


ਧਰਮ ਗੁਰੂ ਦੀ ਮੰਚ ਪੇਸ਼ਕਾਰੀ ਬਾਰੇ ਕੁਝ ਰਾਵਾਂ
ਸਵਰਾਜਬੀਰ ਦਾ ਨਾਟਕ ਧਰਮ ਗੁਰੂ ਇਸ ਨਾਟਕ ਮੇਲੇ (ਗਦਰੀ ਬਾਬਿਆਂ ਦਾ ਮੇਲਾ - 1998) ਦਾ ਹਾਸਲ ਨਾਟਕ ਸੀ । ਇਹ ਨਾਟਕ ਲਿਖਤੀ ਰੂਪ ਵਿਚ ਮੈਨੂੰ ਪੜ੍ਹਨ ਲਈ ਨਹੀਂ ਮਿਲਿਆ ਪਰ ਕੇਵਲ ਧਾਲੀਵਾਲ ਨੇ ਜਿਸ ਤਰ੍ਹਾਂ ਇਹਨੂੰ ਪੇਸ਼ ਕੀਤਾ ਹੈ. ਉਸ ਅਨੁਸਾਰ ਇਹ ਉਚ ਬੌਧਿਕ ਪੱਧਰ ਦੀ ਕਿਰਤ ਦਾ ਪ੍ਰਮਾਣ ਦਿੰਦਾ ਹੈ। ਨਾਟਕਕਾਰ ਨੇ ਸਾਰੇ ਧਾਰਮਿਕ ਵਰਤਾਰੇ ਉਤੇ ਜਿਹੜਾ ਕਟਾਖਸ਼ ਕੀਤਾ ਹੈ, ਉਹ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ । ਵਾਰਤਾਲਾਪ ਰਾਹੀਂ ਉਸਾਰੀ ਗਈ ਨਾਟਕੀ ਟੱਕਰ ਅਤੇ ਸੰਵਾਦ ਸਿਖਰਾਂ ਛੂੰਹਦੇ ਸਨ । ਇਸ ਨਾਟਕ ਦੀ ਪੇਸ਼ਕਾਰੀ ਨਾਲ ਪੰਜਾਬੀ ਨਾਟਕ ਨੇ ਨਵੇਂ ਦਿਸਹੱਦੇ ਛੂਹੇ ਹਨ।
ਗੁਰਸ਼ਰਨ ਸਿੰਘ (ਪੰਜਾਬੀ ਟ੍ਰਿਬਿਊਨ ਚੰਡੀਗੜ੍ਹ)
ਸਵਰਾਜਬੀਰ ਦਾ ਲਿਖਿਆ ਇਹ । ਵੱਡੀ ਟਿਪਣੀ ਹੈ, ਜਿਥੇ ਧਰਮ ਤੇ ਰਾਜਨੀਤੀ ਦੇ ਰਮ ਗੁਰੂ ਸਮਕਾਲ 'ਤੇ ਬਹੁਤ ਲੋੜ, ਸਮਾਜ ਦੀ ਸਮੁੱਚੀ ਹੋਂਦ ਨੂੰ ਆਪਣੇ ਕਲਾਵੇ 'ਚ ਘੁੱਟ ਲੈਣ ਲਈ ਕਿਰਿਆਸੀਲ ਹੈ । ਇਸ ਸਮੇਂ 'ਚ ਇਹਦੀ ਮੰਚ ਪੇਸ਼ਕਾਰੀ ਇਕ ਦਲੇਰੀ ਭਰਿਆ ਕਦਮ ਹੈ। ਕੇਵਲ ਧਾਲੀਵਾਲ ਇਕ ਹੋਰ ਗੂੜ੍ਹੀ ਪੈੜ ਛੱਡ ਗਿਆ ਹੈ ਧਰਮ ਗੁਰੂ ਦੀ ਨਿਰਦੇਸ਼ਨਾਂ ਨਾਲ।
ਨਵਾਂ ਜ਼ਮਾਨਾ, ਜਲੰਧਰ
ਇਹ ਨਾਟਕ ਅਜੋਕੇ ਦੌਰ 'ਚ ਪਸਰੀ ਹੋਈ ਧਾਰਮਿਕ ਕੱਟੜਤਾ ਅਤੇ ਸਮਾਜਿਕ ਅਫਰਾ-ਤਫਰੀ 'ਤੇ ਤਿੱਖਾ ਵਿਅੰਗ ਹੈ। ਅਖੌਤੀ ਧਾਰਮਿਕ ਆਗੂਆਂ ਦੀਆਂ ਮਨਮਾਨੀਆ ਅਤੇ ਸਮਾਜ ਦੀ ਬੇਬਸ ਤ੍ਰਾਸਦੀ ਦੌਰਾਨ ਇਸ ਨਾਟਕ ਦੀ ਮੰਚ ਪੇਸ਼ਕਾਰੀ ਬੁੱਧੀਜੀਵੀਆਂ ਅਤੇ ਕਲਾਕਾਰਾਂ ਦੀ ਬੁਲੰਦ ਆਵਾਜ਼ ਦੀ ਪ੍ਰਤੀਕ ਹੈ।
ਅਜੀਤ, ਜਲੰਧਰ