ਅਰਜ਼ ਇੱਕ, ਹਿੱਸੇ ਦੋ
"ਕਹੁ ਨਾਨਕ ਸਭ ਤੇਰੀ ਵਡਿਆਈ
ਕੋਈ ਨਾਉ ਨ ਜਾਣੈ ਮੇਰਾ॥"
(ਪੰਨਾ ੩੮੩)
"ਕਬੀਰ ਮੇਰਾ ਮੁਝ ਮਹਿ ਕਿਛੁ ਨਹੀ
ਜੋ ਕਿਛੁ ਹੈ ਸੋ ਤੇਰਾ।।
ਤੇਰਾ ਤੁਝ ਕਉ ਸਉਪਤੇ
ਕਿਆ ਲਾਗੈ ਮੇਰਾ॥"
(ਪੰਨਾ ੧੩੭੪)
(੧) “ਹਰਿ ਹੋਇ ਸਹਾਈ ਹਲਤਿ ਪਲਤਿ
ਹਰਿ ਹੋਇ ਸਖਾਈ॥"
(ਪੰਨਾ ੭੩੪)
ਇਹ "ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਮ੍ਰਿਤ ਬਚਨ ਹੈ। ਇਸ ਵਿਚਲਾ ਪਹਿਲਾ ਬਚਨ ਇਹ ਹੈ ਕਿ:
"ਜਿਥੈ ਹਰਿ ਆਰਾਧੀਐ
ਤਿਥੈ ਹਰਿ ਮਿਤੁ ਸਹਾਈ॥"
(ਪੰਨਾ ੭੩੩)
ਇਸ ਵਿਚ 'ਹਰੀ ਪ੍ਰਮਾਤਮਾ ਨੂੰ ਮਿੱਤਰ ਲਿਖਿਆ ਹੈ। ਔਰ ਗੁਣ ਇਸ ਵਿੱਚ ਇਹ ਬਿਆਨ ਕੀਤਾ ਹੈ ਸਾਹਿਬਾਂ ਨੇ ਕਿ ਜਿਥੇ ਕਿਤੇ ਵੀ ਉਸ ਹਰੀ ਨੂੰ ਯਾਦ ਕਰੀਏ ਭਾਵੇਂ ਉਹ ਔਖਾ ਸਮਾਂ ਹੀ ਕਿਉਂ ਨਾ ਹੋਵੇ। ਉਹ ਮਿੱਤਰ ਉਥੇ ਹੀ ਸਹਾਇਕ ਹੋ ਜਾਂਦਾ ਹੈ। ਦੇਸ਼-ਪ੍ਰਦੇਸ਼, ਦਿਨੇ-ਰਾਤ, ਸੁਖ ਵਿਚ ਦੁਖ ਵਿਚ ਅਗਰ ਉਸ ਮਿੱਤਰ ਨੂੰ ਅਰਾਧੀਏ ਤਾਂ ਮਿੱਤਰ ਸਹਾਇਤਾ ਕਰਦਾ ਹੈ। ਲੇਕਿਨ ਗੁਰੂ ਦੀ ਕ੍ਰਿਪਾ ਤੋਂ ਬਿਨਾਂ ਉਹ ਮਿੱਤਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਵੇਂ ਕਿੰਨੇ ਉਪਾਅ, ਕਿੰਨੇ ਤਰੀਕੇ, ਕਿੰਨੀਆਂ ਜੁਗਤੀਆਂ ਕੋਈ ਵਰਤ ਲਏ, ਇਸ ਨਾਲ ਉਸ ਮਿੱਤਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਸਿਰਫ ਗੁਰੂ ਦੀ ਕ੍ਰਿਪਾ ਤੇ ਗੁਰੂ ਦੀ ਦਇਆਲਤਾ ਨਾਲ ਮਨ ਵਿਚ ਵੱਸਦਾ ਹੈ। ਇਸ ਕਰਕੇ ਗੁਰੂ ਜੀ 'ਰਹਾਉ' ਦੀ