Back ArrowLogo
Info
Profile

ਅਤੇ ਹਥਿਆਰਬੰਦ ਕਾਰਵਾਈਆਂ ਦੀ ਬਜਾਏ ਉਨ੍ਹਾਂ ਨੂੰ ਵਿਆਪਕ ਮਜ਼ਦੂਰਾਂ-ਕਿਸਾਨਾਂ ਨੂੰ ਜਗਾਉਣਾ ਅਤੇ ਜਥੇਬੰਦ ਕਰਨਾ ਹੋਵੇਗਾ। ਭਗਤ ਸਿੰਘ ਨੇ ਆਪਣੇ ਆਖ਼ਰੀ ਮਹੱਤਵਪੂਰਨ ਦਸਤਾਵੇਜ਼ ਵਿੱਚ ਇਨਕਲਾਬੀ ਪ੍ਰੋਗਰਾਮ ਦਾ ਨਵਾਂ ਖਰੜਾ ਪੇਸ਼ ਕਰਦੇ ਹੋਏ ਦਹਿਸ਼ਤਗਰਦੀ ਦੀ ਜੋ ਅਲੋਚਨਾ ਪੇਸ਼ ਕੀਤੀ ਸੀ ਉਹ ਅੱਜ ਵੀ ਪ੍ਰਸੰਗਕ ਹੈ। ਇਸ ਦਸਤਾਵੇਜ਼ ਵਿੱਚ ਭਗਤ ਸਿੰਘ ਨੇ ਹਥਿਆਰਬੰਦ ਇਨਕਲਾਬ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹੋਏ ਵੀ ਜਨਤਕ ਲੀਹ ਲਾਗੂ ਕਰਦੇ ਹੋਏ ਮਜ਼ਦੂਰਾਂ-ਕਿਸਾਨਾਂ ਨੂੰ ਜਥੇਬੰਦ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸਾਫ ਲਿਖਿਆ ਹੈ ਕਿ "ਇਨਕਲਾਬੀ ਜੀਵਨ ਦੇ ਸ਼ੁਰੂ ਦੇ ਕੁੱਝ ਦਿਨਾਂ ਦੀ ਬਜਾਏ, ਨਾ ਤਾਂ ਮੈਂ ਦਹਿਸ਼ਤਗਰਦ ਹਾਂ ਅਤੇ ਨਾ ਹੀ ਸੀ; ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰਾਂ ਦੇ ਤਰੀਕਿਆਂ ਤੋਂ ਅਸੀਂ ਕੁੱਝ ਵੀ ਹਾਸਲ ਨਹੀਂ ਕਰ ਸਕਦੇ ।" ਅੱਗੇ ਉਹ ਲਿਖਦੇ ਹਨ : "ਬੰਬ ਦਾ ਰਸਤਾ 1905 ਤੋਂ ਚਲਿਆ ਆ ਰਿਹਾ ਹੈ ਅਤੇ ਇਨਕਲਾਬੀ ਭਾਰਤ 'ਤੇ ਇਹ ਇੱਕ ਦਰਦਨਾਕ ਟਿੱਪਣੀ ਹੈ। ...ਦਹਿਸ਼ਤਗਰਦੀ ਸਾਡੇ ਸਮਾਜ ਵਿੱਚ ਇਨਕਲਾਬੀ ਚਿੰਤਨ ਦੀ ਪਕੜ ਦੀ ਕਮੀ ਦਾ ਸਿੱਟਾ ਹੈ ; ਜਾਂ ਇੱਕ ਪਛਤਾਵਾ। ਇਸੇ ਤਰ੍ਹਾਂ ਇਹ ਆਪਣੀ ਅਸਫ਼ਲਤਾ ਨੂੰ ਪ੍ਰਵਾਨ ਕਰਨਾ ਵੀ ਹੈ।.... ਸਾਰੇ ਦੇਸ਼ਾਂ ਵਿੱਚ ਇਸਦਾ ਇਤਿਹਾਸ ਅਸਫਲਤਾ ਦਾ ਇਤਿਹਾਸ ਹੈ - ਫਰਾਂਸ, ਰੂਸ, ਜਰਮਨੀ ਵਿੱਚ, ਬਲਕਾਨ ਦੇਸ਼ਾਂ ਵਿੱਚ, ਸਪੇਨ ਵਿੱਚ ਹਰ ਜਗ੍ਹਾ ਇਸਦੀ ਇਹੀ ਕਹਾਣੀ ਹੈ। ਇਸਦੀ ਹਾਰ ਦੇ ਬੀਜ ਇਸਦੇ ਵਿੱਚ ਹੀ ਹੁੰਦੇ ਹਨ।"

