Back ArrowLogo
Info
Profile

ਦੀਵਾਨ-

ਬਖਸ਼ੋ ਜਾਨ, ਜਿ ਰਾਇ ਸੁਜਾਨ।

ਕਰਾਂ ਬਿਨਤੀ ਇਕ ਜੋਗ ਧਿਆਨ ।

ਰਾਜਾ-

ਕਹੋ ਛੇਤੀ, ਜੀ ਖੱਟਾ ਹੈ।

ਮਿਟੇ ਕਿੰਵੇਂ ਜੇ ਰੱਟਾ ਹੈ।

ਦੀਵਾਨ-

ਅਪਨੀ ਸੈਨਾਂ ਰਾਇ ਜੀ ।ਕੱਠੀ ਕਰਕੇ ਆਪ,

ਜੇ ਲੜੀਏ ਤੇ ਮਾਰੀਏ ਪਤ ਸਿਉਂ ਮਿਟਦਾ ਤਾਪ ।

ਜੇ ਰਾਜੇ ਸਭ ਨਾਲ ਦੇ ਸੂਰੇ ਬਾਈ ਧਾਰ,

ਕੁੱਮਕ ਲੈ ਕੇ ਜੂਝੀਏ ਪਤ ਦਾ ਨਹੀਂ ਵਿਗਾੜ।

ਪਰ ਜੋ ਲੈਨੀ ਤੁਰਕ ਦੀ ਕੁੱਮਕ ਹੈ, ਹੇ ਰਾਉ!

ਪਤ ਅਪਨੀ ਹੈ ਖੋਵਣੀ, ਸ੍ਵੈ ਘਾਤਕ ਏ ਦਾਉ । '

ਕਲਗੀਧਰ ਨਹੀ ਓਪਰਾ, ਤੁਰਕ ਆਪਣਾ ਨਾਹਿ।

ਅਪਣੇ ਝਗੜੇ ਆਪ ਹੀ ਲਈਏ ਆਪ ਨਿਬਾਹਿ।

ਜੇ ਜਿੱਤੇ ਤਾਂ ਅਸੀਂ ਹਾ, ਜੇ ਹਾਰੇ ਨਾ ਹੋਰ,

ਪਰ ਕੁੱਮਕ ਜੋ ਤੁਰਕ ਦੀ, ਸਿੱਲੇ ਗੀ ਜਿਉਂ ਚੋਰ ।

ਜੇ ਜਿੱਤੇ ਤਾਂ ਅਸਾਂ ਤੇ ਭਾਰੂ ਪੈਸੀ ਓਹ।

ਕਰ ਅਹਸਾਨ ਅਮੇਣਵੇਂ ਸਦਾ ਰੱਖਸੀ ਕੋਹ।

ਜੇ ਹਾਰੇ ਤਾਂ ਖਾਏਗਾ ਸਾਡੇ ਉੱਤੇ ਰੋਹ,

ਤਾਪਦਿੱਕ ਜਿਉਂ ਲਗ ਰਿਹਾ, ਫਿਰ ਹੈਜ਼ੇ ਦੀ ਖੋਹ।

ਓਪਰਾ ਕਦੀ ਨਾ ਸਦੀਏ, ਅਪਨੀ ਉਸਦੇ ਹੱਥ,

56 / 158
Previous
Next