ਪੁੱਤ੍ਰ : ਕਿਵੇਂ ਸਮਝਾਂ, ਕਿਵੇਂ ਕਰਾ? ਕਿਸੇ ਤ੍ਰੀਕੇ ਨਾਲ ਸਮਝਾਓ।
ਪਿਤਾ : ਬੇਟਾ ਕਿੰਨਾ ਸਮਝੋ, ਤਲਵਰੀਆ ਤਾਂ ਗੱਤਕੇ ਫੜੇ ਤੇ ਪਿੜ ਵਿਚ ਉਤਰੇ ਬਿਨਾਂ ਨਹੀਂ ਬਣ ਸਕੀਦਾ। ਕਰਨੀ ਦੇ ਮੈਦਾਨ ਵਿਚ ਉਤਰ, ਘਾਲ ਕਰ, ਜਾਹ ਅਨੰਦਪੁਰ।
ਪੁੱਤ੍ਰ : ਹੱਛਾ ਪਿਤਾ ਜੀ, ਤੁਹਾਡਾ ਹੁਕਮ ਤੇ ਅੰਦਰਲੀ ਭੁੱਖ ਹੁਣ ਟਿਕਣ ਨਹੀਂ ਦੇਂਦੇ, ਸੋ ਹੁਣ ਮੇਰੀ ਤਯਾਰੀ ਟੁਰਨ ਦੀ ਕਰ ਦਿਓ।
ਪਿਤਾ : ਬੇਟਾ ਧਰਮਸਾਲੇ ਸਾਧੂ ਤੇ ਕੁਛ ਗ੍ਰਿਹਸਤੀ ਕੱਠੇ ਹੋ ਰਹੇ ਹਨ। ਦੱਖਣ ਵੱਲੋਂ ਬੀ ਕਈ ਆਏ ਹਨ। ਸੁਹਣਾ ਸੰਗ ਹੈ। ਸਭਨਾ ਨੇ ਗੁਰੂ ਕੇ ਦੁਆਰੇ ਜਾਣਾ ਹੈ। ਸੰਗ ਦੇ ਨਾਲ ਤੂੰ ਬੀ ਹਲ ਜਾਹ, ਸੰਗ ਵਿਚ ਸਫਰ ਦਾ ਖਤਰਾ ਘਟ ਜਾਂਦਾ ਹੈ।
ਐਉਂ ਗਲਾਂ ਬਾਤਾਂ ਕਈ ਵਾਰ ਹੋ ਕੇ ਹਰ ਗੋਪਾਲ ਅਨੰਦਪੁਰ ਸਾਹਿਬਾਂ ਦੇ ਦਰਸ਼ਨਾ ਲਈ ਤਿਆਰ ਹੋ ਗਿਆ, ਤੇ ਇਕ ਦਿਨ ਟੁਰ ਹੀ ਪਿਆ। ਸੌ ਰੁਪੱਯਾ ਪਿਤਾ ਨੇ ਮੱਥਾ ਟੇਕਣ ਲਈ ਅਪਣੀ ਵੱਲੋ ਦਿੱਤਾ ਤੇ ਉਸ ਬੀ ਦੇਖੀ ਮਾਯਾ ਭੇਟ ਕਰਨ ਲਈ ਨਾਲ ਲੈ ਲਈ।
-२-
ਆ ਰਹੇ ਹਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਚੜ੍ਹੇ ਬਨਾਂ ਤੋਂ ਸ਼ਿਕਾਰ ਖੇਲਕੇ। ਆਨੰਦਪੁਰ ਵਿਚ ਆਏ, ਅਪਣੇ ਦਰਬਾਰ ਦੇ ਬਾਹਰ ਘੋੜੇ ਤੋਂ ਉਤਰੇ। ਸੰਗਤ ਖੜੀ ਹੈ ਦਰਸ਼ਨ ਨੂੰ। ਕਿਤਨੇ ਬਨ ਦੇ ਜੰਤੂ ਤੇ ਪੰਛੀ ਸ਼ਿਕਾਰੇ ਹੋਏ ਨਾਲ ਆਏ ਹਨ। ਸਰੀਰ ਜਬ੍ਹੇ ਤੇ ਤੇਜ ਵਾਲਾ ਹੈ, ਨੈਣਾਂ ਤੋਂ ਪ੍ਰਤਾਪ ਬਰਸਦਾ ਹੈ। ਦਰਸ਼ਨ ਕਰਨ ਵਾਲਿਆਂ ਵਿਚ ਦੱਖਣ ਵਲੋਂ ਆਈ ਸੰਗਤ ਗ੍ਰਿਹਸਤੀ ਤੇ ਸਾਧੂ ਬੀ ਸਾਰੇ ਖੜੇ ਹਨ। ਹਰਿ ਗੋਪਾਲ ਬੀ ਪੜਾ ਹੈ। ਉਹ ਮਨ ਵਿਚ ਧਿਆਨ ਬੰਨ੍ਹਦਾ ਆਇਆ ਸੀ ਕਿ ਗੁਰੂ ਉਸ ਨੂੰ ਕੋਈ ਕੰਦਰਾ ਵਿਚ ਬੈਠੀ ਤਪਾਂ ਨਾਲ ਸੁੱਕ ਕੇ ਪਿੰਜਰ ਸਮਾਨ ਹੋ ਗਈ ਤਪੋ ਮੂਰਤੀ ਦਿੱਸੇਗੀ ਸ਼ਾਂਤੀ ਤੇ ਚੁੱਪ ਤੇ ਅਛੇੜ ਹਾਲਤ ਹੋਵੇਗੀ, ਨੈਣ ਬੰਦ ਹੋਣਗੇ ਤੇ ਲੰਮਾ ਸਾਹ ਲਿਆ ਬੀ ਉਸ ਦੀ