Back ArrowLogo
Info
Profile
ਅਰਥਾਤ ਜਿਸਨੂੰ ਸਰਬ ਸ਼ਕਤੀ ਮਾਨ ਕਹਿੰਦੇ ਹਨ ਉਸ ਵਿਚ ਬਲਬੀਰਤਾ ਦਾ ਨਿਵਾਸ ਮੰਨਦੇ ਹਨ ਕਿ ਨਹੀਂ? ਉਸੇ ਤੋਂ ਬੀਰਰਸ ਦੀ ਦਾਤ ਲੈਂਦੇ, ਅਤੇ ਮਿਲੀ ਤੇ ਸ਼ੁਕਰਾਨੇ ਕਰਦੇ ਹਨ ਕਿ ਨਹੀਂ? ਕਿਉਂਕਿ ਜੇ ਉਸੇ ਤੋਂ ਇਹ ਲੋੜ ਪੂਰੀ ਕਰਦੇ ਲੱਭ ਪੈਣ ਤਦ ਫਿਰ ਕਿਸੇ ਹੋਰ ਵੱਖਰੀ ਬੀਰਰਸੀ ਸ਼ਕਤੀ ਦੀ ਉਪਾਸਨਾ ਆਪੇ ਹੀ ਵਾਧੂ ਤੇ ਨਿਰਅਰਥਕ ਦਿੱਸ ਪਵੇਗੀ। ਅਕਾਲ ਪੁਰਖ ਵਿਚ 'ਬੀਰਤਾ ਸ਼ਕਤੀ ਪਰਥਾਇ ਵਾਕ ਹਨ :-   "ਅਤਿ ਸੂਰਾ ਜੇ ਕੋਊ ਕਹਾਵੈ॥

ਪ੍ਰਭ ਕੀ ਕਲਾ ਬਿਨਾ ਕਹਿ ਧਾਵੈ।” (ਗਉ: ਮ: ੫,ਸੁਖਮਨੀ ੧੫-੨)

ਪੂਨਾ:- ਦਾਨਕੇ ਦਿਵੱਯਾ ਮਹਾਮਾਨਕੇ ਬਢੱਯਾ ਅਵਸਾਨਕੇ ਦਿਵਯਾ ਹੈ ਕਟੱਯਾ ਜਮ ਜਾਲ ਹੈ॥ ਜੁੱਧਕੇ ਜਿਤੱਯਾ ਅਬਿਰੁਧਕੇ ਮਿਟੇਯਾ ਮਹਾ ਬੁੱਧਿ ਕੇ ਦਿਵੱਯਾ ਮਹਾਮਾਨ ਹੂੰ ਕੇ ਮਾਨ ਹੈ॥                                                 (ਅਕਾ: ਉ: ੨੫੩)

ਪੁਨਾ:- ਜੁੱਧ ਕੇ ਜਿਤਈਆ, ਰੰਗ ਭੂਮ ਕੇ ਭਵਈਆ

ਭਾਰ ਭੂਮਕੇ ਮਿਟੇਈਆ ਨਾਥ ਤੀਨ ਲੋਕ ਗਾਈਐ॥                                               (ਗ੍ਯਾਨ ਪ੍ਰ: ੧-੪੩)

ਪੁਨਾ:- ਗਾਲਬ ਗਿਰੰਦਾ ਜੀਤ ਤੇਜਕੇ ਦਿਹੰਦਾ...(ਗਿ:ਪ੍ਰ:੩-੫੩)

ਪੁਨਾ:- ਜੋੜਕੇ ਜਰੀਦਾ ਜੰਗ ਜਾਫਰੀ ਦਿਹੰਦਾ... (ਗਿ:ਪ੍ਰ: १-४६)

ਪੁਨਾ:- ਅਕਾਲ ਪੁਰਖ ਕੀ ਰੱਛਾ ਹਮਨੇ॥ ਸਰਬ ਲੋਹ ਦੀ ਰਛਿਆ ਹਮਨੈ॥ ਸਰਬ ਕਾਲ ਜੀ ਦੀ ਰੱਛਿਆ ਹਮਨੈ॥ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ* ॥                                                                    (ਅਕਾਲ ਉਸਤੁਤਿ)

––––––––––––––––

* ਗੁਰੂ ਜੀ ਦਾ ਜੀਵਨ ਘੋਖਣ ਨਾਲ ਪਤਾ ਲਗਦਾ ਹੈ ਕਿ ਆਪ ਨੇ ਜੋ ਤਰੀਕਾ ਬੀਰ ਰਸ ਉਤਪਤ ਕਰਨ ਦਾ ਵਰਤਿਆ ਉਹ ਇਹ ਸੀ ਕਿ ਇਕ ਅਕਾਲ ਪੁਰਖ ਨੂੰ ਹੀ ਬੀਰਰਸ ਪ੍ਰਦਾਤਾ ਦੱਸਿਆ, ਕਿਉਂਕਿ ਉਹ ਸਰਬ ਸ਼ਕਤੀਮਾਨ ਹੈ, ਉਸ ਵਿਚ ਸਾਰੇ ਬਲ ਤੇ ਸਾਰੀਆਂ ਸ਼ਕਤੀਆਂ ਹਨ। ਫਿਰ ਆਪਨੇ ਬੀਰਰਸੀ ਬਾਣੀ ਰਚੀ, ਜਿਸ ਨੇ ਉਤਸ਼ਾਹ ਭਰਿਆ। ਫਿਰ ਅੰਮ੍ਰਿਤ ਛਕਾ ਕੇ ਸਭਨਾਂ ਵਿਚ ਵਾਹਿਗੁਰੂ ਸਿਮਰਨ ਤੇ ਪ੍ਰੇਮ, ਭ੍ਰਾਤੀ ਪਿਆਰ, ਉਦਮ ਤੇ ਉਤਸਾਹ ਦਾਨ ਕੀਤਾ। ਫਿਰ ਲੰਗਰ ਸਾਂਝਾ ਕਰਕੇ ਜਾਤ ਪਾਤ ਮੋਟਕੇ ਸਸਤ੍ਰ ਵਿੱਦਿਆ ਸਿਖਾਕੇ ਆਪ ਕਰਕੇ ਤੇ ਆਪਣੇ ਸਾਹਮਣੇ ਕਰਾਕੇ ਸਿਖਾਂ ਨੂੰ ਆਪਣੇ ਆਪ ਦੇ ਆਸਰੇ ਉਠਣਾ ਸਿਖਾਲਿਆ।

(ਬਾਕੀ ਟੂਕ ਦੇਖੋ ਅਗਲੇ ਪੰਨੇ ਦੇ ਹੇਠ

24 / 91
Previous
Next