Back ArrowLogo
Info
Profile

ਸ਼ਕਤੀ' ਯਾ 'ਵਿਸ਼ਨੂੰ ਵ੍ਯਕਤੀ ਦੀ ਵੱਖਰੀ ਪੂਜਾ ਨਹੀਂ ਕੀਤੀ। ਆਪ ਨੇ ਸਿੱਖਾਂ ਦੀ ਸੰਤਾਨ ਬ੍ਰਿਧੀ ਲਈ 'ਬ੍ਰਹਮਾ' ਯਾ  ਂਬ੍ਰਹਮਾ ਸ਼ਕਤੀ' ਦੀ ਵੱਖਰੀ ਉਪਾਸਨਾ ਨਹੀਂ ਕੀਤੀ। ਅਪਣੇ ਸਿੱਖਾਂ ਨੂੰ ਬ੍ਰਿਧਾਯੂ ਕਰਨ ਲਈ 'ਸ਼ਿਵ' ਕਿ 'ਸ਼ਿਵ ਸ਼ਕਤੀ' ਦੀ ਵੱਖਰੀ ਉਪਾਸਨਾ ਨਹੀਂ  ਕੀਤੀ ਕਿ ਮੇਰੇ ਸਿੱਖਾਂ ਨੂੰ ਛੇਤੀ ਨਾ ਮਾਰਿਆ ਕਰ, ਕੇਵਲ 'ਕਾਲੀ' ਸ਼ਕਤੀ ਦੀ ਨਿਖੇੜਵੀਂ ਪੂਜਾ ਦੀ ਕਿਉਂ ਲੋੜ ਪਈ?

ਫਿਰ ਕਵੀਆਂ ਦੇ ਲਿਖੇ ਮੂਜਬ ਪਿਛਲੇ ਜਨਮ ਦੇਵੀ ਰਾਖਸ਼ਾਂ ਤੋਂ ਹਾਰਕੇ ਬਿੰਧ੍ਯਾਚਲ ਵਿਚ ਜਾ ਕੇ ਮੂਰਤ ਬਣ ਗਈ ਸੀ, ਉਸਦੇ ਸ਼ੱਤਰੂਆਂ ਨੂੰ ਗੁਰੂ ਜੀ ਨੇ ਮਾਰਿਆ ਸੀ ਤੇ ਦੇਵੀ ਉਨ੍ਹਾਂ ਦੀ ਸਹਾਇਤਾ ਕਰਨੇ ਤੇ ਸ਼ੁਕਰ ਗੁਜ਼ਾਰ ਹੋਈ ਸੀ। ਇਸ ਹਾਲ ਵਿਚ ਉਨ੍ਹਾਂ ਨੂੰ ਦੇਵੀ ਦੀ ਪੂਜਾ ਕਰਨ ਦੀ ਕੀ ਲੋੜ ਸੀ, ਜੇ ਦੇਵੀ ਨੇ ਕ੍ਰਿਤੱਗ੍ਯਤਾ ਪ੍ਰਗਟ ਕਰਨੀ ਸੀ ਤੇ ਗੁਰੂ ਜੀ ਦੇ ਅਹਿਸਾਨ ਦੇ ਬਦਲੇ ਕਲਜੁਗ ਵਿਚ ਮਦਦ ਕਰਨੀ ਸੀ ਤਾਂ ਆਪੇ ਕਿਉਂ ਨਾ ਆ ਗਈ, ਇਤਨੇ ਕਠਨ ਤਪ ਕਿਉਂ ਕਰਵਾਏ ਤੇ ਐਤਨੀਆਂ ਬਲੀਆਂ ਕਿਉਂ ਮੰਗੀਆਂ ? ਪਿਛਲੇ ਜਨਮ ਦੀ ਗੁਰੂ ਜੀ ਦੀ ਕੀਤੀ ਸਹਾਇਤਾ ਦੀ ਕ੍ਰਿਤਯਤਾ ਦੇਵੀ ਨੇ ਕੀਹ ਦਿਖਾਈ? ਤੇ ਵਰ ਦਿੱਤਾ ਤਾਂ ਕੀਹ ਦਿੱਤਾ? ਚਾਰੋਂ ਪੁੱਤ੍ਰ ਬਲੀ ਦਿਓ, ਲੱਖਾਂ ਸਿੱਖ ਬਲੀ ਦਿਓ, ਆਪਣਾ ਲਹੂ ਦਿਓ, ਚਾਲੀ ਵਰ੍ਹੇ ਦੁੱਖ ਪਾਓ ਤਾਂ ਪੰਥ ਕੁਛ ਕਾਮਯਾਬ ਹੋਣ ਲਗੇਗਾ, ਇੰਨਾ ਚਿਰ ਤੁਰਕ ਸਿੱਖਾਂ ਦੀ ਖੂਬ ਅਲਖ ਮੁਕਾਉਂਦੇ ਰਹਿਣਗੇ।' ਇਹ ਵਰ ਸੀ ਕਿ ਸਾਪ? ਸਗੋਂ ਇਸਤੋਂ ਤਾਂ ਦੇਵੀ ਦੀ ਕਰੜਾਈ ਪ੍ਰਗਟ ਹੁੰਦੀ ਹੈ। ਸੋ ਉਪਰਲੀਆਂ ਸਾਰੀਆਂ ਵਿਚਾਰਾਂ ਤੋਂ ਸਪਸਟ ਸਿੱਧ ਹੁੰਦਾ ਹੈ ਕਿ ਵੱਖਰੀ ਵ੍ਯਕਤੀ ਦੇਵੀ ਦੀ ਪੂਜਾ ਗੁਰਮਤਿ ਵਿੱਚ ਨਹੀਂ ਹੈ ਤੇ ਨਾਂ ਹੀ ਗੁਰੂ ਦਸ਼ਮੇਸ਼ ਜੀ ਦੇ ਵਾਕਾਂ ਵਿੱਚ ਹੈ।

ਦੇਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਇਸਟ ਪੂਜ੍ਯ ਮੰਨਣੋਂ ਕਵਿ ਸੰਤੋਖ ਸਿੰਘ ਜੀ ਆਪ ਬੀ ਇਨਕਾਰ ਕਰਦੇ ਹਨ। ਇਕ 'ਅਨੰਦ ਘਨ' ਨਾਮੇ ਸਾਧੂ ਨੇ ਜਪੁਜੀ ਦੀ ਅਨਰਥਾਂ ਵਾਲੀ ਟੀਕਾ ਕੀਤੀ ਸੀ, ਉਸ ਵਿਚ ਉਸਨੇ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ' ਦੇ ਅਰਥਾਂ ਵਿਚ

27 / 91
Previous
Next