250
ਗ੍ਰਾਮ ਨਿੰਮ੍ਹ ਦੀ ਖਲ ਛਿੜਕੋ ਤਾਂਕਿ ਬੀਜਾਂ ਨੂੰ ਕੀੜਿਆਂ ਤੋਂ ਬਚਾਇਆ ਜਾ ਸਕੇ । ਟਮਾਟਰ ਦੀ ਬਿਜਾਈ ਤੋਂ 30 ਦਿਨ ਬਾਅਦ ਅਤੇ ਬੈਂਗਣ, ਮਿਰਚ ਅਤੇ ਪਿਆਜ ਦੀ ਬਿਜਾਈ ਤੋਂ 40-45 ਦਿਨ ਬਾਅਦ ਪਨੀਰੀ ਨੂੰ ਨਰਸਰੀ ਚੋਂ ਪੁੱਟ ਲਉ। ਹੁਣ ਟਮਾਟਰ, ਬੈਂਗਣ ਅਤੇ ਮਿਰਚਾਂ ਨੂੰ ਬੂਟੇ ਤੋਂ ਬੂਟੇ ਵਿਚਕਾਰ 30-35 ਸੈਂਟੀਮੀਟਰ ਦਾ ਫਾਸਲਾ ਦਿੰਦੇ ਹੋਏ ਵੱਟਾਂ ਦੀ ਇੱਕ ਸਾਈਡ 'ਤੇ ਲਾ ਦਿਉ ਜਦੋਂ ਕਿ ਵੱਡੇ ਪਿਆਜ ਦੀ ਪਨੀਰੀ ਨੂੰ ਵੱਟਾਂ ਦੇ ਦੋਹੇਂ ਪਾਸੇ ਬੂਟੇ ਤੋਂ ਬੂਟਾ 10 ਸੈਂਟੀਮੀਟਰ ਦਾ ਫਾਸਲਾ ਦੇ ਕੇ ਲਾਉ। ਲਵਾਈ ਉਪਰੰਤ ਬੂਟਿਆਂ ਨੂੰ ਤੁਰੰਤ ਪਾਣੀ ਲਾ ਦਿਉ। ਤੀਜੇ ਦਿਨ ਅਗਲਾ ਪਾਣੀ ਜ਼ਰੂਰ ਲਾਉ।
ਨੋਟ: ਸ਼ੁਰੂ-ਸ਼ੁਰੂ ਵਿੱਚ ਪਨੀਰੀ ਨੂੰ ਹਰ ਦੂਜੇ ਜਾਂ ਤੀਜੇ ਦਿਨ ਪਾਣੀ ਲਾਉ ਫਿਰ 4 ਦਿਨਾਂ 'ਚ ਇੱਕ ਵਾਰ ਪਾਣੀ ਲਾਉਣਾਂ ਚਾਹੀਦਾ ਹੈ।
ਸਹਿਜੀਵੀ ਫਸਲ ਪ੍ਰਣਾਲੀ ਅਪਣਾਉ: ਘਰੇਲੂ ਬਗੀਚੀ ਹਮੇਸ਼ਾ ਸਹਿਜੀਵੀ ਫਸਲ ਪ੍ਰਣਾਲੀ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਸਹਿਜੀਵੀ ਫਸਲ ਪ੍ਰਣਾਲੀ ਵਿੱਚ ਮੁੱਖ ਫਸਲ ਦੇ ਨਾਲ ਕੁੱਝ ਅਜਿਹੀਆਂ ਫਸਲਾਂ ਜਾਂ ਪੌਦੇ ਲਾਏ ਜਾਂਦੇ ਹਨ ਜਿਹੜੇ ਕਿ ਮੁੱਖ ਫਸਲ ਨੂੰ ਤੰਦਰੁਸਤੀ ਬਖ਼ਸ਼ਦੇ ਹੋਏ ਉਸਦੇ ਵਾਧੇ ਤੇ ਵਿਕਾਸ ਵਿੱਚ