ਬਚਨ ਬੋਲਣ ਲਗੇ ਅਤੇ ਸਿੱਖਾਂ ਦੀ ਨਿੰਦਿਆ ਕੀਤੀ,
ਜਿਸ ਨੂੰ ਸੁਣਕੇ ਗੁਰੂ ਜੀ ਨੇ ਉਨ੍ਹਾਂ ਨੂੰ ਇਤਨਾ ਕਹਿਕੇ ਟਾਲ ਦਿੱਤਾ ਕਿ ਸਾਡੇ ਤੁਸੀਂ ਯਾਦ ਨਹੀਂ ਰਹੇ। ਇਸ ਵਾਸਤੇ ਡੇਰੇ ਚਲੋ,
ਤੁਹਾਨੂੰ ਉਥੇ ਹੀ ਅੰਨ ਤੇ ਬਸਤਰ ਪਹੁੰਚਾ ਦੇਵਾਂਗੇ,
ਅਰ ਆਪ ਨੂੰ ਐਡਾ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਸਾਡੇ ਯਾਦ ਨਹੀਂ ਆਏ। ਇਸਤੇ ਬਿਨਾਂ ਇਹ ਬੀ ਆਖਿਆ ਕਿ ਜੇ ਤੁਹਾਡੇ ਨਸੀਬਾਂ ਵਿਚ ਸਾ ਸੋਈ ਤੁਹਾਨੂੰ ਮਿਲ ਗਿਆ ਹੈ,
ਅਰ ਸਾਡਾ ਤਾਂ ਤਨ ਮਨ ਅਰ ਧਨ ਸਭ ਸਿੱਖਾਂ ਦਾ ਹੀ ਹੈ। ਅਰ ਇਨ੍ਹਾਂ ਦੇ ਪਰਤਾਪ ਨਾਲ ਅਸੀਂ ਸਭ ਮਨੋਰਥ ਸਫਲੇ ਕੀਤੇ ਹਨ,
ਜਿਸ ਤੇ ਅਸੀਂ ਇਨ੍ਹਾਂ ਨੂੰ ਹੀ ਦਾਨ ਦੇਣਾ ਅੱਛਾ ਜਾਣਦੇ ਹਾਂ ਅਰ ਹੋਰ ਨੂੰ ਦੇਣਾ ਨਿਸ਼ਫਲ ਸਮਝਦੇ ਹਾਂ। ਜਿਸ ਉਤਰ ਨੂੰ ਸੁਣਕੇ ਉਹ ਮਿਸਰ ਇਸ ਤਰ੍ਹਾਂ ਜਲ ਬਲ ਗਿਆ ਜਿਸ ਤਰ੍ਹਾਂ ਅੱਗ ਲਗੀ ਤੋਂ ਕੱਖ ਬਲ ਉਠਦੇ ਹਨ ਅਰ ਆਪਣਾ ਹਮੇਸ਼ ਦਾ ਰੋਜ਼ੀਨਾ ਬੰਦ ਹੋਇਆ। ਸੁਣਕੇ ਹੈ ਪਿਆ ਅਰ ਨਿਰਾਸ਼ ਹੋ ਗਿਆ।"
(ਦੁਰਗਾ ਪ੍ਰਬੋਧ ਪੰਨਾ ੪੩੯ ਤੋਂ ੪੪੨)
"ਭਾਵ ਇਸ ਪ੍ਰਸੰਗ ਨੂੰ ਜੇ ਯੁਕਤੀਆਂ ਉਕਤੀਆਂ ਨਾਲ ਭੀ ਵਿਚਾਰਿਆ ਜਾਏ ਤਾਂ ਭੀ ਸਾਨੂੰ ਇਤਨੀਆਂ ਮਿਲ ਸਕਦੀਆਂ ਹਨ ਜਿਨ੍ਹਾਂ ਨੂੰ ਸੁਣ ਸੁਣਕੇ ਮਨ ਥੱਕ ਜਾਂਦਾ ਹੈ। ਜਿਨ੍ਹਾਂ ਵਿਚੋਂ ਕੁਛਕ ਏਥੇ ਪ੍ਰਗਟ ਕੀਤੀਆਂ ਜਾਂਦੀਆਂ ਹਨ:-
ੳ. ਪਹਿਲੇ ਜੇ ਦੇਵੀ ਦਾ ਪ੍ਰਗਟ ਹੋਣਾ ਸੱਚ ਹੁੰਦਾ ਤਾਂ ਐਡੀ ਭਾਰੀ ਕਰਾਮਾਤ ਵਾਲੇ ਪ੍ਰਸੰਗ ਨੂੰ ਗੁਰੂ ਮਹਾਰਾਜ ਜਰੂਰ ਆਪਣੇ ਸ੍ਰੀ ਮੁਖਵਾਕ ਤੇ ਗ੍ਰੰਥ ਸਾਹਿਬ ਵਿੱਚ ਲਿਖਦੇ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਇਹ ਇਕ ਸਭ ਤੋਂ ਵੱਡਾ ਪ੍ਰਸਿੱਧ ਅਚੰਭੇ ਵਾਲਾ ਕੰਮ ਸੀ, ਪਰੰਤੂ ਇਹ ਕਿਤੇ ਭੀ ਦਰਜ ਨਹੀਂ।
ਅ. ਜਿਨ੍ਹਾਂ ਬ੍ਰਾਹਮਣਾਂ ਦੇ ਯਤਨ ਨਾਲ ਹਵਨ ਕਰਨ ਤੇ ਦੇਵੀ ਪ੍ਰਸਿੱਧ ਹੋਈ ਸੀ, ਉਨ੍ਹਾਂ ਦੇ ਨਾਮ ਅਰ ਉਨ੍ਹਾਂ ਦੀ ਬੁੱਧਿ ਵਿਦਿਆ ਅਤੇ ਮੰਤ੍ਰ ਜੰਤ੍ਰ ਵਿਚ ਨਿਪੁਨਤਾ ਜਰੂਰ ਹੀ ਪ੍ਰਗਟ ਕਰਦੇ ਅਰ ਅੱਗੇ ਨੂੰ ਖਾਲਸਾ ਲਈ