Back ArrowLogo
Info
Profile

ਦੇਵ ਜੀ ਨੂੰ ਚੰਗਾ ਤੇ ਦਸਮੇਸ਼ ਜੀ ਨੂੰ ਉਨ੍ਹਾਂ ਤੋਂ ਨੀਵਾਂ ਜਾਣਦੇ ਹਨ, ਪਰ ਇਹ ਘਾਟਾ ਸਾਰਾ ਬੇਇਲਮੀ ਤੇ ਕੁਸੰਗਤ ਦਾ ਹੈ । ਸੋ ਅਸਾਂ ਸਭਨਾਂ ਦਾ ਧਰਮ ਹੋਣਾਂ ਚਾਹੀਦਾ ਹੈ ਕਿ ਅਸੀ ਉਨ੍ਹਾਂ ਦੇ ਉਪਕਾਰਾਂ ਨੂੰ ਪ੍ਰਗਟ ਕਰੀਏ, ਕਿ ਦੇਖੋ ਦੂਸਰੇ ਮਤਾਂ ਵਾਲੇ ਜਿਸ ਗੁਰੂ ਜੀ ਦੀ ਇਹ ਮਹਿੰਮਾ ਕੰਹਦੇ ਹਨ, ਤੁਹਾਨੂੰ ਕਿਉਂ ਉਨ੍ਹਾਂ ਪੁਰ ਭਰੋਸਾ ਨਹੀ ਬਝਦਾ ? ਇਕ ਹੋਰ ਸਿਖਛਾ ਨਿਕਲਦੀ ਹੈ। ਗੁਰੂ ਮਹਾਰਾਜ ਜੀ ਦੀ ਸੱਚੀ ਕੁਰਬਾਨੀ ਦਾ ਏਹ ਫਲ ਹੈ ਕਿ ਦੂਸਰੇ ਮਤਾਂ ਵਾਲੇ ਜੋ ਕੁਝ ਬੀ ਖੋਜ ਕਰਨ, ਬੇਵਸੇ ਮਹਾਰਾਜ ਦੀ ਉਸਤਤ ਕਰਦੇ ਹਨ। ਜੇ ਕੁਰਬਾਨੀ ਵਲ ਵਿੰਗ ਵਾਲੀ ਹੁੰਦੀ, ਤਦ ਭਲਾ ਓਪਰੇ ਮਹਿੰਮਾ ਕਰ ਸਕਦੇ ? ਕਦੀ ਨਹੀਂ । ਤਾਂਤੇ ਤੁਸੀ ਬੀ ਅਪਨੇ ਪਿਤਾ ਤੋਂ ਕੁਰਬਾਨੀ ਕਰਨੇ ਦਾ ਉਪਦੇਸ਼ ਲੈ ਕੇ ਸੱਚੀ ਕੁਰਬਾਨੀ ਕਰੋ, ਅਰ ਉਨ੍ਹਾਂ ਦੇ ਸਦੀਵ ਧੰਨਯਵਾਦੀ ਰਹੋ।

ਕੱਲ ਆਪ ਦਾ ਗੁਰਪੁਰਬ ਹੈ, ਦੱਸੋ ਆਪ ਕੀ ਕਰੋਗੇ ? ਸਾਡੀ ਜਾਚ ਵਿਚ ਤਾਂ ਅਪਨੇ ਪਿਤਾ ਦੇ ਜੀਵਨ ਨੂੰ ਵਿਚਾਰੋ ਤੇ ਉਨ੍ਹਾਂ ਦੇ ਪੂਰਨਿਆਂ ਪੁਰ ਤੁਰਨੇ ਦਾ ਯਤਨ ਕਰੋ । ਹੋਰ ਪ੍ਰਗਟ ਕਰਨੇ ਲਈ ਦੀਪਮਾਲਾ ਸ਼ਬਦ ਕੀਰਤਨ ਆਦਿ ਅਨੰਦ ਕਰੋ । ਅੰਦਰੋਂ ਬਾਹਰੋਂ ਸੱਚੇ ਹੋ ਕੇ ਸੱਚੀ ਸ਼ੁਕਰ ਗੁਜਾਰੀ ਕਰੋ । ਤੁਸੀਂ ਉਸ ਗੁਰੂ ਦੇ ਸਿਖ ਹੋ, ਨਹੀਂ ਪੁਤ੍ਰ ਹੋ ਕਿ ਜਿਸ ਨੂੰ ਇਕ ਆਰਯਾ ਲੇਖਕ ਨੇ ਅਦੁਤੀ ਵਰਣਨ ਕੀਤਾ ਹੈ। ਐਸੇ ਸਮਰੱਥ ਸਾਹਬ ਦੀ ਜੇ ਸੇਵਾ ਨਾਂ ਕਰੋ, ਐਸੇ ਸ਼ਕਤਿਮਾਨ ਦੇ ਪਿੱਛੇ ਲੱਗ ਕੇ ਹੋਰਥੇ ਭਟਕੋ ਤਦ ਦੱਸੋ ਖਾਂ ਕੀ ਕਹਾਵੋਗੇ ? ਪਯਾਰੇ ਸਜਨੋਂ! ਹੀਰੇ ਲਾਲ ਜਵਾਹਰਾਤ ਨੂੰ ਪਾ ਕੇ ਦਰ ਦਰ ਕੌਡਾਂ ਮੰਗਦੇ ਅਸੀਂ ਸੋਭਦੇ ਨਹੀਂ, ਸੋਭਾ ਇਸੇ ਵਿਚ ਹੈ ਕਿ ਅਪਨੇ ਕਲਗੀਆਂ ਵਾਲੇ ਦੇ ਅਨਿੰਨ ਸਿੱਖ ਹੋ ਕੇ ਉਸ ਦੇ ਸੱਚੇ ਪੁਤ੍ਰ, ਨੇਕੀ, ਭਜਨ, ਪਰਉਪਕਾਰ ਦਾ ਨਮੂਨਾਂ ਬਣੀਏਂ, ਜੋ ਸੰਸਾਰ ਵੇਖ ਕੇ ਕਹੇ ਕਿ ਪੂਰਨ ਪਿਤਾ ਦੇ ਲਾਇਕ ਪੁੱਤ੍ਰ ਹਨ।

8 / 158
Previous
Next