ਸਕਦੇ। ਇਨਕਲਾਬ ਸਿਰਫ਼ ਰਾਜਨੀਤਿਕ ਤਖ਼ਤਾਪਲਟ ਨਹੀਂ ਹੁੰਦਾ। ਕਦੇ-ਕਦੇ ਅਜਿਹਾ ਵੀ ਹੋਇਆ ਹੈ ਕਿ ਕਿਸੇ ਅੱਤ ਦੀ ਤਾਨਾਸ਼ਾਹੀ ਦੇ ਖਿਲਾਫ ਆਮ ਲੋਕਾਂ ਦੇ ਸਮਰਥਨ ਨਾਲ ਕੁੱਝ ਲੋਕਾਂ ਨੇ ਤਖ਼ਤਾਪਲਟ ਕਰ ਦਿੱਤਾ ਪਰ ਕੁੱਝ ਸਮਾਂ ਬੀਤਣ ਬਾਅਦ ਉਹ ਨਵੇਂ ਹਾਕਮ ਇੱਕ ਖਾਸ-ਅਧਿਕਾਰਾਂ ਵਾਲੀ ਲੋਟੂ ਜੁੰਡਲੀ ਵਿੱਚ ਤਬਦੀਲ ਹੋ ਗਏ। ਇਨਕਲਾਬ ਦੀ ਪ੍ਰਕਿਰਿਆ ਜਦ ਵਿਆਪਕ ਲੋਕਾਂ ਦੀ ਸਚੇਤਨ ਪਹਿਲਕਦਮੀ ਅਤੇ ਸਰਗਰਮ ਸ਼ਮੂਲੀਅਤ ਨਾਲ ਅੱਗੇ ਵੱਧਦੀ ਹੈ ; ਤਾਂ ਲੋਕ ਇਸੇ ਦੌਰਾਨ ਫੈਸਲੇ ਲੈਣਾ ਅਤੇ ਰਾਜ-ਕਾਜ ਸੰਭਾਲਣਾ ਵੀ ਸਿੱਖਦੇ ਹਨ ਅਤੇ ਤਾਂ ਹੀ ਜਾ ਕੇ ਇਨਕਲਾਬ ਦੇ ਬਾਅਦ ਸੱਚੇ ਅਰਥਾਂ ਵਿੱਚ ਲੋਕਾਂ ਦੀ ਸੱਤ੍ਹਾ ਕਾਇਮ ਹੋ ਸਕਦੀ ਹੈ, ਲੋਕ ਆਪ ਆਪਣੀ ਕਿਸਮਤ ਦਾ ਫੈਸਲਾ ਕਰਨ ਵਾਲੇ ਬਣ ਸਕਦੇ ਹਨ ਅਤੇ ਨਵੀਂ ਸਮਾਜਿਕ-ਆਰਥਿਕ ਵਿਵਸਥਾ ਦੀ ਸਿਰਜਣਾ ਕਰ ਪਾਉਂਦੇ ਹਨ। ਲੋਕ ਹੀ ਅਸਲੀ ਇਤਿਹਾਸ-ਸਿਰਜਣਕਾਰੀ ਤਾਕਤ ਹਨ - ਇਹ ਮੰਨਣਾ ਹੀ ਇਨਕਲਾਬੀ ਜਨਤਕ ਲੀਹ ਹੈ।
ਦਹਿਸ਼ਤਗਰਦੀ ਜਾਂ ਮਾਰਕੇਬਾਜ਼ੀ ਇਤਿਹਾਸ ਦੇ ਪੰਨਿਆਂ 'ਤੇ ਇੱਕ
ਸਰਸਰੀ ਨਜ਼ਰ-ਕੁੱਝ ਜ਼ਰੂਰੀ ਸਬਕ, ਕੁੱਝ ਕੀਮਤੀ ਨਿਚੋੜ
ਜਿਨ੍ਹਾਂ ਲੋਕਾਂ ਨੂੰ ਵਿਆਪਕ ਕਿਰਤੀ ਲੋਕਾਂ ਦੀ ਸਮੂਹਕ ਇਤਿਹਾਸਕ ਤਾਕਤ ਤੇ ਸਿਰਜਣਸ਼ੀਲਤਾ 'ਤੇ ਭਰੋਸਾ ਨਹੀਂ ਹੁੰਦਾ ਉਹ ਲੋਕਾਂ ਨੂੰ ਇੱਕ ਗੈਰ-ਸਰਗਰਮ ਤਾਕਤ ਸਮਝਦੇ ਹਨ ਜਾਂ ਝੁੰਡ ਸਮਝਦੇ ਹਨ। ਉਨ੍ਹਾਂ ਦੀ ਇਹ ਸਮਝ ਹੁੰਦੀ ਹੈ ਕਿ ਲੋਕ ਆਪਣੀ ਮੁਕਤੀ ਆਪ ਹਾਸਲ ਨਹੀਂ ਕਰਦੇ ਸਗੋਂ ਕੁੱਝ ਥੋੜੇ ਜਿਹੇ ਵੀਰੇ ਇਨਕਲਾਬੀ ਆਪਣੀਆਂ ਕਾਰਵਾਈਆ ਰਾਹੀਂ ਉਨ੍ਹਾਂ ਦੇ ਮੁਕਤੀਦਾਤਾ ਦੀ ਭੂਮਿਕਾ ਨਿਭਾਉਂਦੇ ਹਨ। ਇਤਿਹਾਸ ਵਿੱਚ ਮਜ਼ਦੂਰ ਇਨਕਲਾਬ ਦੀ ਧਾਰਾ ਦੇ ਜਨਮ ਤੋਂ ਪਹਿਲਾਂ ਵੀ ਅਜਿਹੇ ਇਨਕਲਾਬੀ ਮੌਜੂਦ ਸਨ ਜਿਨ੍ਹਾਂ ਦਾ ਭਰੋਸਾ ਲੋਕ-ਇਨਕਲਾਬ ਵਿੱਚ ਨਹੀਂ ਸੀ ਅਤੇ ਜੋ ਮੰਨਦੇ ਸਨ ਕਿ ਥੋੜ੍ਹੇ-ਜਿਹੇ ਇਨਕਲਾਬੀ ਹਥਿਆਰ ਚੁੱਕ ਕੇ ਸਾਜਿਸ਼ ਅਤੇ ਦਹਿਸ਼ਤ ਰਾਹੀਂ ਸੱਤ੍ਹਾ ਬਦਲਣ ਦਾ ਉਦੇਸ਼ ਹਾਸਲ ਕਰ ਸਕਦੇ ਹਨ। ਫਰਾਂਸ ਦੇ 1789 ਦੇ ਪੂੰਜੀਵਾਦੀ ਜਮਹੂਰੀ ਇਨਕਲਾਬ ਤੋਂ ਬਾਅਦ ਜਦੋਂ ਸੱਤ੍ਹਾ 'ਤੇ ਕਾਬਜ ਬੁਰਜੂਆਜ਼ੀ ਇਨਕਲਾਬ ਦੇ ਐਲਾਨੇ ਹੋਏ ਨਿਸ਼ਾਨਿਆਂ ਤੋਂ ਪਿੱਛੇ ਹੱਟ ਕੇ ਪੂੰਜੀਵਾਦੀ ਵਿਵਸਥਾ ਨੂੰ ਮਜ਼ਬੂਤ ਕਰਨ ਲੱਗੀ ਅਤੇ ਲੋਕਾਂ ਨਾਲ ਧੋਖਾ ਕਰਨ ਲੱਗੀ ਤਾਂ ਉਥੇ ਵੀ ਅਜਿਹੀ ਇਕ ਰਾਜਨੀਤਿਕ ਧਾਰਾ ਸਾਹਮਣੇ ਆਈ ਜਿਸਨੇ ਇੱਕ ਜਮਹੂਰੀ ਸਮਤਾਵਾਦੀ ਸਮਾਜ ਦੀ ਸਥਾਪਨਾ ਲਈ, ਲੋਕਾਂ ਨੂੰ ਲਾਮਬੰਦ ਕਰਨ ਦੀ ਬਜਾਏ ਹਥਿਆਰਬੰਦ ਸਾਜਿਸ਼ ਅਤੇ ਇਨਕਲਾਬੀ ਦਹਿਸ਼ਤ ਦਾ ਸਹਾਰਾ ਲਿਆ। 19ਵੀਂ ਸਦੀ ਦੇ ਮੱਧ ਤੋਂ ਯੂਰਪ ਦੀ ਮਜ਼ਦੂਰ ਲਹਿਰ ਵਿੱਚ ਮਾਰਕਸ-ਏਂਗਲਜ਼ ਦੁਆਰਾ ਖੋਜੇ ਗਏ ਵਿਗਿਆਨਕ ਸਮਾਜਵਾਦ ਦੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਹੋਣ ਲੱਗਾ। ਪਰ ਵਿਗਿਆਨਕ ਸਮਾਜਵਾਦ ਦੇ ਨਾਲ-ਨਾਲ ਦਹਿਸ਼ਤਗਰਦੀ ਜਾਂ ਮਾਅਰਕੇਬਾਜੀ ਦੀ ਧਾਰਾ ਵੀ ਮੌਜੂਦ ਸੀ । ਫਰਾਂਸੀਸੀ ਇਨਕਲਾਬੀ ਅਤੇ ਯੂਟੋਪੀਆਈ ਕਮਿਊਨਿਸਟ ਲਈ ਅਗਸਤ ਬਲਾਂਕੀ ਇਸੇ ਧਾਰਾ ਦੇ ਪ੍ਰਤੀਨਿਧੀ ਸਨ। ਬਲਾਂਕੀ ਅਤੇ ਬਲਾਂਕੀ ਪੰਥੀਆਂ ਦਾ ਇਹ ਮੰਨਣਾ ਸੀ ਕਿ "ਉਜਰਤੀ ਮਜ਼ਦੂਰੀ ਦੀ ਗੁਲਾਮੀ ਤੋਂ ਮਨੁੱਖਜਾਤੀ ਦਾ ਛੁਟਕਾਰਾ