Back ArrowLogo
Info
Profile

ਪਾਲਕੀਆਂ

 

ਨਵੇਂ ਘੋੜੇ, ਨਵੇਂ ਕੁਹਾਰ, ਨਵੇਂ ਰੁਖ ਤੇ ਨਵਾਂ ਰਾਹ ਮਿੱਟੀ ਵਖਰੀ ਤੇ ਨਰੋਈ ਹਵਾ। ਲੌ ਹਕੀਮ ਜੀ, ਜੂਹਾਂ ਬਦਲ ਗਈਆਂ ਨੇ, ਮੌਸਮ ਨਿਖਰ ਗਿਆ ਏ। ਕੱਲ੍ਹ ਲਾਹੌਰ ਪੁਜ ਜਾਵਾਂਗੇ। ਜਿਹੜੀ ਗੱਲ ਹੁਣ ਮੈਂ ਦੱਸਣ ਲੱਗਾ ਹਾਂ, ਗੱਲ ਬੜੀ ਵਧੀਆ ਏ, ਸਿਆਣਿਆਂ ਦਾ ਕਥਨ ਏ, ਦੇਗ ਵਿਚੋਂ ਚੌਲ ਇਕ ਟੋਹੀਦਾ ਏ।

ਹਰੀਆ ਯਤੀਮ ਹੋ ਗਿਆ, ਬੱਸ। ਏਨੇ ਵਿਚ ਹੀ ਘਰ ਦਾ ਬੂਹਾ ਦੂਜੇ ਪਾਸੇ ਜਾ ਲਗਾ। ਮੂੰਹ ਨੂੰ ਮੁਲਾਹਜ਼ੇ ਤੇ ਸਿਰਾਂ ਨੂੰ ਸਲਾਮਾਂ। ਸਰਦਾਰ ਦੇ ਨਾਲ ਸਰਦਾਰੀਆਂ ਸਨ। ਹਵਾ ਵਗੀ, ਬੌਕਰ ਨਾਲ ਹੰਝ ਕੇ ਲੈ ਗਈ ਸਰਦਾਰੀ।

ਹਰੀਏ ਦਾ ਮਾਮਾ ਹਰੀ ਸਿੰਘ ਸੀ। ਵਿਧਵਾ ਭੈਣ ਨੂੰ ਆਪਣੇ ਘਰ ਲੈ ਗਿਆ ਬਰਬਰ ਹਵੇਲੀ ਵਿਚ ਉਹ ਇਕਲੀ ਕਿੱਦਾਂ ਰਹਿ ਸਕਦੀ ਸੀ। ਹਵੇਲੀ ਤੇ ਉਹਨੂੰ ਵੱਢ ਵੱਢ ਖਾਂਦੀ ਸੀ।

ਮਾਮੇ ਨੇ ਭਣੇਵੇਂ ਨੂੰ ਪੜ੍ਹਨੇ ਪਾ ਦਿਤਾ। ਫਾਰਸੀ ਮੌਲਵੀ ਕੋਲੋਂ ਪੜ੍ਹਵਾਈ ਤੇ ਗੁਰਮੁਖੀ ਭਾਈ ਕੋਲੋਂ, ਤਲਵਾਰ ਕਿਸੇ ਯੋਧੇ ਤੋਂ ਫੜਨੀ ਸਿੱਖੀ ਤੇ ਘੋੜ ਸਵਾਰੀ ਸ਼ਾਹ ਸਵਾਰ ਕੋਲੋਂ। ਚੱਕਰ ਚਲਾਉਣਾ ਨਿਹੰਗਾਂ ਦੀ ਚਰਨੀਂ ਲੱਗ ਕੇ ਸਿਖਿਆ ਤੇ ਨੇਜ਼ੇਬਾਜ਼ੀ ਇਕ ਮੁਗਲ ਸਵਾਰ ਪਾਸੋਂ। ਹਰੀਆ ਸੋਲ੍ਹਵੇਂ ਸਾਲ ਵਿਚ ਈ ਕੜੀ ਵਰਗਾ ਜਵਾਨ ਜਹਾਨ ਬਣ ਗਿਆ। ਹਰੀਆ ਹਰੀਆ ਆਖਣ ਵਾਲੇ ਲੋਕ ਹਰੀ ਸਿੰਘ ਹਰੀ ਸਿੰਘ ਆਖਣ ਲੱਗ ਪਏ ਪਰ ਨਾਨਕੇ ਪਿੰਡ ਦਾ ਕੋਈ ਬੰਦਾ ਹਰੀ ਸਿੰਘ ਆਖ ਕੇ ਖੁਸ਼ ਨਹੀਂ ਸੀ। ਹਰੀਆ ਸਾਰਿਆਂ ਦੀ ਜਬਾਨ ਤੇ ਚੜ੍ਹਿਆ ਹੋਇਆ ਸੀ।

ਅਖਾੜੇ ਜਾਣਾ, ਕੁਸ਼ਤੀ ਕਰਨੀ, ਮੁਗਦਰ ਚੁਕਣਾ, ਮੂੰਗਲੀਆਂ ਫੇਰਨੀਆਂ, ਕਸਰਤ ਕਰਨੀ, ਮੋਢੇ ਲਾਉਣੇ ਤੇ ਲਵਾਉਣੇ ਸਾਰੀ ਦਿਹਾੜੀ ਦੀ ਏਨੀ ਖੇਡ ਸੀ। ਹੋਰ ਕੋਈ ਕੰਮ ਨਹੀਂ ਸੀ ਕਾਰ ਨਹੀਂ ਸੀ। ਜ਼ਿੰਦਗੀ ਦਾ ਏਨਾ ਈ ਨਿਚੋੜ ਸੀ।

ਪਾਣੀ, ਪਾਲਕੀਆਂ ਵਿਚੋਂ ਆਵਾਜ਼ ਆਈ।

ਪਾਣੀ ਨਹੀਂ ਦੁੱਧ ਤੇ ਉਹ ਵੀ ਕੈਸਾ ਕੋਸਾ। ਬੋਲ ਸਨ ਹਕੀਮ ਦੇ।

ਕੌਣ ਹੈ?

ਹਰੀ ਸਿੰਘ ਨਲੂਆ।

18 / 111
Previous
Next