Back ArrowLogo
Info
Profile
ਸੋਚੀ ਪੈ ਜਾਂਦਾ ਸੀ। ਪੁੱਤ੍ਰ ਉਤਾਵਲਾ ਸੀ ਕਿ ਪਿਤਾ ਮੇਰੀ ਕਮਾਈ ਦੀ ਗਲ ਪੁੱਛੇ ਤੇ ਸੁਣੇ, ਪਿਤਾ ਉਤਾਵਲਾ ਸੀ ਸਤਿਗੁਰ ਦੇ ਸਨੇਹੇ ਤੇ ਹਾਲ ਸੁਣਨ ਤੇ ਦਾਤਾਂ ਲੈਣ ਨੂੰ। ਪਿਤਾ ਨੇ ਸਤਿਗੁਰਾਂ ਦੀ ਸੁੱਖ ਸਾਂਦ ਪੁੱਛੀ। ਪੁੱਤ੍ਰ ਨੇ ਦੱਸੀ ਪਰ ਸੁਰ ਕੁਛ ਨੀਵੀਂ ਜੇਹੀ ਸੀ। ਫਿਰ ਪਿਤਾ ਨੇ ਪ੍ਰਸਾਦਿ ਪੁੱਛਿਆ ਤਾਂ ਜ਼ਰਾ ਕੁ ਨੱਕ ਸੰਗੋੜਦਿਆਂ ਪੁੱਤ ਨੇ ਪ੍ਰਸ਼ਾਦਿ ਲਿਆ ਦਿੱਤਾ। ਜਾਂ ਖੁਹਲਿਆ ਤਾਂ ਉਹ ਸ੍ਵੱਛ ਕੜਾਹ ਪ੍ਰਸ਼ਾਦਿ ਸੀ ਜੋ ਮੁਸ਼ਕਿਆ ਉੱਲਿਆ ਨਹੀਂ ਸੀ। ਪਿਤਾ ਨੇ ਪ੍ਰਸਾਦਿ ਵਰਤਾਇਆ ਤਾਂ ਜਿਉਂ ਕਾ ਤਿਉਂ ਅਨਵਿਗੜਿਆ ਪ੍ਰਸ਼ਾਦਿ ਸਹੀ ਹੋਇਆ। ਹੁਣ ਪਹਿਲੀ ਚੋਭ ਪਈ ਮੁੜਕੇ ਮਨ ਦੇ ਸਿਦਕ ਵਾਲੇ ਪਾਸੇ ਠੱਸਾ ਖਾਣ ਦੀ। ਹੈ, ਇਹ ਤਾਂ ਮੈਂ ਮਾਸ ਡਿੱਠਾ ਸੀ, ਭਲਾ ਉਹ ਮੇਰੇ ਮਨ ਦਾ ਭਲੇਵਾ ਹੀ ਸਹੀ, ਇਹ ਐਨਾ ਚਿਰ ਕੀਕੂੰ ਨਾ ਵਿਗੜਿਆ? ਕਰਾਮਾਤ, ਹਾਂ ਕਰਾਮਾਤ ਹੈ ਕੁਛ ਉਸ ਗੁਰੂ ਵਿਚ ਫੇਰ ਬਿਰਤੀ ਸ਼ੰਸ਼ੇ ਵਲ ਗਈ, ਪਰ ਚਲੋ ਅਸਾਂ ਕੀਹ ਲੈਣਾ ਹੈ, ਧਨ ਮੋੜ ਲਿਆ, ਵਧਾ ਲਿਆ, ਸਫਰ ਕੀਤਾ ਸਕਾਰਥਾ ਹੋਇਆ, ਬਣੀਆਂ ਪੁੱਤ ਹਾਂ. ਡਿੱਗ ਪਿਆ ਤਾਂ ਬੀ ਕੁਛ ਵੇਖਕੇ ਹੀ ਡਿੱਗਾ ਜਾਣੋ। ਇਸ ਤਰ੍ਹਾਂ ਦੇ ਮਨੋਵਾਦ ਵਿਚ ਸੀ ਕਿ ਪਿਤਾ ਨੇ ਹੋਰ ਹਾਲ ਪੁੱਛੇ, ਉਸ ਤੇ ਮਿਹਰ ਹੋਈ ਕਿ ਨਾਂ ਇਹ ਗਲ ਪੁੱਛੀ ਤਾਂ ਹਰਿਗੁਪਾਲ ਨੂੰ ਸਾਰੇ ਹਾਲ ਦੱਸਣੇ ਪਏ। ਹੌਲੀ ਹੌਲੀ ਸਿਦਕ ਬੇ ਸਿਦਕੀ, ਡੋਲਨ ਟਿਕਣ ਡੋਲਣ ਦੇ ਸਾਰੇ ਹਾਲ ਪਿਤਾ ਨੇ ਸੁਣੇ। ਤੁਰਨ ਵੇਲੇ ਪੁੱਤ੍ਰ ਦਾ ਸਿਦਕ ਵਿਚ ਟੁਰਨਾ ਸੁਣਕੇ ਖੁਸ਼ ਹੋਇਆ, ਪਰ ਜਦ ਉਸਨੇ ਅਪਣੀ ਅਕਲਵੰਦੀ ਸੁਣਾਈ ਕਿ ਮੈਂ ਚਮਕੌਰ ਅੱਪੜਕੇ ਅਪਣੀ ਕੀਤੀ ਮੂਰਖਤਾ ਦੀ ਸੋਝੀ ਪਾ ਲਈ ਤਾਂ ਮੈਂ ਗੁਰੂ ਕਾ 'ਬਚਨ, ਜਿਸਦਾ ਨਾ ਰੂਪ ਨਾ ਰੰਗ ਨਾਂ ਕੀਮਤ ਨਾਂ ਕੁਤ ਕੁਛ ਸੀ, ਇਕ ਮੂਰਖ ਪਾਸ ਵੇਚ ਦਿੱਤਾ ਤੇ ਅਪਣਾ ਪੰਜ ਸੌ ਤੇ ਆਪ ਦਾ ਸੌ ਬੀ ਮੋੜ ਲਿਆ ਤੇ ਪੰਜ ਰੁਪੈ ਵਿਆਜ ਦੇ ਬੀ ਲੈ ਲਏ ਤਾਂ ਬਿਸ਼ੰਭਰ ਨੇ ਠੰਡਾ ਸਾਹ ਲਿਆ ਤੇ ਹਾਹੁਕਾ ਭਰਕੇ ਬੋਲਿਆ:- ਪੁੱਤ੍ਰ ਤੈਨੂੰ ਸੱਚ ਵਿਹਾਝਣ ਟੋਰਿਆ ਸੀ ਤੂੰ ਕੱਚ ਖ੍ਰੀਦ ਕਰ ਲਿਆਇਓ, ਅੱਖੀਂ ਤੂੰ ਪਰਚਾ ਬੀ ਡਿੱਠਾ ਫਿਰ ਬੀ ਤੇਰਾ ਹਿਰਦਾ ਡੋਲ ਗਿਆ। ਹਾਇ! ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।। ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ । ਫਿਰ ਮਾਂ ਨੇ ਦੁੱਖ ਦਾ ਹਾਵਾ ਭਰਿਆ।

ਸੁਨਿ ਕੁਕਰਮ ਤਿਹ ਮਾਤ ਦੂਖਾਰੀ।

ਸੁਤ ਕ੍ਯੋਂ ਭਾ ਗੁਰ ਬਚ ਬਿਵਹਾਰੀ।

ਕ੍ਯੋਂ ਨ ਪ੍ਰਤੀਤ ਭਈ ਉਰ ਤੇਰੇ।

ਪੂਰਨ ਪੁਰਖ ਪਿਤਾ ਤੁਵ ਹੇਰੇ।

ਮਾਤਾ ਪਿਤਾ ਦੀ ਝਿੜਕ ਸੁਣਕੇ ਹਰਗੁਪਾਲ ਨੂੰ ਕੁਛ ਰਿਸ ਹੋ ਆਈ. ਆਖਣ ਲੱਗਾ: 'ਮੈਂ ਕੀ ਕਰਾਂ, ਮੈਨੂੰ ਬਾਹਰਲੀ ਕ੍ਰਿਯਾ ਪਸੰਦ ਨਾ ਆਈ। ਮੇਰਾ ਸਿਦਕ ਡੋਲ ਗਿਆ, ਗੁਰੂ

16 / 26
Previous
Next