ਹਨ, ਉਹ ਕੁੱਝ ਰਸਮੀ ਕਵਾਇਦਾਂ ਅਤੇ ਅਰਥਵਾਦੀ-ਸੋਧਵਾਦੀ ਸਰਗਰਮੀਆਂ ਰਾਹੀਂ ਆਪਣੇ ਜਿਉਂਦੇ ਹੋਣ ਦਾ ਪ੍ਰਮਾਣ ਦਿੰਦੀਆਂ ਰਹਿੰਦੀਆਂ ਹਨ। ਭਾਕਪਾ - ਮਾ. ਲੇ. (ਲਿਬਰੇਸ਼ਨ) ਗਰੁੱਪ ਦੇ ਸੰਸਦਮਾਰਗੀ ਹੋਣ ਤੱਕ ਦਹਿਸ਼ਤਗਰਦ ਲਾਈਨ ਦੇ ਮੁੱਖ ਪ੍ਰਚਾਰਕ ਦੇ ਰੂਪ ਵਿੱਚ ਭਾਕਪਾ - ਮਾ. ਲੇ. (ਪੀਪਲਜ਼ ਵਾਰ) ਗਰੁੱਪ ਸਾਹਮਣੇ ਆ ਚੁੱਕਿਆ ਸੀ। ਕੁੱਝ ਹੋਰ "ਖੱਬੇਪੱਖੀ" ਮਾਅਰਕੇਬਾਜ ਜਥੇਬੰਦੀਆਂ ਨਾਲ ਇਸਦੀ ਏਕਤਾ ਦੇ ਬਾਅਦ ਦਹਿਸ਼ਤਗਰਦ ਲਾਈਨ ਦੇ ਧਰੁਵੀਕਰਨ ਦੀ ਪ੍ਰਕਿਰਿਆ ਆਪਣੇ ਅੰਜਾਮ ਤੱਕ ਜਾ ਪੁੱਜੀ ਅਤੇ ਅੱਜ ਭਾਕਪਾ (ਮਾਓਵਾਦੀ) ਇਸ ਲਾਈਨ ਦੀ ਪ੍ਰਤੀਨਿਧ ਜਥੇਬੰਦੀ ਦੇ ਰੂਪ ਵਿੱਚ, ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਪ੍ਰਭਾਵੀ ਰੂਪ ਵਿੱਚ ਸਰਗਰਮ ਹੈ।
ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਮੂਲ ਸਮੱਸਿਆ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ। ਪਹਿਲੀ ਹੈ ਵਿਚਾਰਧਾਰਾ ਦੀ ਸਮੱਸਿਆ ਅਤੇ ਦੂਜੀ ਹੈ ਇਨਕਲਾਬ ਦੇ ਗ਼ਲਤ ਪ੍ਰੋਗਰਾਮ ਦੀ ਸਮੱਸਿਆ। ਕਮਿਊਨਿਸਟ ਲਹਿਰ ਵਿੱਚ ਵਿਚਾਰਧਾਰਕ ਕਮਜ਼ੋਰੀ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ, ਇਸਦੇ ਕਾਰਨ ਲਹਿਰ ਹਮੇਸ਼ਾਂ ਹੀ "ਖੱਬੇਪੱਖੀ" ਮਾਅਰਕੇਬਾਜੀ ਅਤੇ ਸੱਜੇਪੱਖੀ ਮੌਕਾਪ੍ਰਸਤੀ ਦੇ ਦੋ ਸਿਰਿਆਂ ਵਿੱਚਕਾਰ ਝੂਲਦੀ ਰਹੀ ਹੈ। ਦੂਜੀ ਸਮੱਸਿਆ ਦੇ ਮੂਲ ਵਿੱਚ ਵੀ ਵਿਚਾਰਧਾਰਕ ਕਮਜ਼ੋਰੀ ਹੀ ਮੂਲ ਕਾਰਨ ਹੈ। ਭਾਰਤੀ ਸਮਾਜ ਦੇ ਜਮਾਤੀ-ਸਬੰਧਾਂ ਨੂੰ ਸਮਝ ਕੇ ਇਨਕਲਾਬ ਦਾ ਸਹੀ ਪ੍ਰੋਗਰਾਮ ਮਿਥਣ ਦੀ ਬਜਾਏ ਭਾਰਤ ਦੀ ਕਮਿਊਨਿਸਟ ਲੀਡਰਸ਼ਿਪ ਹਮੇਸ਼ਾਂ ਤੋਂ ਅੰਤਰਰਾਸ਼ਟਰੀ ਲੀਡਰਸ਼ਿਪ ਅਤੇ ਸਫ਼ਲ ਇਨਕਲਾਬ ਕਰ ਚੁੱਕੀਆਂ ਪਾਰਟੀਆਂ ਦਾ ਮੂੰਹ ਤੱਕਦੀ ਰਹੀ ਹੈ। ਨਕਸਲਬਾੜੀ ਸੰਘਰਸ਼ ਤੋਂ ਪੈਦਾ ਹੋਈ ਇਨਕਲਾਬੀ ਧਾਰਾ ਦੀ ਲੀਡਰਸ਼ਿਪ ਨੇ ਵੀ ਅਜਿਹਾ ਹੀ ਕੀਤਾ। ਭਾਰਤ ਦੇ ਵਿਕਾਸਮਾਨ ਪੂੰਜੀਵਾਦੀ ਉਤਪਾਦਨ ਸਬੰਧਾਂ ਦਾ ਅਧਿਐਨ ਕਰਕੇ ਇਨਕਲਾਬ ਦੀਆਂ ਦੁਸ਼ਮਣ ਅਤੇ ਦੋਸਤ ਜਮਾਤਾਂ ਦਾ, ਇਨਕਲਾਬ ਦੀਆਂ ਸਹਿਭਾਗੀ ਜਮਾਤਾਂ ਦੇ ਸਾਂਝੇ ਮੋਰਚੇ ਦਾ ਅਤੇ ਇਨਕਲਾਬ ਦੀ ਯੁੱਧ-ਨੀਤੀ ਅਤੇ ਰਸਤਾ ਨਿਰਧਾਰਿਤ ਕਰਨ ਦੀ ਬਜਾਏ ਇਸ ਲੀਡਰਸ਼ਿਪ ਨੇ ਭਾਰਤੀ ਸਮਾਜ ਨੂੰ ਵੀ ਇਨਕਲਾਬ ਤੋਂ ਪਹਿਲਾਂ ਦੇ ਚੀਨ ਵਰਗਾ ਅਰਧ ਜਗੀਰੂ-ਅਰਧਬਸਤੀਵਾਦੀ ਮੰਨ ਲਿਆ ਅਤੇ ਚੀਨੀ ਨਵ ਜਮਹੂਰੀ ਇਨਕਲਾਬ ਦੇ ਪ੍ਰੋਗਰਾਮ ਨੂੰ ਹੂ-ਬ-ਹੂ ਮੰਨ ਲਿਆ। ਅਸਲ ਵਿੱਚ ਇਨਕਲਾਬ ਦੇ ਸਹੀ ਪ੍ਰੋਗਰਾਮ ਦੀ ਲੋੜ ਹੀ ਤਾਂ ਹੁੰਦੀ ਹੈ ਜਦ ਲੋਕਾਂ ਦੀਆਂ ਵੱਖਰੀਆਂ-ਵੱਖਰੀਆਂ ਜਮਾਤਾਂ ਨੂੰ ਉਨ੍ਹਾਂ ਦੀਆਂ ਮੰਗਾਂ 'ਤੇ ਲਾਮਬੰਦ ਕਰਨਾ ਹੋਵੇ ਅਤੇ ਉਨ੍ਹਾਂ ਦਾ ਸਾਂਝਾ ਮੋਰਚਾ ਬਣਾਉਣਾ ਹੋਵੇ। ਜਮਾਤੀ ਦੁਸ਼ਮਣਾਂ ਦੇ ਸਫ਼ਾਏ ਦੀ ਲਾਈਨ ਅਤੇ ਆਰਥਿਕ-ਰਾਜਨੀਤਿਕ ਸੰਘਰਸ਼ਾਂ ਦੇ ਵੱਖਰੇ-ਵੱਖਰੇ ਰੂਪਾਂ ਨੂੰ ਅਪਣਾਏ ਬਿਨਾਂ ਸਿੱਧਾ ਹਥਿਆਰਬੰਦ ਸੰਘਰਸ਼ ਛੇੜ ਦੇਣ ਦੀ ਲਾਈਨ ਨੂੰ ਇਨਕਲਾਬ ਦੇ ਪ੍ਰੋਗਰਾਮ ਦੀ ਅਸਲ ਵਿੱਚ ਜ਼ਰੂਰਤ ਹੀ ਨਹੀਂ ਸੀ। ਇਸੇ ਤਰਾਂ ਕੁੱਝ ਅਰਥਵਾਦ-ਸੋਧਵਾਦੀ ਕਵਾਇਦਾਂ ਕਰਦੇ ਰਹਿਣ ਵਾਲੇ ਸੱਜੇ ਪੱਖੀ ਮੌਕਾਪ੍ਰਸਤਾਂ ਦੇ ਲਈ ਇਸ ਗੱਲ ਦਾ ਕੋਈ ਮਤਲਬ ਨਹੀਂ ਹੁੰਦਾ ਕਿ ਇਨਕਲਾਬ ਦਾ ਪ੍ਰੋਗਰਾਮ ਕੀ ਹੈ, ਅਤੇ ਸਹੀ ਹੈ ਜਾਂ ਗਲਤ ਹੈ। ਪਰ ਫਿਰ ਵੀ ਜਿਹੜੀਆਂ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਨੇ ਕਿਸੇ ਹੱਦ ਤੱਕ ਇੱਕ ਗ਼ਲਤ