Back ArrowLogo
Info
Profile
ਖਾਣ ਨਾਲ ਮਨ ਵਿਚ ਵਿਕਾਰ ਤੇ ਸਰੀਰ ਵਿਚ ਪੀੜਾ ਆਵੇ ਓਹ ਖਾਣਾ ਨਾ ਖਾਓ। ਸਮਰਥ ਗੁਰੂ ਦੀ ਸੁਰਤ ਜੋ ਕਦੇ ਝੰਵਦੀ ਨਹੀਂ, ਜੇ ਅਪਣੇ ਚੋਜ ਵਿਚ ਸ਼ਿਕਾਰ ਖੇਲ ਰਹੀ ਹੈ ਤਾ ਖੇਲੇ। ਤੂੰ ਜੇ ਮੱਛਰ ਮਰੇ ਤੇ ਔਖਾ ਹੁੰਦਾ ਹੈ ਤਾਂ ਨਾਂ ਮਾਰ। ਜੇ ਅੱਧਾ ਪਿੰਡ ਖਾ ਚੁਕੇ ਆਦਮ ਖੋਰ ਸ਼ੇਰ ਦਾ ਸ਼ਿਕਾਰ ਹੋਇਆ ਵੇਖਕੇ ਤੈਨੂੰ ਹਿੰਸਾ ਫੁਰਦੀ ਹੈ ਤਾਂ ਤੂੰ ਸੇਰ ਦਾ ਸ਼ਿਕਾਰ : ਨਾ ਕਰ, ਤੇ ਅੱਧੇ ਪਿੰਡ ਦੇ ਯਤੀਮਾਂ ਤੇ ਵਿਧਵਾਂ ਦੇ ਵਿਰਲਾਪ ਤੈਨੂੰ ਸੁਹਾਵਣੇ ਲਗਦੇ ਹਨ ਤਾਂ ਸੁਣ, ਪਰ ਜਲਾਲ ਵਾਲੀ ਸੁੰਦਰਤਾ ਨੂੰ ਤਰਕਾਂ ਕਰਨ ਵਾਲਾ ਤੂੰ ਕੌਣ ਹੈ? ਜਿਨ੍ਹਾਂ ਦੇ ਹੱਥੋਂ ਮਰਿਆਂ ਦੀ ਸਦਗਤੀ ਹੋਣੀ ਹੈ, ਉਨ੍ਹਾਂ ਹੱਥਾਂ ਦੀ ਬਰਕਤ ਨੂੰ ਤੂੰ ਨਿਤਾਣੇ ਹੱਥਾ ਵਰਗੇ ਕਿਉਂ ਵੇਖਣੇ ਚਾਹੁੰਦਾ ਹੈਂ ਤੂੰ। ਤੂੰ ਗੁਰਬਾ ਪੜ੍ਹ, ਵੇਖ ਤੀਸਰੇ ਪਾਤਸ਼ਾਹ ਫੁਰਮਾਉਂਦੇ ਹਨ:-

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ

ਤਤੈ ਸਾਰ ਨ ਜਾਣੀ।। (ਅਨੰ: ਮ: ੩)

