Back ArrowLogo
Info
Profile

ਸਿਰਫ ਨਿਰਦੇਸ਼ਕ ਰਹਿ ਜਾਂਦਾ ਹੈ । ਧਰਮ ਗੁਰੂ ਦੇ ਸੂਤਰਧਾਰ ਦੀ ਭੂਮਿਕਾ ਇਸ ਤੋਂ ਵੱਖਰੀ ਹੈ । ਉਹ ਨਟ ਤੇ ਨਟੀਆਂ ਨਾਲ ਕਈ ਵਾਰ ਰੰਗ-ਮੰਚ ਉੱਤੇ ਆਉਂਦਾ ਹੈ । ਉਹ ਕਦੇ ਨਾਟਕ ਦੇ ਥੀਮ ਨੂੰ ਪੇਸ਼ ਕਰਦਾ ਹੈ, ਕਦੇ ਕਥਾਵਸਤੂ ਨੂੰ ਗਤੀ ਦਿੰਦਾ ਹੈ ਅਤੇ ਕਦੇ ਸੰਘਰਸ਼ ਦੀ ਵਿਆਖਿਆ ਕਰਦਾ ਹੈ। ਇਹ ਕੰਮ ਕਰਨ ਲਈ ਉਹ ਇਕ ਵਾਰ ਗੱਦ ਦਾ ਵੀ ਸਹਾਰਾ ਲੈਂਦਾ ਹੈ। ਨਹੀਂ ਤਾਂ ਉਹ ਨਟ ਨਟੀਆਂ ਨਾਲ ਗੀਤਾਂ ਰਾਹੀਂ ਨਾਟਕ ਨੂੰ ਸੰਗੀਤਕ ਬਣਾਉਂਦਾ ਹੋਇਆ ਨਾਟਕ ਦਾ ਨਵਾਂ ਸਰੂਪ ਖੜ੍ਹਾ ਕਰ ਦਿੰਦਾ ਹੈ। ਇਸ ਨਾਟਕ ਦੀ ਖਾਸ ਗੱਲ ਇਹ ਹੈ ਕਿ ਨਾਟਕ ਦਾ ਆਰੰਭ ਵੀ ਸੂਤਰਧਾਰ ਤੋਂ ਹੁੰਦਾ ਹੈ ਅਤੇ ਸਮਾਪਤੀ ਵੀ ਸੂਤਰਧਾਰ ਕਰਦਾ ਹੈ। ਪਰ ਅੰਤਿਮ ਸਮੂਹ ਗਾਣ ਵਿਚ ਹੋਰ ਕਲਾਕਾਰ ਵੀ ਸ਼ਾਮਿਲ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਸਮੂਹ-ਗਾਣ ਵਿਚ ਉਹ ਗੱਲ ਕਰਦੇ ਹਨ, ਜੋ ਨਾਟਕ ਵਿਚ ਉਨ੍ਹਾਂ ਦੀ ਭੂਮਿਕਾ ਤੋਂ ਪਰ੍ਹੇ ਦੀ ਹੈ। ਇਸ ਸੰਸਕ੍ਰਿਤ ਨਾਟਕ ਦੇ ਭਰਤਵਾਕਯ ਦਾ ਹੀ ਇਕ ਰੂਪ ਹੈ। ਇਸ ਤਰ੍ਹਾਂ ਸੂਤਰਧਾਰ, ਨਟ ਅਤੇ ਨਟੀਆਂ ਪੂਰੇ ਨਾਟਕ ਵਿਚ ਦੂਜੀ ਪੱਧਰ ਦਾ ਪਰਦਾ ਤਾਣ ਦਿੰਦੇ ਹਨ।

