Back ArrowLogo
Info
Profile
ਪਾਥੀਆਂ ਦਾ ਪਾਣੀ (ਜਿਬਰੈਲਿਕ ਘੋਲ): ਪਾਥੀਆਂ ਦਾ ਪਾਣੀ ਬਹੁਤ ਅਸਰਦਾਰ ਗੋਥ ਪ੍ਰੋਮੋਟਰ ਹੈ। ਪਾਥੀਆਂ ਦਾ ਪਾਣੀ ਛਿੜਕਣ ਨਾਲ ਫਸਲ ਬਹੁਤ ਤੇਜੀ ਨਾਲ ਵਿਕਾਸ ਕਰਦੀ ਹੈ। ਸਿੱਟੇ ਵਜੋਂ ਕਿਸਾਨਾਂ ਨੂੰ ਹਰੇਕ ਫਸਲ ਦਾ ਮਨਚਾਹਿਆ ਝਾੜ ਮਿਲਦਾ ਹੈ।

ਸਮਾਨ:

ਇੱਕ ਸਾਲ ਪੁਰਾਣੀਆਂ ਪਾਥੀਆਂ                       1 ਕਿੱਲੋ

ਸਾਦਾ ਪਾਣੀ                                     5 ਲੀਟਰ

ਵਿਧੀ : 1 ਕਿੱਲੋ ਪਾਥੀਆਂ ਨੂੰ 5 ਲਿਟਰ ਪਾਣੀ ਵਿੱਚ ਪਾ ਕੇ ਚਾਰ ਦਿਨਾਂ ਤੱਕ ਛਾਂ ਵਿੱਚ ਰੱਖੋ। ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ। ਪ੍ਰਤੀ ਪੰਪ 250 ਮਿਲੀ ਲਿਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ। ਫਸਲ ਤੇਜੀ ਨਾਲ ਵਿਕਾਸ ਕਰੇਗੀ ਅਤੇ ਝਾੜ ਵਿੱਚ 10-20 ਫੀਸਦੀ ਦਾ ਵਾਧਾ ਹੋਵੇਗਾ।

ਲੋਹਾ+ਤਾਂਬਾ ਯੁਕਤ ਪਸ਼ੂ ਮੂਤਰ : ਇਹ ਫਸਲ ਵਿੱਚ ਨਾਈਟਰੋਜ਼ਨ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਉਸਨੂੰ ਕੀਟਾਂ ਅਤੇ ਰੋਗਾਂ ਤੋਂ ਬਚਾਉਂਦਾ ਹੈ।

ਲੋੜੀਂਦਾ ਸਮਾਨ-

ਪਸ਼ੂ ਮੂਤਰ                               ਜਿੰਨਾ ਵੀ ਵੱਧ ਤੋਂ ਵੱਧ ਹੋਵੇ

26 / 32
Previous
Next