Back ArrowLogo
Info
Profile

ਲਤਾੜਿਆ ਜਾ ਰਿਹਾ ਹੈ। ਇਹ ਅੰਗਰੇਜ਼ੀ ਰਾਜ ਲਈ ਖ਼ਤਰੇ ਦੀ ਘੰਟੀ ਸੀ। ਗਵਰਨਰ ਜਨਰਲ ਵਲੋਂ ਮਹਾਰਾਜੇ ਨੂੰ ਇਕ ਪੱਤਰ ਲਿਖਿਆ ਗਿਆ, "ਹਿਜ਼ ਲਾਰਡਸਿਪ ਨੂੰ ਇਹ ਜਾਣ ਕੇ ਹੈਰਾਨੀ ਅਤੇ ਚਿੰਤਾ ਹੋਈ ਹੈ ਕਿ ਤੁਸੀਂ ਸਤਲੁਜ ਤੇ ਜਮਨਾ ਵਿਚਕਾਰਲੇ ਹਿੱਸੇ ਉਪਰ ਕਾਬਜ਼ ਰਿਆਸਤੀ ਰਾਜਿਆਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹੋ। ਮਰਾਠਿਆਂ ਨੂੰ ਹਰਾਉਣ ਬਾਅਦ ਅਸੀਂ ਇਸ ਦੇਸ ਦੇ ਹੱਕੀ ਮਾਲਕ ਬਣ ਗਏ ਹਾਂ ਤੇ ਲਾਰਡ ਲੋਕ ਨੇ ਤੁਹਾਨੂੰ ਸਹੀ ਸਲਾਹ ਦਿਤੀ ਸੀ ਕਿ ਤੁਹਾਡੇ ਅਤੇ ਅੰਗਰੇਜ਼ ਰਾਜ ਵਿਚਕਾਰ ਸਤਲੁਜ ਨੂੰ ਸਰਹੱਦ ਮੰਨ ਲਿਆ ਜਾਵੇ। ਇਸ ਪੱਤਰ ਰਾਹੀਂ ਐਲਾਨ ਕੀਤਾ ਜਾਂਦਾ ਹੈ ਕਿ ਇਨ੍ਹਾਂ ਰਿਆਸਤੀ ਰਾਜਿਆਂ ਨੂੰ ਆਪਣੇ ਅਧੀਨ ਕਰਨ ਦਾ ਵਿਚਾਰ ਤਿਆਗ ਦਿਉ ਕਿਉਂਕਿ ਇਹ ਬਰਤਾਨਵੀ ਸੁਰੱਖਿਆ ਵਿਚ ਆ ਗਏ ਹਨ। ਸਰਕਾਰ ਆਸਵੰਦ ਹੈ ਕਿ ਜਿਨ੍ਹਾਂ ਇਲਾਕਿਆਂ ਉਪਰ ਸਤਲੁਜ ਦੇ ਪੂਰਬ ਵਲ ਮਹਾਰਾਜੇ ਨੇ ਕਬਜ਼ੇ ਕੀਤੇ ਹਨ ਉਹ ਛੱਡ ਦੇਣ ਅਸੀਂ ਮਹਾਰਾਜੇ ਨਾਲ ਮਿਤਰਤਾ ਦੇ ਸਬੰਧ ਰੱਖਣ ਦੇ ਇਛੁਕ ਹਾਂ"।

