ਘਰੇਲੂ ਬਗੀਚੀ (ਕਿਚਨ ਗਾਰਡਨ)
ਤੰਦਰੁਸਤ ਨਿਰੋਗੀ ਪਰਿਵਾਰ ਵੱਲ ਠੋਸ ਕਦਮ
ਸਬਜ਼ੀਆਂ ਸਾਡੀ ਸਭ ਦੀ ਅਤੇ ਖਾਸ ਕਰਕੇ ਸ਼ਾਕਾਹਾਰੀ ਲੋਕਾਂ ਦੀ ਜਿੰਦਗੀ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਸਬਜ਼ੀਆਂ ਨਾ ਸਿਰਫ ਭੋਜਨ ਦੀ ਪੌਸ਼ਟਿਕਤਾ ਨੂੰ ਵਧਾਉਂਦੀਆਂ ਹਨ ਬਲਕਿ ਸਵਾਦ ਵਿੱਚ ਵੀ ਵਾਧਾ ਕਰਦੀਆਂ ਹਨ। ਭੋਜਨ ਪੌਸ਼ਟਿਕਤਾ ਦੇ ਮਾਹਿਰਾਂ ਅਨੁਸਾਰ ਸੰਤੁਲਿਤ ਭੋਜਨ ਵਿੱਚ ਇੱਕ ਬਾਲਗ ਨੂੰ ਪ੍ਰਤੀਦਿਨ 85 ਗ੍ਰਾਮ ਫਲ ਅਤੇ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਪਰ ਸਾਡੇ ਦੇਸ਼ ਵਿੱਚ ਸਬਜ਼ੀਆਂ ਦੇ ਵਰਤਮਾਨ ਉਤਪਾਦਨ ਪੱਧਰ ਦੇ ਅਨੁਸਾਰ ਇੱਕ ਵਿਅਕਤੀ ਨੂੰ ਖਾਣ ਲਈ ਪ੍ਰਤੀਦਿਨ ਸਿਰਫ 120 ਗ੍ਰਾਮ ਸਬਜ਼ੀਆਂ ਹੀ ਮਿਲ ਪਾਉਦੀਆਂ ਹਨ।