ ਕੇ ਮੇਰੀਆਂ ਨਾੜਾਂ 'ਚ ਰੱਤ ਬੋਲੀਆਂ ਪਾਉਂਣ ਲੱਗਦੀ। ਮੈਨੂੰ ਅਜੀਬ ਜਿਹੇ ਨਸ਼ੇ ਦਾ ਅਹਿਸਾਸ ਹੁੰਦਾ। ਉੱਤੋਂ ਲੋਕਾਂ ਨੇ ਭਲਵਾਨ ਦਾ ਮੁੰਡਾ ਕਹਿਕੇ ਸੰਬੋਧਨ ਕਰਨਾ ਤਾਂ ਸੀਨਾ ਫੁੱਲ ਕੇ ਤੂੜੀ ਦਾ ਕੁੱਪ ਹੋ ਜਾਂਦਾ। ਨਾਲੇ ਕਹਿੰਦੇ ਆ ਭਲਵਾਨ ਦਾ ਖੂਨ ਸੱਤ ਪੀੜ੍ਹੀਆਂ ਬਾਅਦ ਵੀ ਉੱਬਲ ਪੈਂਦਾ ਹੈ, ਮੇਰੇ ਕੰਨ੍ਹਾਂ ਚ ਤਾਂ ਮੇਰੇ ਬਾਪ ਦੀਆਂ ਕੁਝ ਸਾਲ ਪਹਿਲਾਂ ਮਾਰੀਆਂ ਕੈਚੀਆਂ ਦੇ ਕਿੱਸੇ ਪੈਂਦੇ ਸਨ। ਪਰ ਮੇਰਾ ਕੋਮਲ ਹਿਰਦਾ ਉਦੋਂ ਏ ਕੇ-47 ਦੇ ਵੱਜੇ ਬਰਸ਼ਟ ਵਾਂਗੂ ਛਨਣੀ ਹੋ ਜਾਂਦਾ ਜਦੋਂ ਕੋਈ ਆਖਦਾ "ਜੱਲੂ (ਮੇਰੇ ਬਾਪੂ ਦਾ ਛੋਟਾ ਨਾਂਅ) ਜੇ ਨਸ਼ੇ ’ਤੇ ਨਾ ਲੱਗਦਾ ਤਾਂ ਕਬੱਡੀ 'ਚ ਪਿੰਡ ਦੀ ਅੱਜ ਵੀ ਝੰਡੀ ਹੁੰਦੀ।" ਮੈਂ ਉਦੋਂ ਮੁੱਠੀਆਂ ਮੀਚ ਲੈਂਦਾ। ਮੇਰੇ ਸੀਨੇ 'ਚੋਂ ਲਾਟ ਨਿਕਲਦੀ ਕਿ ਮੇਰੇ ਬਾਪੂ ਨੇ ਆਖ਼ਰ ਅਜਿਹਾ ਕਿਉਂ ਕੀਤਾ? ਇਹ ਦੂਜਾ ਮੌਕਾ ਸੀ ਜਦੋਂ ਮੈਨੂੰ ਆਪਣੇ ਬਾਪੂ ਤੋਂ ਘ੍ਰਿਣਾ ਜਿਹੀ ਹੋਣ ਲੱਗੀ। ਪਹਿਲਾ ਮੌਕਾ ਉਹ ਸੀ ਜਦੋਂ ਸੁਰਤ ਸੰਭਲਦਿਆਂ ਦਿਨੇ ਦੇਵਤਾ ਲੱਗਣ ਵਾਲੇ ਬਾਪ ਨੂੰ ਰਾਤ ਰਾਖਸ਼ਸ ਬਣਕੇ ਮਾਂ ਨੂੰ ਕੁੱਟਦਾ ਵੇਖਿਆ ਸੀ। ਇਸੇ ਨਫ਼ਰਤ ਦੇ ਚੱਲਦਿਆਂ ਤੇ ਲੋਕਾਂ ਕੋਲੋਂ ਸੂਲਾਂ ਜਿਹੀਆਂ ਗੱਲਾਂ ਸੁਣਦਿਆਂ ਮੈਂ ਛੇਵੀਂ ਦੇ ਆਖ਼ਰ 'ਚ ਆਉਂਦਿਆਂ ਫ਼ੈਸਲਾ ਕਰ ਲਿਆ ਕਿ ਜੋ ਲੰਗੋਟਾ ਮੇਰੇ ਬਾਪੂ ਨੇ ਕਿੱਲ੍ਹੀ ਟੰਗ ਦਿੱਤੈ ਮੈਂ ਉਸ ਨੂੰ ਪਾ ਕੇ ਰਣ 'ਚ ਨਿੱਤਰਾਂਗਾ।

ਜਦੋਂ ਮਾਂ ਨੂੰ ਦੱਸਿਆ ਕਿ ਮੈਂ ਕਬੱਡੀ ਖੇਡਣੀ ਹੈ ਤਾਂ ਉਹ ਪਿੱਟ ਉਠੀ ਕਿ ਅੱਗੇ ਤੇਰੇ ਪਿਉ ਨੇ ਕਬੱਡੀ 'ਚੋਂ ਹੀ ਭੱਤਾ ਭੰਨਾਇਆ ਹੈ। ਮਾਂ ਕਬੱਡੀ ਦੇ ਹੱਕ ਚ ਨਹੀਂ ਸੀ ਪਰ ਇੱਕ ਖੁੰਝੇ ਖਿਡਾਰੀ ਲਈ ਇਸ ਤੋਂ ਵਧੀਆ ਗੱਲ ਕੀ ਹੋਵੇਗੀ ਕਿ ਉਸ ਦੀ ਔਲਾਦ ਉਸ ਦੇ ਬੇਜ਼ਾਰ ਸੁਫ਼ਨਿਆਂ ਨੂੰ ਪ੍ਰਵਾਜ਼ ਦੇਣ ਲਈ ਨਿੱਤਰ ਪਵੇ। ਬਾਪੂ ਦੇ ਜੋਰ ਪਾਉਣ 'ਤੇ ਮਾਂ ਨੇ ਆਖਿਆ ਕਿ ਪੇਪਰ ਦੇ ਕੇ ਖੇਡਣਾ ਸ਼ੁਰੂ  ਕਰੀ ਪਰ ਬਾਪੂ ਨੇ ਕਿਹਾ ਕਿ ਮਿਹਨਤ (ਕਸਰਤ) ਸ਼ੁਰੂ ਕਰਦੇ। ਜਦੋਂ ਕਿਤੇ ਮੈਂ ਤੇ ਬਾਪੂ ਖੇਤ ਜਾਂਦੇ ਜਾਂ ਘਰ 'ਚ ਦਾਅ ਲੱਗਦਾ ਤਾਂ ਜਿਵੇਂ-ਜਿਵੇਂ ਮੇਰਾ ਬਾਪੂ ਮੈਨੂੰ ਕਬੱਡੀ ਦੇ ਦਾਅ-ਪੇਚ ਸਿਖਾ ਰਿਹਾ ਸੀ ਓਵੇਂ ਓਵੇਂ 'ਅਸੀਂ ਗੁੱਥਮ-ਗੁੱਥਾ ਹੋ ਜਾਂਦੇ। ਮੈਂ ਦਿਲ 'ਚ ਪਲੀ ਨਫ਼ਰਤ ਦੀ ਖੇਤੀ ਨੂੰ ਉਜਾੜਦਾ ਜਾ ਰਿਹਾ ਸਾਂ । ਬਾਪੂ ਨੇ ਗੁੱਟ

17 / 126
Previous
Next