ਮਹਾਰਾਜਾ ਅਜਿਹੇ ਖ਼ਤ ਲਈ ਆਸਵੰਦ ਨਹੀਂ ਸੀ। ਇਕ ਵਾਰ ਤਾਂ ਉਸ ਨੇ ਅੰਗਰੇਜ਼ਾਂ ਨਾਲ ਟੱਕਰ ਲੈਣ ਦੀ ਵੀ ਠਾਣੀ ਪਰ ਕੁਝ ਸਿਆਣੇ ਬੰਦਿਆਂ ਨੇ ਮਹਾਰਾਜੇ ਦਾ ਸੁਨੇਹਾ ਅੰਗਰੇਜ਼ਾਂ ਤਕ ਪੁਚਾਇਆ ਕਿ ਚਲੋ ਅਸੀਂ ਇਨ੍ਹਾਂ ਥਾਵਾਂ ਤੇ ਦਖਲ ਨਹੀਂ ਦਿੰਦੇ ਪਰ ਰਿਆਸਤੀ ਰਾਜੇ ਸਰਕਾਰ ਖਾਲਸਾ ਨੂੰ ਹਰ ਸਾਲ ਪਰੰਪਰਾ ਅਨੁਸਾਰ ਮਾਮਲਾ ਦਿੰਦੇ ਰਹਿਣ ਤੇ ਇਸ ਦੀ ਗਰੰਟੀ ਅੰਗਰੇਜ਼ੀ ਸਰਕਾਰ ਦੇਵੇ। ਇਹ ਗੱਲ ਵੀ ਅੰਗਰੇਜ਼ਾਂ ਨੇ ਨਹੀਂ ਮੰਨੀ। ਮਹਾਰਾਜਾ ਬੜਾ ਕਰੋਧਵਾਨ ਹੋਇਆ। ਅਖ਼ਤਰਲੋਨੀ 4 ਫਰਵਰੀ 1809 ਨੂੰ ਪਟਿਆਲੇ ਪੁੱਜਾ। ਰਾਣੀ ਦਇਆ ਕੌਰ ਨੇ ਉਸ ਪਾਸ ਬੇਨਤੀ ਕੀਤੀ ਕਿ ਅੰਬਾਲਾ ਮੇਰਾ ਹੈ, ਇਸ ਉਪਰ ਮਹਾਰਾਜੇ ਤੋਂ ਮੇਰੇ ਹੱਕ ਵਿਚ ਕਬਜ਼ਾ ਛੁਡਵਾਇਆ ਜਾਵੇ। ਲਾਹੌਰ ਦੀਆਂ ਫ਼ੌਜਾਂ ਨੇ ਅੰਬਾਲਾ ਛੱਡ ਦਿਤਾ। ਫਿਰ 9 ਫਰਵਰੀ ਨੂੰ ਲਾਹੌਰ ਨੂੰ ਖ਼ਤ ਭੇਜਿਆ ਗਿਆ ਕਿ ਖਰੜ ਅਤੇ ਖ਼ਾਨਪੁਰ ਵਿਚੋਂ ਖਾਲਸਾ ਫ਼ੌਜਾਂ ਨਿਕਲ ਜਾਣ ਨਹੀਂ ਤਾਂ ਅੰਗਰੇਜ਼ ਕਾਰਵਾਈ ਕਰਨਗੇ । ਮਹਾਰਾਜਾ ਇਸ ਵੇਲੇ ਵੀ ਅੰਗਰੇਜ਼ਾਂ ਨਾਲ ਜੰਗੀ ਮੈਦਾਨ ਵਿਚ ਟੱਕਰਨ ਲਈ ਤਿਆਰ ਸੀ ਪਰ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ਉਦੀਨ ਬੁਖ਼ਾਰੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਇਨ੍ਹਾਂ ਥਾਵਾਂ ਤੋਂ ਫ਼ੌਜਾਂ ਵਾਪਸ ਬੁਲਾ ਲਈਆਂ। ਆਖ਼ਰ ਬਹੁਤ ਸਖ਼ਤ ਕਸ਼ਮਕਸ਼ ਅਤੇ ਗੰਭੀਰ ਵਿਚਾਰ ਵਟਾਂਦਰੇ ਬਾਅਦ ਐਂਗਲ ਸਿੱਖ ਸੰਧੀ ਹੋਈ ਜਿਸ ਉਪਰ 25 ਅਪ੍ਰੈਲ 1809 ਨੂੰ ਦੋਵਾਂ ਧਿਰਾਂ ਦੇ ਦਸਤਖ਼ਤ ਅੰਮ੍ਰਿਤਸਰ ਵਿਖੇ ਹੋਏ। ਇਸ ਸੰਧੀ ਅਨੁਸਾਰ :

1.       ਲਾਹੌਰ ਸਰਕਾਰ ਅਤੇ ਅੰਗਰੇਜ਼ ਸਰਕਾਰ ਵਿਚ ਮਿਤਰਤਾ ਰਹੇਗੀ ਤੇ ਜਿਵੇਂ ਮਹਾਰਾਜੇ ਦਾ ਕੋਈ ਤੱਲਕ ਸਤਲੁਜ ਦੇ ਪੂਰਬ ਵੱਲ ਦੇ ਇਲਾਕਿਆਂ ਉਪਰ ਨਹੀਂ ਹੋਵੇਗਾ ਇਸੇ ਪ੍ਰਕਾਰ ਸਤਲੁਜ ਦੇ ਪੱਛਮੀ ਇਲਾਕਿਆਂ ਉਪਰ ਅੰਗਰੇਜ਼ਾਂ ਦਾ ਕੋਈ ਵਾਸਤਾ ਨਹੀਂ ਰਹੇਗਾ।

2.       ਸਤਲੁਜ ਦੇ ਕੰਢਿਆਂ ਉਪਰ ਮਹਾਰਾਜਾ ਵਧੀਕ ਸੈਨਾ ਤੇਨਾਤ ਨਹੀਂ ਕਰੇਗਾ।

154 / 229
Previous
Next