

ਵਿਚ ਬਿਲਕੁਲ ਚੁਪ ਹੋ ਜਾਂਦੀ ਸੀ ਤੇ ਸਾਰੇ ਧ੍ਯਾਨ ਮਗਨ ਹੋ ਜਾਂਦੇ ਸੇ। ਕੁਛ ਚਿਰ ਮਗਰੋਂ ਆਪ ਜੀ ਨੇ ਰਸੀਲੇ ਨੈਣ ਖੂਹਲੇ ਤੇ ਇਧਰ ਉਧਰ ਤੱਕੇ। ਫੇਰ ਚੋਬਦਾਰ ਨੂੰ ਇਸ਼ਾਰਾ ਹੋਇਆ। ਉਹ ਅਦਬ ਨਾਲ ਅੱਗੇ ਵਧਿਆ ਤਾਂ ਆਗ੍ਯਾ ਹੋਈ ਕਿ ਬਾਹਰ ਜਾਓ, ਇਕ ਸਿਖ ਅਮਕੇ ਥਾਂ ਦੇ ਇਧਰ ਉਧਰ ਇਕ ਬ੍ਰਿਛ ਹੇਠਾਂ ਬੈਠਾ ਹੈ, ਉਸ ਦੇ ਨੈਣਾਂ ਵਿਚ ਪਾਣੀ ਹੈ, ਚਿਹਰੇ ਤੇ ਉਦਾਸੀਨਤਾ ਹੈ, ਕਦੇ ਚੁਪ ਹੁੰਦਾ ਹੈ ਕਦੇ ਆਪੇ ਨਾਲ ਆਪੇ ਗੱਲਾਂ ਕਰਦਾ ਹੈ; ਉਸ ਨੂੰ ਜਾ ਕੇ ਪ੍ਯਾਰ ਨਾਲ ਨਾਲ ਲੈ ਆ। ਸੀਸ ਨਿਵਾਕੇ ਚੋਬਦਾਰ ਚਲਾ ਗਿਆ। ਜਾਂ ਟਿਕਾਣੇ ਕੋਲ ਪਹੁੰਚਾ ਤਾਂ ਠੀਕ ਇਕ ਸਿਖ ਉਸੀ ਤਰ੍ਹਾਂ ਬੈਠਾ ਸੀ, ਨੈਣ ਬੰਦ ਸਨ ਤੇ ਕੋਈ ਕੋਈ ਕਿਸੇ - ਵੇਲੇ ਹੰਝੂ ਕਿਰਦਾ ਸੀ। ਚੋਬਦਾਰ ਮਲਕੜੇ ਬ੍ਰਿਛ ਦੇ ਮੁੱਢ ਉਹਲੇ ਜਾ ਖੜੋਤਾ ਕਿ ਅੱਖ ਖੁੱਲ੍ਹੇ ਸੁ ਤਾਂ ਅੱਗੇ ਹੋਕੇ ਹੁਕਮ ਸੁਣਾਵਾਂ, ਜੁੜੇ ਬੈਠੇ ਨੂੰ ਵਿਘਨ ਨਾ ਪਾਵਾਂ। ਪਲ ਮਗਰੋਂ ਸਿਖ ਦੇ ਮਨੋਵਾਦ ਦੀ ਆਵਾਜ਼ ਆਉਣ ਲਗ ਪਈ--ਮਨਾਂ ਸੋਚ, ਸਤਿਗੁਰ ਦਾ ਦਰ ਸਭ ਲਈ ਖੁੱਲ੍ਹਾ ਹੈ, ਸਤਿਗੁਰ ਸਿਖਾਂ ਨੂੰ ਪੁੱਤਾਂ ਵਾਂਙੂ ਪਿਆਰ ਕਰਦਾ ਹੈ, ਸਤਿਗੁਰ ਸੋਝੀ ਦੇਂਦਾ ਹੈ ਤੇ ਓਸ ਰਾਹੇ ਪਾ ਦੇਂਦਾ ਹੈ ਜਿਸ ਤੇ ਤੁਰ ਕੇ ਸਿਖ ਦਾ ਅੰਦਰ ਪ੍ਰਬੁਧ ਹੋ ਜਾਂਦਾ ਹੈ ਤੇ ਉਸ ਦੀ ਕਰਨੀ ਤੇ ਕਹਿਣੀ ਇਕ ਹੋ ਜਾਂਦੀ ਹੈ। ਇਹ ਸਤਿਗੁਰ ਕੋਈ ਮਾਯਾ ਦਾ ਪ੍ਰੇਮੀ ਹੈ ਕਿ ਕੋਈ ਸ਼ੋਭਾ ਦਾ ਲੋਭੀ ਹੈ ? ਇਹ ਤਾਂ ਸਿਖਾਂ ਤੋਂ ਆਪਾ ਵਾਰਦਾ ਤੇ ਬਲਦੀਆਂ ਬੁਝਾਉਂਦਾ ਹੈ ਆਪਣੇ ਹੱਥਾਂ ਨਾਲ। ਹੋਰ ਅਨੇਕਾਂ ਗੁਰੂ ਘਰ ਘਰ ਬੈਠੇ ਹਨ, ਸਭ ਨੂੰ ਛੱਡ ਕੇ ਏਸ ਦਰ ਡਿੱਗੇ ਸਾਂ ਕਿ ਏਥੇ ਸੱਚ ਵਰਤਦਾ ਹੈ ਤੇ ਦਾਤ ਹੁੰਦੀ ਹੈ। ਲੈਣ ਦੀ ਇੱਛਾ ਏਥੇ ਹੈ ਨਹੀਂ, ਇਹ ਤਾਂ 'ਦਾਤਾ ਦਰ' ਹੈ। ਜੇ ਅਸੀਂ ਦੁਨੀਆਂ ਦੀ ਮੈਲ-ਮਾਯਾ-ਏਥੇ ਲਿਆ ਧਰਦੇ ਹਾਂ ਤਾਂ ਉਸ ਨੂੰ ਸਫਲਾ ਦੇਂਦਾ ਹੈ ਭਲੇ ਅਰਥ ਲਾਕੇ ਆਪ ਤਾਂ ਦਾਤਾ 'ਨਿਰਾਹਾਰ ਨਿਰਵੈਰ ਸੁਖਦਾਤਾ' ਹੈ। ਇਹ ਹੋ ਨਹੀਂ ਸਕਦਾ ਕਿ ਐਸੇ ਦਾਤੇ ਨੇ ਆਪਣਾ ਦਰ ਮੇਰੇ ਲਈ ਬੰਦ ਕੀਤਾ ਹੋਵੇ ।... (ਚੁੱਪ) ਮੈਂ ਕਿੰਨੀ ਵੇਰ ਗਿਆ ਚੋਬਦਾਰ ਕਹਿੰਦਾ ਹੈ ਤੇਰੇ ਲਈ ਹੁਕਮ ਨਹੀਂ। ਚੇਤੋ ਨੂੰ ਆਖਿਆ ਉਹ ਅੱਜ
––––––––––––––––
* ਅਜ ਹਰਤਾਇਤ ਵ ਅਜ਼ਹਰਖ਼ਿਦਮ ਬੇ-ਨਿਆਜ਼ (ਰੀਜਨਾਮਹ ਅਰਥਾਤ ਗੁਰੂ ਗੋਬਿੰਦ ਸਿੰਘ ਕਿਸੇ ਖ਼ਿਦਮਤ ਯਾ ਬੰਦਗੀ ਦੀ ਲੋੜ ਨਹੀਂ ਰਖਦਾ।