ਮਹਾਂ ਕਾਲ ਦੀ ਸ਼ਕਤੀ ਪਰ ਕੋਈ ਕਾਲ
, ਕੋਈ ਜੁਗ, ਕੋਈ ਸਮਾਂ ਪ੍ਰਬਲ ਨਹੀਂ ਹੋ ਸਕਦਾ ਕਿ ਕਲਜੁਗ ਉਸਨੂੰ ਸਰੀਰ ਧਾਰਨੋਂ ਵਰਜ ਸਕਦਾ ਹੈ। ਇਹ ਗਲ ਕਿ ਉਹ ਪ੍ਰਗਟ ਹੋਕੇ ਗੁਣਾਂ ਸਮੇਤ ਗੁਰੂ ਜੀ ਦਾ ਪੱਖ ਤੇ ਤੁਰਕਾਂ ਨਾਲ ਲੜੀ ਹੋਵੇ ਯਾ ਏਸ ਤਰ੍ਹਾਂ ਦੀ ਕੋਈ ਹੋਰ ਗਲ ਹੋਈ ਹੋਵੇ, ਸਾਰੇ ਹੀ ਲੇਖਕ ਮੰਨਦੇ ਹਨ ਕਿ ਕੋਈ ਐਸੀ ਘਟਨਾ ਨਹੀਂ ਹੋਈ ਕਿ ਦੇਵੀ ਮੈਦਾਨ ਵਿਚ ਉਤਰਕੇ ਆਪ ਲੜੀ ਹੋਵੇ। ਦੇਵੀ ਦੀ ਨਿਰਾ ਵਰ ਮਾਤ੍ਰ ਦੇਣ ਦੀ ਵਿਅਰਥਤਾ ਗੁਰੂ ਜੀ ਦੇ ਆਪਣੇ ਵਾਕਾਂ ਤੋਂ ਸਿੱਧ ਹੋ ਰਹੀ ਹੈ ਕਿ ਜਿਨ੍ਹਾਂ ਨੇ ਅਦ੍ਰਿਸ਼੍ਯ ਸੰਸਾਰ ਵਿਚੋਂ ਸਭ ਤੋਂ ਵਡੇ ਅਕਾਲ ਪੁਰਖ ਤੋਂ 'ਵਰ' ਪ੍ਰਾਪਤ ਕਰ ਲਿਆ ਹੋਇਆ ਸੀ। ਲਗਪਗ ਸਾਰੇ ਗੁਰੂ ਜੀ ਨੂੰ ਦੇਵੀ ਤੋਂ ਉੱਚਾ ਤੇ ਦੇਵੀ ਨੂੰ ਕਈ ਵੇਰ ਉਨ੍ਹਾਂ ਦਾ ਅੰਤ ਨਾ ਪਾ ਸਕਨ ਵਾਲੀ, ਉਨ੍ਹਾਂ ਦੇ ਮੁਕਾਬਲੇ ਤੇ ਅਲਪੱਗ ਮੰਨਦੇ ਹਨ, ਦੁਸ਼ਮਨਾਂ ਤੋਂ ਹਾਰ ਗਈ ਤੇ ਗੁਰੂ ਜੀ ਦੀ ਸਹਾਇਤਾ ਦੀ ਲੋੜਵੰਦ ਹੋਈ, ਗੱਲਾਂ ਮੰਨਦੇ ਹਨ। ਇਹ ਬੀ ਮੰਨ ਜਾਂਦੇ ਹਨ ਕਿ ਗੁਰੂ ਜੀ ਨੂੰ ਲੋੜ ਕੋਈ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਨੇ ਤਾਂ ਜਪੁਜੀ ਦੇ ਟੀਕੇ ਵਿਚ ਆਪ ਸਿੱਧ ਕੀਤਾ ਹੈ ਕਿ ਦੇਵੀ ਗੁਰੂ ਜੀ ਦਾ ਇਸ਼ਟ ਨਹੀਂ ਸੀ। ਫਿਰ ਕਹਿੰਦੇ ਹਨ ਕਿ 'ਕੌਤਕ ਹੇਤ' ਗੁਰੂ ਜੀ ਨੇ ਹਵਨ ਤੇ ਆਵਾਹਨ ਦਾ ਖੇਲ ਰਚਾਇਆ ਸੀ। ਇਹ 'ਕੌਤਕ' ਪਦ ਸਭਨਾਂ ਨੇ ਲਗਪਗ ਵਰਤਿਆ ਹੈ ਤੇ ਚੰਡੀ ਚਰਿੱਤ੍ਰ ਦੇ ਅਖੀਰ ਪਦ ਵੀ ਲਫਜ਼ ਕੌਤਕ ਹੀ ਆਇਆ ਹੈ : ਯਥਾ :-
'ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ।*
ਜਿਸ ਦਾ ਭਾਵ ਇਹ ਹੈ ਕਿ ਦੇਵੀ ਦੀ ਵਾਰ ਤੇ ਚਰਿੱਤ੍ਰ ਆਦਿ ਅਨੁਵਾਦ ਤਾਂ ਕੀਤੇ ਹਨ ਪਰ ਇਹ ਟਪਲਾ ਨਾ ਲਗੇ ਕਿ ਉਪਾਸਕ ਹੋ ਕੇ
––––––––––––––––
* ਮਾਰਕੰਡੇ ਪੁਰਾਣ ਵਿਚੋਂ ਚੰਡੀ ਚਰਿੱਤ੍ਰ ਤੇ ਚੰਡੀ ਦੀ ਵਾਰ ਦੇ ਖਿਆਲ ਲਏ ਹਨ। ਦੁਰਗਾ ਸਪਤਸ਼ਤੀ ਦਾ ਖੁੱਲ੍ਹਾ ਅਨੁਵਾਦ ਕਰਕੇ ਸਤਸਯ ਕੀ ਕਥਾ" ਇਸਨੂੰ ਕਿਹਾ ਹੈ; ਦੇਖੋ ਮਾਰਕੰਡੇ ਪੁਰਾਣ ਅਧਯਾਯ ੮੧ ਤੋਂ ਅੱਗੇ।