Back ArrowLogo
Info
Profile
ਨੈਣੂ ਪੁਤਰੀ ਦੀ ਸੇਵਾ ਕੀਤੀ ਜਾਵੇ, ਫੇਰ ਪਹਾੜ ਜਾ ਚੜ੍ਹੇ ਤੇ ਪੰਜ ਪਹਿਰ ਦਾ ਹੋਮ ਅਰੰਭਿਆ। ਇਹ ਸਾਰੀ ਗਲ ਇਤਿਹਾਸ ਵਿਰੁੱਧ ਹੈ :- ਪਾਉਂਟੇ ਤੋਂ ਗੁਰੂ ਸਾਹਿਬ ਜੀ ੧੭੪੬ ਵਿਚ ਟੁਰੇ ਸਨ, ਖਾਲਸਾ ਵੈਸਾਖ ੧੭੫੬ ਵਿਚ ਪ੍ਰਗਟਿਆ। ਸਾਰੇ ਲੇਖਕ ਦੇਵੀ ਦਾ ਵਾਕਿਆ ਉਸ ਤੋਂ ਪਹਿਲੇ ਚੇਤ ਵਿਚ ਰੱਖਦੇ ਹਨ, ਸੋ ੧੭੫੫ ਹੋਇਆ। ਸੋ ਸਾਖੀ ਵਾਲਾ ੧੭੫੫ ਦੀ ਘਟਨਾ ਨੂੰ ੧੭੪੬ ਵਿਚ ਲੈ ਗਿਆ ਹੈ, ੯ ਬਰਸ ਦਾ ਟਪਲਾ ਘਾੜਤ ਘੜਨ ਵਿਚ ਖਾ ਗਿਆ ਹੈ। ਗੁਰੂ ਜੀ ਕਪਾਲ ਮੋਚਨ ਮੇਲੇ ਪਰ ਗਏ ਸਨ ਤੇ ਮੁੜਕੇ ਪਾਂਵਟੇ ਗਏ, ਫਿਰ ਭੰਗਾਣੀ ਜੁਧ ਹੋਯਾ ਫੇਰ ਆਨੰਦਪੁਰ ਗਏ, ਪਰ ਸੌ ਸਾਖੀ ਵਾਲਾ ਕਪਾਲ ਮੋਚਨ ਤੋਂ ਹੀ ਨੈਣਾਂ ਦੇ ਟਿੱਲੇ ਤੇ ਲੈ ਜਾਂਦਾ ਹੈ। ਇਸ ਤਰ੍ਹਾਂ ਦੀ ਇਤਿਹਾਸ ਵਿਰੁਧਤਾ ਤੋਂ ਇਸ ਸਾਖੀ ਦਾ ਕਿਸੇ ਇਤਿਹਾਸ ਤੋਂ ਨਾਵਾਕਫ ਦੇ ਹੱਥੀਂ ਠੱਪੇ ਜਾਣਾ ਸਹੀ ਕਰਦਾ ਹੈ। ਸੌ ਸਾਖੀ ਸਾਹਿਬ ਰਾਮ ਕੌਰ ਜੀ ਦੀ ਰਚਨਾ ਦੱਸੀ ਜਾਂਦੀ ਹੈ। ਜੇ ਇਹ ਸਾਖੀ ਸਾਹਿਬ ਰਾਮ ਕੌਰ ਜੀ ਨੇ ਲਿਖੀ ਹੁੰਦੀ ਤਾਂ ਉਹ ਸਤਿਗੁਰੂ ਜੀ ਦੇ ਹਜ਼ੂਰੀਏ ਇੰਡੀਆਂ ਭਾਰੀਆਂ ਭੁੱਲਾਂ ਕਦੇ ਨਾ ਕਰਦੇ। ਫਿਰ ਇਸੇ ਸੌ ਸਾਖੀ ਪੋਥੀ ਵਿਚ ਸਿੱਖਾਂ ਦੀਆਂ ਰਹਿਤਾਂ ਆਦਿਕ ਦੱਸਣ ਵੇਲੇ ਸਿੱਖਾਂ ਨੂੰ ਸੀਤਲਾ ਪੂਜਣ ਤੋਂ ਵਰਜਿਆ ਹੈ। ਸੀਤਲਾ ਦੁਰਗਾ ਦਾ ਹੀ ਰੂਪ ਮੰਨੀ ਜਾਂਦੀ ਹੈ। ਸੋ ਸਾਖੀ ਦੀ ੬੨ਵੀਂ ਸਾਖੀ ਵਿਚ ਗੁਰੂ ਸਾਹਿਬ ਜੀ ਦੀ ਜ਼ਬਾਨੀ ਐਉਂ ਲਿਖਿਆ ਹੈ :-"ਮੇਰਾ ਸਿਖ ਸੀਤਲਾ ਨਾ ਮਾਨੈ"।

ਇਹ ਵਾਕ ਉਸੇ ਵਾਕ ਦੇ ਅਨਕੂਲ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

–––––––––––––––––

੧. ਸੌ ਸਾਖੀ ਦੇ ਏਹ ਲਫਜ਼ ਬੀ ਅਟਪਟੇ ਹਨ ਨੈਣਾਂ ਤਾਂ ਇਕ ਗੁੱਜਰ ਸੀ, ਦੁਰਗਾ ਉਸਦੀ ਪੁੱਤਰੀ ਕਿਵੇਂ?

੨. ਗੁਰੂ ਹਰਿਗੋਬਿੰਦ ਜੀ ਦੀ ਸੀਤਲਾ ਪੂਜਣ ਸਮੇਂ ਕਵੀ ਸੰਤੋਖ ਸਿੰਘ ਜੀ ਨੇ ਦੁਰਗਾ ਪੂਜਨ ਜਾਣਾ ਦੱਸਕੇ ਸੀਤਲਾ ਤੇ ਦੁਰਗਾ ਨੂੰ ਇੱਕੋ ਦਾ ਰੂਪ ਦੱਸਿਆ ਹੈ। ਦੇਖੋ ਰਾਸ ੩ ਅੰਸੂ ੧੨।

56 / 91
Previous
Next