Back ArrowLogo
Info
Profile

'ਦਸਮ ਗੁਰੂ ਜੀ ਦਾ ਇਸਟ ਯਾ ਗੁਰੂ ਦੇਵੀ ਨਹੀਂ ਸੀ ਇਹ ਗਲ ਅਸੀਂ ਪਿੱਛੇ ਕਵੀ ਜੀ ਦੀ ਅਪਣੀ ਲਿਖਤ ਤੋਂ ਸਾਬਤ ਹੁੰਦੀ ਵੇਖ ਆਏ ਹਾਂ. ਦੇਖੋ ਪੰਨਾ ੨੩, ੨੪ ਤੇ ੨੮ ਤੋਂ ੩੧, ਆਪ ਨੇ ਦੇਵੀ ਨੂੰ ਆਪ ਗੁਰੂ ਚਰਨਾਂ ਵਿਚ ਵੱਸਣ ਵਾਲੀ ਦੱਸਿਆ ਹੈ।

੧੨. ਗੁਰੂ ਬਿਲਾਸ ਕ੍ਰਿਤ ਬਾਬਾ ਸੁਮੇਰ ਸਿੰਘ ਜੀ (ਲਗਪਗ ਸੰਮਤ ੧੯੩੯)-ਆਪ ਦੇ ਦੇਵੀ ਸੰਬੰਧੀ ਲੇਖ ਦਾ ਆਧਾਰ ਮਹਿਮਾ ਪ੍ਰਕਾਸ਼, ਗੁਰਬਿਲਾਸ ਤੇ ਗੁਰ ਪ੍ਰਤਾਪ ਸੂਰਜ ਤੇ ਹੈ। ਆਪਣੀ ਖੋਜ ਯਾ ਕਿਸੇ ਇਨ੍ਹਾਂ ਤੋਂ ਪੁਰਾਤਨ ਨੁਸਖ਼ੇ ਦੇ ਆਧਾਰ ਤੇ ਕੁਛ ਲਿਖਿਆ ਇਨ੍ਹਾਂ ਦੇ ਪੁਸਤਕ ਤੋਂ ਸਹੀ ਨਹੀਂ ਹੁੰਦਾ।

੧੩. ਪੰਥ ਪ੍ਰਕਾਸ਼-(ਭੰਗੂ ਰਤਨ ਸਿੰਘ ਜੀ ਦਾ ਸੰਮਤ ੧੮੯੮। ਭਾਈ ਗਿਆਨ ਸਿੰਘ ਗਿਆਨੀ ਜੀ ਦਾ ਸੰਮਤ ੧੯੪੬)।

ਗਿਆਨੀ ਗਿਆਨ ਸਿੰਘ ਜੀ ਨੇ ਪੱਥਰ ਦੇ ਛਾਪੇ (ਸੰਮਤ ੧੯੪੬) ਵਿੱਚ ਛਪੇ ਪੰਥ ਪ੍ਰਕਾਸ਼ ਵਿਚ ਦੇਵੀ ਪ੍ਰਗਟਾਈ ਲਿਖੀ ਹੈ॥ ਉਸ ਵਿਚ ਉਨ੍ਹਾਂ ਨੇ ਇਕ ਇਕਤਬਾਸ ਦਿੱਤਾ ਹੈ ਜੋ ਅਪਣੀ ਇਬਾਰਤ ਤੋਂ ਖਿਆਲ ਦੇ ਸਕਦਾ ਹੈ ਕਿ ਉਹ ਰਤਨ ਸਿੰਘ ਜੀ ਭੰਗੂ ਦੇ ਪੰਥ ਪ੍ਰਕਾਸ਼ ਤੋਂ ਲੀਤਾ ਹੈ। ਅਸਲ ਵਿਚ ਗਿਆਨੀ ਜੀ ਦਾ ਪੰਥ ਪ੍ਰਕਾਸ਼ ਭੰਗੂ ਜੀ ਦੇ ਪੰਥ ਪ੍ਰਕਾਸ਼ ਦੀ ਹੀ ਕਾਇਆ ਪਲਟ ਹੈ। ਅਸਾਂ ਨੂੰ ਇਹ ਉਪਰ ਦੱਸੀ ਇਬਾਰਤ ਭੰਗੂ ਰਤਨ ਸਿੰਘ ਜੀ ਦੇ ਗ੍ਰੰਥ ਵਿਚੋਂ, ਜੇ ਸਾਡੇ ਪਾ   ਸ ਹੈ, ਨਹੀਂ ਮਿਲੀ। ਰਤਨ ਸਿੰਘ ਜੀ ਆਪਣਾ ਪੰਥ ਪ੍ਰਕਾਸ਼ ਕਪਤਾਨ ਮਰੇ (Capt. Murray) ਨੂੰ ਸਿੱਖ ਇਤਿਹਾਸ ਸੁਣਾ ਕੇ ਲਿਖਦੇ ਹੁੰਦੇ ਸਨ। ਉਨ੍ਹਾਂ ਦੀ ਪੋਥੀ ਵਿਚ ਕਈ ਵੇਰ ਕਪਤਾਨ ਮਰੇ ਦਾ ਨਾਮ ਆਉਂਦਾ ਹੈ, ਜੋ ਇਸ ਇਬਾਰਤ ਵਿਚ ਬੀ ਆਇਆ ਹੈ, ਜਿਸਦਾ ਸੰਖੇਪ ਭਾਵ ਐਉਂ ਹੈ :- 'ਕਿ ਮਰੇ ਨੇ ਸਾਨੂੰ ਪੁਛਿਆ ਕਿ ਜਦ ਗੁਰੂ ਜੀ ਇਕ ਅਕਾਲ

––––––––––––––

* ਇਸ ਤੋਂ ਪਹਿਲਾਂ ੧੯੩੫ ਬਿ: ਦਾ ਪਤਾ ਚਲਦਾ ਹੈ ਕਿ ਉਸ ਸੰਮਤ ਵਿਚ ਇਹ ਪਹਿਲਾਂ ਛਪਿਆ ਸੀ, ਉਹ ਨੁਸਖਾ ਸਾਨੂੰ ਮਿਲਿਆ ਨਹੀਂ, ੧੯੪੬ ਦਾ ਅਸਾਂ ਪਾਸ ਹੈ।

58 / 91
Previous
Next