ਮਜ਼ਦੂਰ ਇਨਕਲਾਬ ਦੀ ਧਾਰਾ ਵਿੱਚ ਦਹਿਸ਼ਤਗਰਦੀ-"ਖੱਬੇਪੱਖੀ"

ਮਾਅਰਕੇਬਾਜੀ । ਭਟਕਾਵਾਂ ਦੇ ਦੋ ਸਿਰੇ-ਸੱਜੀ ਮੌਕਾਪ੍ਰਸਤੀ ਅਤੇ "ਖੱਬੇਪੱਖੀ"

ਮਾਅਰਕੇਬਾਜੀ। ਸੰਸਾਰ ਕਮਿਊਨਿਸਟ ਲਹਿਰ ਅਤੇ ਭਾਰਤੀ ਕਮਿਊਨਿਸਟ ਲਹਿਰ

ਦੇ ਕੁੱਝ ਤਜ਼ਰਬੇ । ਨਕਸਲਬਾੜੀ ਖੱਬੇ ਪੱਖੀ ਧਾਰਾ ਵਿੱਚ "ਖੱਬੇਪੱਖੀ"

ਮਾਅਰਕੇਬਾਜੀ ਅਤੇ ਸੱਜੇਪੱਖੀ ਭਟਕਾਅ।

ਉਪਰ ਇਸ ਗੱਲ ਦੀ ਚਰਚਾ ਕੀਤੀ ਜਾ ਚੁੱਕੀ ਹੈ ਕਿ ਅਸੀਂ ਸਾਮਰਾਜਵਾਦ ਅਤੇ ਮਜ਼ਦੂਰ ਇਨਕਲਾਬਾਂ ਦੇ ਇਤਿਹਾਸਕ ਯੁੱਗ ਵਿੱਚ ਜੀ ਰਹੇ ਹਾਂ ਅਤੇ ਮਜ਼ਦੂਰ ਇਨਕਲਾਬ ਦਾ ਵਿਗਿਆਨ ਇਨਕਲਾਬੀ ਜਨਤਕ ਲੀਹ ਦਾ ਪੱਖ ਲੈਂਦਾ ਹੈ। ਉਹ ਥੋੜ੍ਹੇ ਜਿਹੇ ਲੋਕਾਂ ਦੀ ਕੁਰਬਾਨੀ ਦੀ ਭਾਵਨਾ, ਬਹਾਦਰੀ ਅਤੇ ਸਾਜਿਸ਼ ਤੇ ਦਹਿਸ਼ਤਗਰਦ ਕਾਰਵਾਈਆਂ ਦੇ ਸਹਾਰੇ ਨਹੀਂ, ਸਗੋਂ ਵਿਆਪਕ ਲੋਕਾਂ ਨੂੰ ਜਗਾਉਣ ਅਤੇ ਜਥੇਬੰਦ ਕਰਕੇ ਬੁਰਜੂਆ ਰਾਜ ਸੱਤ੍ਹਾ ਨੂੰ ਉਖਾੜ ਸੁੱਟਣ ਦੀ ਗੱਲ ਕਰਦਾ ਹੈ। ਪਰ ਮਜ਼ਦੂਰ ਇਨਕਲਾਬ ਦੀ ਧਾਰਾ ਵਿੱਚ ਵੀ ਮੱਧਵਰਗੀ ਇਨਕਲਾਬਵਾਦ ਦੀ ਪ੍ਰਵਿਰਤੀ ਹਮੇਸ਼ਾਂ ਤੋਂ ਮੌਜੂਦ ਰਹੀ ਹੈ। ਮੱਧਵਰਗੀ ਇਨਕਲਾਬਵਾਦ ਦਾ ਇਹ ਭਟਕਾਅ ਕਹਿਣੀ ਵਿੱਚ ਵਿਗਿਆਨਕ ਸਮਾਜਵਾਦ ਜਾਂ ਮਾਰਕਸਵਾਦ ਦੀ ਦੁਹਾਈ ਦਿੰਦੇ ਹੋਏ ਵੀ ਵਿਆਪਕ ਲੋਕਾਂ ਨੂੰ ਜਥੇਬੰਦ ਕਰਨ ਦੀ ਬਜਾਏ, ਠੋਸ ਹਾਲਾਤਾਂ ਦਾ ਖ਼ਿਆਲ ਕੀਤੇ ਬਿਨਾਂ ਹੀ, ਤੁਰਤ-ਫੁਰਤ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਹਥਿਆਰਬੰਦ ਦਸਤਿਆਂ ਦੀਆਂ ਹਥਿਆਰਬੰਦ ਕਾਰਵਾਈਆਂ ਨੂੰ,

11 / 30
Previous
Next