

ਤੇ ਨਾਟਕੀ ਤਕਨੀਕਾਂ ਕਿੰਨੀਆਂ ਕੁ ਵਰਤੀਆਂ ਜਾਣ, ਜੇਕਰ ਅਸੀਂ ਨਾਟਕ ਦੇ ਵਿਸ਼ੇ ਦੀ ਲੋੜ ਤੋਂ ਵੱਧ ਥੀਏਟਰ ਵਰਤਾਂਗੇ ਤਾਂ ਉਹ ਦਰਸ਼ਕਾਂ ਨੂੰ ਨਾਟਕ ਦੇ ਵਿਸ਼ੇ ਨਾਲੋਂ ਤੋੜੇਗਾ ਤੇ ਨਾਟਕ ਪੇਸ਼ਕਾਰੀ ਦਾ ਸੁਨੇਹਾ ਵੀ ਪਿੱਛੇ ਰਹਿ ਜਾਏਗਾ । ਮੈਂ ਨਾਟਕ ਨੂੰ ਰੌਚਕ ਬਨਾਉਣ ਲਈ ਫੱਫੇਕੁਟਣੀਆਂ ਦਾ ਰੋਲ, ਮਰਦ ਕਲਾਕਾਰਾਂ ਕੋਲੋਂ ਕਰਵਾਇਆ ਹੈ। ਵੈਸੇ ਵੀ ਸਾਡੀ ਪੰਜਾਬੀ ਲੋਕ-ਨਾਟ ਪਰੰਪਰਾ ਵਿਚ (ਭੰਡ-ਮਰਾਸੀ-ਨਕਾਲ) ਮਰਦ ਕਲਾਕਾਰ ਇਸਤਰੀ ਪਾਤਰਾਂ ਦਾ ਵੇਸ ਬਣਾ ਕੇ ਰੋਲ ਅਦਾ ਕਰਦੇ ਸਨ। ਮੈਂ ਇਸ ਨਾਟਕ ਦੀ ਪੇਸ਼ਕਾਰੀ ਵਿਚ ਲੋਕ ਨਾਟ-ਸ਼ੈਲੀ ਤੇ ਆਧੁਨਿਕ ਨਾਟਕੀ ਤਕਨੀਕਾਂ ਦਾ ਇਸਤੇਮਾਲ ਕੀਤਾ ਹੈ । ਇਸ ਨਾਟਕ ਨੂੰ ਜਿਸ ਤਰ੍ਹਾਂ ਦਰਸ਼ਕਾਂ ਵਲੋਂ ਹੁੰਗਾਰਾ ਮਿਲਿਆ ਹੈ, ਉਸ ਨਾਲ ਸਾਡੇ ਕਲਾਕਾਰਾਂ ਦੇ ਹੌਂਸਲੇ ਬੁਲੰਦ ਹੋਏ ਨੇ। ਜਲੰਧਰ ਵਿਖੇ ਪੇਸ਼ਕਾਰੀ ਤੋਂ ਬਾਅਦ ਅੱਠ-ਦਸ ਹਜ਼ਾਰ ਦੀ ਗਿਣਤੀ 'ਚ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਦਾਦ ਦਿੱਤੀ ਜੋ ਆਪਣੇ ਆਪ 'ਚ ਇਕ ਮਿਸਾਲ ਹੈ। ਸਵਰਾਜਬੀਰ ਦੇ ਨਾਟਕਾਂ ਵਿਚ ਸੈੱਟ, ਲਾਈਟ, ਮੇਕਅਪ, ਸੰਗੀਤ ਤੇ ਵੇਸਭੂਸ਼ਾ ਡਿਜ਼ਾਇਨ ਕਰਨ ਦਾ ਅਪਣਾ ਹੀ ਇਕ ਅਨੰਦ ਹੈ। ਸਾਨੂੰ ਇਹ ਨਾਟਕ ਖੇਡ ਕੇ ਖੁਸ਼ੀ ਹੋਈ ਹੈ।
ਕੇਵਲ ਧਾਲੀਵਾਲ