ਇਹ ਲੇਖੇ ਪੱਤੇ ਸ਼ਾਸਤ੍ਰਾਂ ਦੇ ਜੋ ਬਿਨਾ ਪੂਰਬ ਅਪਰ ਮੇਲੇ ਦੇ ਕੱਚੇ ਗੁਰੂ ਸਿਖਾਲਦੇ ਹਨ, ਏਹ ਪੁੰਨ ਪਾਪ ਦੀ ਵੀਚਾਰ ਤੇ ਭਰਮ ਵਿਚ ਪਾ ਦੇਂਦੇ ਹਨ, ਪਰ ਤੱਤ ਦੀ ਸਾਰ ਨਹੀਂ ਦੱਸਦੇ। ਤੂੰ ਬੀ ਝਗੜੇ ਵਿਚ ਪੈਕੇ ਤੱਤ ਤੋਂ ਵਾਜਿਆ ਗਿਆ। ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ।। ਸਾਂਕਲ ਜੇਵਰੀ ਲੈ ਹੈ ਆਈਂ। । ਇਹ ਵਿਚਾਰਾ ਜੇਉੜੀਆ ਤੇ ਸੰਗਲ ਹੋ ਢੁਕਦੀਆਂ ਹਨ, ਜਿਨ੍ਹਾਂ ਨਾਲ ਬੁੱਧੀ ਬੱਝਕੇ ਮਧਰੀ, ਨਿਤਾਣੀ ਤੇ ਗਮਰੁੱਠ ਜਿਹੀ ਹੋ ਜਾਂਦੀ ਹੈ। ਗੁਰਮਤ ਵਿਚ ਆ ਤੇ 'ਵਿਕਾਸ਼ ਦਾ ਮਾਰਗ ਵੇਖ। 'ਨਾਨਕ ਭਗਤਾ ਸਦਾ ਵਿਗਾਸੂ ਕਦੇ ਇਹ ਮਾਰਗ ਬੀ ਸਮਝ। ਪਾਪ ਪੁੰਨ ਦੀ ਵਿਚਾਰ ਇਸ ਰਸਤੇ ਬੀ ਹੁੰਦੀ ਹੈ ਪਰ ਉਹ ਆਤਮ ਉੱਨਤੀ ਦੀ ਸਹਾਯਕ ਬਣਦੀ ਹੈ, ਉਹ ਜੇਉੜੀ ਬਣਕੇ ਬੰਨ੍ਹ ਨਹੀਂ ਬਹਾਲਦੀ। ਰੂਹ ਦਾ ਹੁਲਾਰਾ, ਅੰਦਰ ਦਾ ਵਿਗਾਸ, ਸਾਈਂ ਦੇ ਪਿਆਰ ਦਾ ਉਤਸ਼ਾਹ, ਅੰਦਰ ਬਾਹਰ ਦੀ ਨਿਰਮਲਤਾ, ਇਸ ਮਾਰਗ ਦੇ ਬਿਹੰਗਮ ਉਡਾਰੇ ਹਨ।

ਤੂੰ ਆਤਮ ਦੁਨੀਆਂ ਦੇ ਸ਼ਹਿਨਸ਼ਾਹ ਨੂੰ ਮਿਲਕੇ ਕਿਉਂ ਸੱਖਣਾ ਆਇਆ? ਇਸ ਲਈ ਕਿ ਤੇਰੀ ਬੁੱਧੀ ਬਣਿਕ ਬ੍ਰਿਤੀ ਵਿਚ ਬੱਝ ਰਹੀ ਸੀ। ਇਕ ਵਿਹਾਰਾਂ ਦੀ ਬਣਿਕ ਬ੍ਰਿਤੀ ਹੈ, ਦੂਜੀ ਹੈ ਪਾਪ ਪੁੰਨ ਅਹਿੰਸਾ ਹਿੰਸਾ ਵਰਗੀਆਂ ਗਲਾਂ ਦੀ ਵਾਲ ਦੀ ਖਾਲ ਖਿੱਚਣ ਵਾਲੀ ਬਣਿਕ ਬ੍ਰਿਤੀ, ਜਿਸ ਨੇ ਰਿੜ੍ਹਨਾ ਤਾਂ ਵੇਖਿਆ ਹੈ ਪਰ ਟੁਰਨਾ ਨਹੀਂ ਵੇਖਿਆ। ਟੁਰਨਾ ਬੀ ਭਲਾ ਕਦੇ ਵੇਖਿਆ ਪਰ ਉੱਡਣਾ ਨਾਂ ਵੇਖਿਆ। ਸੁੰਡੀ ਕੀਹ ਜਾਣ ਸਕਦੀ ਹੈ ਉਸ ਖੁੱਲ੍ਹ ਨੂੰ ਜੋ ਗਗਨਾਂ ਵਿਚ ਉਡਾਰੀਆਂ ਤੇ ਤਾਰੀਆਂ ਲਾਉਣ ਵਾਲੇ ਪੰਛੀ ਜਾਣਦੇ ਹਨ। ਸੁੰਡੀ ਧਰਤੀ ਦੇ ਨਾਲ ਨਾਲ ਗਰਦ ਗੁਬਾਰ ਦੀ ਜਾਣੂ ਹੈ, ਪੰਛੀ ਨੀਲੇ ਅਕਾਸ਼ਾਂ ਦੀ ਨਿਰਮਲਤਾਈ ਵਿਚ ਗੁੰਮਤਾ ਰਖਦੇ ਹਨ। ਜੇ ਪਾਠ ਕਰੇਂ  ਗੁਰਬਾਣੀ ਦਾ, ਬਾਣੀ ਨੂੰ ਵੀਚਾਰੇ, ਦਸਮੇਂ ਪਾਤਸ਼ਾਹ

21 / 26
Previous
Next