Back ArrowLogo
Info
Profile

ਜਿਸ ਤੋਂ ਸਪਸ਼ਟ ਹੈ ਕਿ ਅਪਣਾ ਇਸ਼ਟ 'ਅਕਾਲ ਪੁਰਖ' ਹੈ, ਜਿਸਦੀ ਸਹਾਇਤਾ ਮੰਗ ਰਹੇ ਤੇ ਇਹ ਕਥਾ ਜੰਗ ਕਰਨ ਦਾ ਉਤਸ਼ਾਹ ਤੇ ਰੋਦ੍ਰ ਰਸ ਭਰਨ ਲਈ ਲਿਖਣ ਲਗੇ ਹਨ ਤੇ ਅੰਤ ਵਿਚ 'ਕਉਤਕ ਹੇਤ ਕਰੀ' ਕਹਿਕੇ ਅਪਣੀ ਜ਼ਿੰਮੇਵਾਰੀ ਤੋਂ ਅਲਹਿਦਗੀ ਸਾਫ  ਸਾਫ ਦੱਸ ਰਹੇ ਹਨ। ਬਚਿੱਤ੍ਰ ਨਾਟਕ ਤੋਂ ਜੋ ਹੋਰ ਉਗਾਹੀ ਮਿਲਦੀ ਹੈ ਸੋ ਏਹ ਹੈ :- ਗੁਰੂ ਜੀ ਫੁਰਮਾਉਂਦੇ ਹਨ-

(ੳ) ਤਪ ਸਾਧਤ ਹਰਿ ਮੋਹਿ ਬੁਲਾਯੋ॥ ਇਮ ਕਹਿਕੇ ਇਹ ਲੋਕ ਪਠਾਯੋ ॥੨੮॥ ਅਕਾਲ ਪੁਰਖ ਬਾਚ ਚੌਪਈ:-

(ਅ) ਮੈਂ ਅਪਨਾ ਸੁਤਿ ਤੋਹਿ ਨਿਵਾਜਾ॥ ਪੰਥ ਪ੍ਰਚੁਰਿ ਕਰਿਬੇ ਕਹੁ ਸਾਜਾ॥ ਜਾਹਿ ਤਹਾਂ ਤੈ ਧਰਮੁ ਚਲਾਇ ॥ ਕੁਬੁੱਧਿ ਕਰਨ ਤੇ ਲੋਕ ਹਟਾਇ॥੨੯॥

ਕਬਿਬਾਜ਼ ਦੋਹਰਾ :-

(ੲ) ਨਾਂਢ ਭਯੋ ਮੈਂ ਜੋਰਿ ਕਰ ਬਚਨ ਕਹਾ ਸਿਰ ਨ੍ਯਾਇ॥ ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸੁਹਾਇ ।੩੦। ਚੌਪਾਈ

(ਸ) ਇਹ ਕਾਰਨਿ ਪ੍ਰਭੂ ਮੋਹਿ ਪਠਾਇਓ॥ ਤਬ ਮੈਂ ਜਗਤ ਜਨਮੁ ਧਰਿ ਆਇਓ॥

(ਹ) ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸ਼ਟ ਦੇਖੀਅਨ ਪਕਰਿ ਪਛਾਰੋ॥੪॥

(ਕ) ਇਹੈ ਕਾਜ ਧਰਾ ਹਮ ਜਨਮੰ॥ ਸਮਝਿ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ਦੁਸ਼ਟ ਸਭਨ ਕੇ ਮੂਲ ਉਪਾਰਨਿ॥

ਇਨ੍ਹਾਂ ਵਾਕਾਂ ਵਿੱਚ ਅਕਾਲ ਪੁਰਖ ਦਾ ਗੁਰੂ ਜੀ ਨੂੰ ਸੱਦਣਾ, ਪੰਥ ਰਚਨ ਦਾ ਹੁਕਮ ਦੇਣਾ, ਪੁਤ੍ਰ ਹੋਣ ਦਾ ਮਾਣ ਬਖਸ਼ਣਾ, ਧਰਮ ਚਲਾਉਣ ਤੇ ਦੁਸ਼ਟਾਂ ਦਾ ਮੂਲ ਪੱਟਣ ਆਦਿਕ ਬਾਬਤ ਹੁਕਮ ਦੇਣੇ, ਸ਼ਾਂਤਿ ਤੇ ਬੀਰਰਸੀ ਵਰ ਦੇਣੇ ਤਾਂ ਇਕ 'ਅਮਰ ਵਾਕ੍ਯਾ ਦੀ ਤਰ੍ਹਾਂ ਅਰਥਾਤ ਇਕ ਇਤਿਹਾਸਕ ਹੋਈ

36 / 91
Previous
Next