Back ArrowLogo
Info
Profile

ਹਵੇਲੀ

 

ਘੋੜਿਆਂ ਨੇ ਫੁੰਕਾਰਾ ਮਾਰਿਆ ਤੇ ਫਕੀਰ ਅਜ਼ੀਜ਼ ਉਦ ਦੀਨ ਨੇ ਆਪਣੇ ਘੋੜੇ ਦੀਆਂ ਲਗਾਮਾਂ ਢਿਲੀਆਂ ਕਰ ਦਿੱਤੀਆਂ। ਕੀ ਗੱਲ ਏ ਫਕੀਰ ਸਾਹਿਬ? ਹਕੀਮ ਰਾਮ ਸਹਾਏ ਆਖਣ ਲਗਾ।

ਘੋੜਾ ਥੱਕ ਗਿਆ ਏ।

ਤਾਂ ਘੋੜੇ ਬਦਲ ਲਏ ਜਾਣ। ਪੜਾਅ ਕੋਈ ਬਹੁਤ ਦੂਰ ਨਹੀਂ। ਹੁਣੇ ਹੀ ਪੁੱਜ ਜਾਂਦੇ ਨੇ। ਹਫੜਾ ਦਫੜੀ ਦੀ ਕਾਹਦੀ ਲੋੜ ਏ? ਔਹ ਵੇਖ ਕੇਸਰੀ ਨਿਸ਼ਾਨਾਂ ਵਾਲੀ ਚੌਕੀ, ਦਰਖਤਾਂ ਦੇ ਝੁੰਡਾਂ ਦੇ ਪਰਲੇ ਪਾਸੇ। ਦੋ ਚਾਰ ਮੀਲ ਦਾ ਪੰਧ ਏ, ਹੌਲੀ ਹੌਲੀ ਚਲੇ ਚੱਲੋ। ਪਾਲਕੀਆਂ ਵਾਲੇ ਆਰਾਮ ਵਿਚ ਹਨ। ਪੰਧ ਮੁਕਾਈ ਚੱਲੇ, ਅਜੇ ਲਾਹੌਰ ਦੂਰ ਏ।

ਹਾਂ ਫਕੀਰ ਸਾਹਿਬ, ਗੱਲ ਤੇ ਵਿਚ ਹੀ ਰਹਿ ਗਈ। ਨਲੂਏ ਬਾਰੇ ਤੁਸੀਂ ਦੱਸ ਰਹੇ ਸੌ। ਫੇਰ ਕੀ ਹੋਇਆ? ਗੱਲ ਛੇੜ ਲਈ ਰਾਮ ਸਹਾਏ ਨੇ ਜ਼ਰਾ ਕੁ ਗੱਲ ਛੋਹ ਕੇ।

ਹੋਣਹਾਰ ਬਿਰਵਾ ਦੇ ਚਿਕਨੇ ਚਿਕਨੇ ਪਾਤ। ਬਾਲ ਕੁਬਾਰ ਤੇ ਪੰਘੂੜਿਓਂ ਲੱਭ ਪੈਂਦਾ ਏ। ਸੁਣਿਆ ਨਹੀਉਂ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ। ਬਿਲਕੁਲ ਇੰਨ ਬਿੰਨ ਹਰੀ ਸਿੰਘ ਨਲੂਏ ਦੀ ਗੱਲ ਏ। ਅਜੇ ਹਰੀਆ ਵਿਹੜਿਓਂ ਬਾਹਰ ਨਿਕਲਣਾ ਨਹੀਂ ਸੀ ਸਿਖਿਆ। ਅਜੇ ਉਹਦੇ ਹਾਣੀ ਉਹਨੂੰ ਆਵਾਜ਼ਾਂ ਮਾਰਨ ਜੋਗੇ ਨਹੀਂ ਸਨ ਹੋਏ। ਅਜੇ ਇਕ ਵੀ ਉਲਾਹਮਾ ਲੈ ਕੇ ਹਰੀਆ ਘਰ ਨਹੀਂ ਸੀ ਆਇਆ। ਹਵੇਲੀਆਂ ਵਿਚ ਹੀ ਅਜੇ ਹਰੀਆ ਖੇਡਣ ਜੋਗਾ ਸੀ। ਛੇਆਂ ਸਾਲਾਂ ਦਾ ਮੁੰਡਾ ਕੀ ਹੁੰਦਾ ਏ ਤੇ ਫਿਰ ਲਾਡਲਾ ਤੇ ਕੱਲਮ-ਕਲਾ।

ਇਕ ਦਿਨ ਜਦ ਹਰੀਆ ਅਜੇ ਸੱਤਾਂ ਵਰ੍ਹਿਆਂ ਦਾ ਨਹੀਂ ਸੀ ਹੋਇਆ, ਹਵੇਲੀ ਦੀ ਦੀਵਾਰ ਤੇ ਚੜ੍ਹ ਗਿਆ। ਹਵੇਲੀ ਦੀ ਦੀਵਾਰ ਤੇ ਚੜ੍ਹਨ ਲਈ ਕੋਈ ਖਾਸ ਰਸਤਾ ਨਹੀਂ ਸੀ। ਐਵੇਂ ਆਲੇ ਜਿਹੇ ਬਣੇ ਹੋਏ ਸਨ, ਦੀਵੇ ਜਗਾਉਣ ਨੂੰ। ਬਲੂੰਗੜਾ ਜਿਹਾ ਆਲਿਆਂ ਵਿਚ ਪੈਰ ਰੱਖ ਕੇ ਦੀਵਾਰ ਦੀ ਹਿੱਕ ਤੇ ਆਣ ਬੈਠਾ। ਫਾਟਕ ਬੰਦ ਸੀ। ਕੋਕਿਆਂ ਵਾਲਾ। ਤਿੱਖਿਆ ਕਿਲਾਂ ਵਾਲਾ। ਨੌਕਰ ਚਾਕਰ ਆਪਣੇ ਕੰਮ ਵਿਚ ਰੁਝੇ ਹੋਏ ਸਨ। ਤਿੰਨ ਚਾਰ ਮੁੰਡੇ ਗੁਆਂਢੀਆਂ ਦੇ ਵੀ ਨਾਲ ਰਲ ਗਏ। ਉਨ੍ਹਾਂ ਨੂੰ ਵੀ ਆਵਾਜ਼ ਮਾਰ ਕੇ ਹਰੀਏ ਨੇ ਨਾਲ ਚਾੜ੍ਹ ਲਿਆ। ਤੇ ਫੇਰ ਧੜ੍ਹਮ ਕਰਕੇ ਛਾਲ ਕੱਢ ਮਾਰੀ। ਬਾਕੀ ਜਣੇ ਵੀ ਮਗਰ। ਕਿਸੇ ਦੀ ਲੱਤ ਨਾ ਟੁੱਟੀ। ਕਿਸੇ ਦੀ ਬਾਂਹ ਨੂੰ ਝਰੀਟ ਤਕ ਨਾ ਆਈ। ਇਹ ਚਹੁੰ ਮੁੰਡਿਆਂ

16 / 111
Previous
Next