Back ArrowLogo
Info
Profile

• ਭੋਜਨ ਨੂੰ ਸਥਾਨਕ ਪੱਧਰ 'ਤੇ ਉਗਾਉਣ ਨਾਲ ਟ੍ਰਾਂਸਪੋਰਟ ਦੇ ਖਰਚੇ ਅਤੇ ਸਟੋਰ ਕਰਨ ਦੇ ਖਰਚੇ ਵੀ ਘਟਾਏ ਜਾ ਸਕਦੇ ਹਨ।

• ਇਸ ਨਾਲ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਵਿੱਚ ਅਤੇ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਮੱਦਦ ਮਿਲੇਗੀ।

 

ਬਗੀਚੀ ਦੇ ਸਫਲ ਪਾਲਣ-ਪੋਸ਼ਣ ਲਈ ਹੇਠ ਲਿਖੇ ਨੁਕਤਿਆਂ 'ਤੇ ਅਮਲ ਕਰੋ:

ਗੁੜ ਜਲ ਅੰਮ੍ਰਿਤ: ਗੁੜ ਜਲ ਅੰਮ੍ਰਿਤ ਹਰੇਕ ਫਸਲ ਨੂੰ ਪਾਣੀ ਲਾਉਂਦੇ ਸਮੇਂ ਪਾਇਆ ਜਾਂਦਾ ਹੈ । ਜਿਸ ਫਸਲ ਨੂੰ ਗੁੜ ਜਲ ਅੰਮ੍ਰਿਤ ਦਿੱਤਾ ਜਾਂਦਾ ਹੈ ਉਹ ਕਦੇ ਪੀਲੀ ਨਹੀਂ ਪੈਂਦੀ ਸਗੋਂ ਹਰ ਵੇਲੇ ਹਰੀ-ਕਚਾਰ ਅਤੇ ਟਹਿਕਦੀ ਰਹਿੰਦੀ ਹੈ। ਪ੍ਰਤੀ ਏਕੜ 1 ਡਰੰਮ ਗੁੜ ਜਲ ਅੰਮ੍ਰਿਤ ਹਰ ਪਾਣੀ ਨਾਲ ਫਸਲ ਨੂੰ ਦੇਣਾ ਜ਼ਰੂਰੀ ਹੈ। ਗੁੜ ਜਲ ਅੰਮ੍ਰਿਤ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:

ਸਮਾਨ:

ਦੇਸੀ ਗਾਂ /ਮੱਝ ਦਾ ਤਾਜਾ ਗੋਹਾ                                 60 ਕਿੱਲੋ

ਪੁਰਾਣਾ ਗੁੜ                                            03 ਕਿੱਲੋ

ਬੇਸਣ                                                   01 ਕਿੱਲੋ

ਸਰੋਂ ਦਾ ਤੇਲ                                           200 ਗ੍ਰਾਮ

ਪਾਣੀ                                                                      150 ਲੀਟਰ

23 / 32
Previous
Next