ਹੈ ਬਾਕੀ ਸਭ ਗਉਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਹਾ ਮਨ ਹਿਲਾ ਦੇਣ ਵਾਲਾ ਸੰਖੇਪ ਉੱਚ ਉਪਦੇਸ਼ ਹੈ:
ਕੂੜਹੁ ਕਰੇ ਵਿਣਾਸੁ ਧਰਮੇ ਤਗੀਐ॥ (ਵਾਰ ਗੂਜਰੀ ਮਹਲਾ ੫, ਪੰਨਾ ੫੧੮)
ਇਤਿਹਾਸ ਕੀ ਚੀਜ਼ ਹੈ ਉਹ ਪਾਠਕ-ਜਨ ਹੇਠ ਲਿਖੀ ਵਾਰਤਾ ਤੋਂ ਆਪ ਅੰਦਾਜ਼ਾ ਲਾ ਲੈਣਗੇ। ਮਨੁੱਖ ਦੇ ਲੁਕੇ ਹੋਏ ਸੰਸਕਾਰਾਂ ਨੂੰ ਪ੍ਰਗਟਾਉਣ ਲਈ ਪਿਛਲੇ ਸਮਿਆਂ ਵਿਚ ਨਗਾਰੇ, ਦਮਾਮੇ, ਮਾਰੂ ਵਾਜੇ, ਭੱਟਾਂ ਦੀਆਂ ਵਾਰਾਂ ਕੰਮ ਆਉਂਦੇ ਸੀ। ਹੁਣ ਵੀ ਅੰਗ੍ਰੇਜ਼ ਲੋਕ ਆਪਣੀ ਹਰੇਕ ਪਲਟਨ ਵਿਚ ਵਾਜੇ ਦਾ ਤਾਣ ਇਸੇ ਲਈ ਰੱਖਦੇ ਹਨ, ਜੋ ਵਾਜੇ ਦੀ ਚੋਟ 'ਤੇ ਆਪਾ ਭੁਲਾ ਕੇ ਲੁਕੇ ਹੋਏ ਸੰਸਕਾਰ ਸਿਪਾਹੀ ਦੇ ਅੰਦਰ ਪ੍ਰਗਟ ਹੋ ਜਾਣ, ਇਸ ਦੀ ਏਹ ਅਲੌਕਿਕ ਵਾਰਤਾ ਸੁਣੀਏ :
ਆਗਰੇ ਦਾ ਕਿਲ੍ਹਾ ਅੰਗ੍ਰੇਜ਼ ਦੇ ਕਬਜ਼ੇ ਵਿਚ ਜਾਣ ਤੋਂ ਪਹਿਲਾਂ ਭਰਥਪੁਰ ਸਰਕਾਰ ਦੇ ਕਬਜ਼ੇ ਵਿਚ ਸੀ। ਤਦੋਂ ਕਿਸੇ ਬਲੀ ਬੀਰ ਨੇ ਇਕ ਨੇਜ਼ਾ ਕਿਲ੍ਹੇ ਦੀ ਕੰਧ ਵਿਚ ਜ਼ੋਰ ਨਾਲ ਮਾਰਿਆ ਸੀ ਪਰ ਹੁਣ ਸਾਬਤ ਪੁੱਟਿਆ ਨਹੀਂ ਸੀ ਜਾਂਦਾ। ਅੰਗ੍ਰੇਜ਼ੀ ਫੌਜ ਦੇ ਚੋਣਵੇਂ ਜਵਾਨ ਤ੍ਰਾਣ ਲਾ ਥੱਕੇ ਪਰ ਨੇਜ਼ਾ ਨਾ ਨਿਕਲਿਆ। ਉਨ੍ਹਾਂ ਵਿਚੋਂ ਉਦਯਪੁਰ ਦੇ ਘਰਾਣੇ ਦਾ ਇਕ ਰਾਜਪੂਤ ਵੀ ਸੀ। ਉਸ ਨੇ ਕਿਹਾ ਕਿ ਜੇ ਕਦੀ ਮੇਰੇ ਖਾਨਦਾਨ ਦਾ ਭੱਟ ਆ ਕੇ ਵਾਰ ਪੜ੍ਹੇ ਤਾਂ ਮੈਂ ਨੇਜ਼ਾ ਕੱਢ ਸਿੱਟਾਂਗਾ। ਭੱਟ ਨੂੰ ਸੱਦਿਆ, ਜਿਸ ਨੇ ਆ ਕੇ ਮਨ ਦੀਆਂ ਸੁਤੀਆਂ ਹੋਈਆਂ ਤਰਬਾਂ ਨੂੰ ਹਿਲਾ ਦੇਣ ਵਾਲੀ ਵਾਰ ਤੇ ਕਬਿੱਤ, ਜਿਨ੍ਹਾਂ ਵਿਚ ਉਸ ਰਾਜਪੂਤ ਦੇ ਬਜ਼ੁਰਗਾਂ ਦੇ ਸੂਰਮਤਾਈ ਦੇ ਕਾਰਨਾਮੇ ਸੇ, ਪੜ੍ਹਨੇ ਸ਼ੁਰੂ ਕੀਤੇ। ਜਿਸ ਵੇਲੇ ਭੱਟ, ਰਾਣਾ ਪ੍ਰਤਾਪ ਸਿੰਘ ਦੇ ਬਲ ਪ੍ਰਾਕਰਮ ਦੇ ਜੋਸ਼ ਲਿਆਉਣ ਵਾਲੇ ਚਰਣ 'ਤੇ ਆਇਆ ਤਾਂ ਰਾਜਪੂਤ ਦੇ ਨੇਤਰ ਲਾਲ ਹੋ ਆਏ ਤੇ ਸਿੰਘ ਦੀ ਦਲੇਰੀ ਤੇ ਪੌਰਖ ਨਾਲ ਨੇਜੇ ਵਲ ਝਪਟ ਕੇ ਸਹਿਲੇ ਹੀ ਪਟ ਦਿੱਤਾ। ਏਸ ਵਾਰਤਾ ਤੋਂ ਸਿੱਧ ਹੈ ਕਿ ਨਿਰਬਲ ਆਦਮੀ ਵੀ ਜੇ ਕਦੀ ਆਪਣੇ ਬਜ਼ੁਰਗਾਂ ਦੇ ਕਾਰਨਾਮੇ ਸੁਣ ਪਾਏ ਤਾਂ ਮਨ ਨੂੰ ਉਚ ਸਥਾਨ 'ਤੇ ਪੁਚਾ ਸਕਦਾ ਹੈ। ਆਪਣੇ ਦੇਸ਼ ਦਾ ਆਚਰਣ ਘੋਰ ਰਸਾਤਲ ਵਲ ਜਾਂਦੇ ਵੇਖ ਕੇ ਅਸਾਂ ਕੋਈ ਅੱਠ ਕੁ ਸਾਲ ਦੀ ਲਗਾਤਾਰ ਮਿਹਨਤ ਤੇ ਪ੍ਰਾਰਥਨਾ ਕਰਦੇ-ਕਰਦੇ ਹੁਣ ਜਾ ਕੇ ਕਵੀ ਜੀ ਤੋਂ ਏਹ ਪਤ੍ਰੇ ਪਾਏ ਹਨ। ਪਾਠਕ-ਜਨ ਏਸ ਤੋਂ ਅੰਦਾਜ਼ਾ ਲਾ ਸਕਦੇ ਹਨ ਕਿ ਇਕ ਪੁਸਤਕ ਦੇ ਪ੍ਰਗਟ ਕਰਨ ਵਿਚ ਕਿੰਨੀ ਮੇਹਨਤ ਤੇ ਖਰਚ ਉਠਾਉਣਾ ਪੈਂਦਾ ਹੈ। ਇਹ ਪੁਸਤਕ ਪਹਿਲੇ ਹੀ ਨਿਕਲ ਜਾਂਦੀ ਪਰ ਮੇਰੇ ਇਕ ਬੜੇ ਕ੍ਰਿਪਾਲੂ ਸਹਾਇਕ ਦੀ ਅਚਾਨਚੱਕ ਮ੍ਰਿਤਯੂ ਤੇ ਆਯੂ ਦੇ ਸਖ਼ਤ ਪਲਸੇਟੇ ਵੱਜਣ ਦੇ ਸਬੱਬ ਦੇਰ ਲੱਗੀ।
ਏਹ ਪਤ੍ਰੇ ਅਸੀਂ ਬਹੁਤ ਸਾਰੇ ਦਰਦ ਭਰੇ ਸਾਕਿਆਂ ਦਾ ਸੰਚਯ ਕਰਕੇ ਇਕੋ ਥਾਂ ਦਿੱਤੇ ਹਨ, ਜੋ ਇੱਕੜ ਦੁੱਕੜ ਪੁਸਤਕਾਂ ਦੀ ਲੋੜ ਨਾ ਪ੍ਰਤੀਤ ਹੋਵੇ ਤੇ ਇਕੋ ਪੁਸਤਕ ਵਿਚੋਂ ਠੀਕ-ਠਾਕ ਤੇ ਬਹੁਤ ਸਾਰੇ ਸਿੱਖ ਇਤਿਹਾਸ ਦਾ ਪਤਾ ਲੱਗ ਜਾਵੇ।
ਅਸੀਂ ਉੱਤੇ ਦੱਸ ਆਏ ਹਾਂ ਕਿ ਇਤਿਹਾਸ ਹੀ ਹੈ ਜੋ ਪ੍ਰਾਣੀ-ਮਾਤ੍ਰ ਦੇ ਜੀਵਨ ਦੀ