ਧਰਮ ਗੁਰੂ ਨਾਟਕ ਵਿਚ ਫੱਫੇਕੁਟਣੀਆਂ ਦੀ ਭੂਮਿਕਾ ਰੌਚਕ ਵੀ ਹੈ ਅਤੇ ਪੱਧਰ ਦਰ ਪੱਧਰ ਉਸਾਰੀ ਵੀ ਕਰਦੀ ਹੈ। ਫੱਫੇਕੁਟਣੀਆ ਵਾਲਾ ਪਹਿਲਾ ਦ੍ਰਿਸ਼ ਲੋਕ-ਨਾਟ ਦਾ ਹੀ ਰੂਪ ਹੈ, ਜਿਸ ਵਿਚ ਮਖੌਲ ਤੇ ਟਿੱਚਰ ਤੇ ਚੁਗਲੀ ਦੀ ਪ੍ਰਧਾਨਤਾ ਹੈ। ਦੂਸਰੇ ਦ੍ਰਿਸ ਦਾ ਰੂਪ ਤਾਂ ਭਾਵੇਂ ਲੋਕ-ਨਾਟ ਵਾਲਾ ਹੀ ਹੈ ਪਰ ਇਸ ਦਾ ਸੰਵਾਦ ਵਚਿੱਤਰ ਤੇ ਅਦਭੁੱਤ ਦੀਆ ਸੀਮਾਵਾਂ ਦੇ ਆਰ ਪਾਰ ਜਾਂਦੇ ਹਨ । ਵਸਿਸ਼ਠ ਦੇ ਚੇਲੇ ਅਤੇ ਭੁੱਖ ਦੇ ਮਾਰੇ ਲੋਕਾਂ ਦੇ ਗੀਤ, ਕਵਿਤਾਵਾਂ ਤੇ ਸਤੋਤ੍ਰ ਨਵੀਂ ਪੱਧਰ ਕਾਇਮ ਕਰਦੇ ਹਨ ਅਤੇ ਧਰਮ ਗੁਰੂ ਦੇ ਨਾਟ-ਰੂਪ ਤੇ ਸਰੂਪ ਦਾ ਕੈਨਵਸ ਵਿਸ਼ਾਲ ਬਣਾ ਦਿੰਦੇ ਹਨ। ਇਸ ਨਾਟਕ ਦੀ ਇਕ ਖਾਸ ਗੱਲ ਇਹ ਹੈ ਕਿ ਕਹਾਣੀ ਦੇ ਸਾਰੇ ਮੂਲ ਪਾਤਰ ਗੱਦ ਵਿਚ ਹੀ ਸੰਵਾਦ ਬੋਲਦੇ ਹਨ। ਇਸ ਤਰ੍ਹਾਂ ਪੂਰਾ ਨਾਟ ਸੰਵਾਦ ਗੱਦ ਤੇ ਗੀਤਾਂ ਵਿਚ ਚਲਦਾ ਹੈ।

ਅੰਤ ਵਿਚ ਇਸ ਪੱਧਰ ਦਰ ਪੱਧਰ ਚੱਲਣ ਵਾਲੇ ਬਹੁਪਰਤੀ ਨਾਟਕ ਦੀ ਸਫਲਤਾ ਬਾਰੇ ਇਹ ਕਹਿਣਾ ਜ਼ਰੂਰੀ ਹੈ ਕਿ ਇਸ ਦੇ ਸਾਰੇ ਨਾਟ-ਰੂਪ ਤੇ ਨਾਟ-ਸ਼ੈਲੀਆਂ ਇਕ ਦੂਜੇ ਦੀਆਂ ਇਸ ਤਰ੍ਹਾਂ ਪੂਰਕ ਬਣ ਕੇ ਆਈਆਂ ਹਨ ਕਿ ਉਹ ਘੁਲ ਮਿਲ ਕੇ ਇਕ ਹੋ ਗਈਆਂ ਹਨ। ਧਰਮ ਗੁਰੂ ਨਾਟਕ ਦੇ ਬਹੁਪਰਤੀ ਰੂਪ ਨੂੰ ਇਕ ਨਵੇਂ ਨਾਟ-ਰੂਪ ਦੀ ਸ਼ੁਰੂਆਤ ਕਹਿ ਸਕਦੇ ਹਾਂ।

ਨਵੀਂ ਦਿੱਲੀ                                                                                              ਸ਼ਾਂਤੀ ਦੇਵ

ਜੁਲਾਈ /99

11 / 94
Previous
Next