Back ArrowLogo
Info
Profile
ਕਸ਼ਮੀਰ ਦੀਆਂ ਮੁਸ਼ਕਾਂ ਬੰਨ੍ਹਣ ਲਈ ਦੋਹਾਂ ਦੇ ਹੱਥ ਵਿਚ ਰੱਸੇ ਸਨ ਤੇ ਚੰਦਾ ਨੈਣ ਨਿਆਣਾ ਪਾਉਂਦੀ ਫਿਰਦੀ ਸੀ।

-ਨੈਣ ਪਹਿਲਾਂ ਕਸ਼ਮੀਰ ਭੇਜੀ ਗਈ ਸਾਰਿਆਂ ਦੀ ਇਜਾਜ਼ਤ ਨਾਲ। ਡੋਰ ਛੱਡੀ ਜਾ ਰਹੀ ਸੀ, ਪਰ ਪਿੰਨਾਂ ਨਲੂਏ ਦੇ ਆਪਣੇ ਹਥ ਵਿਚ ਸੀ। ਨੈਣ ਦਾ ਕੰਮ ਸੀ ਕਸ਼ਮੀਰ ਜਾ ਕੇ ਅਤਾ ਮੁਹੰਮਦ ਖਾਂ ਨਾਲ ਆਪਣੀ ਸੁਰ ਰਲਾਵੇ। ਉਹਦੇ ਘਰ ਦੇ ਸਾਰੇ ਭੇਤ ਲੈ ਕੇ ਪੰਜਾਬੀਆਂ ਨੂੰ ਦਸੇ।

ਖੁਫੀਆ ਖਜ਼ਾਨੇ ਕਿਥੇ ਕਿਥੇ ਹਨ? ਸਾਰੀ ਰੀਪੋਰਟ ਦੇਵੇ।

ਬਾਰਾਂ ਹਜ਼ਾਰ ਜੁਆਨ ਦੀਵਾਨ ਮੁਹਕਮ ਚੰਦ ਦੇ ਨਾਲ ਸਨ। ਹਰੀ ਸਿੰਘ ਨਲੂਆ ਹਮ-ਰਕਾਬ ਸੀ। ਗੌਂਸ ਖਾਂ ਤੇ ਹੁਕਮਾਂ ਸਿੰਘ ਚਿਮਨੀ ਤੋਪਖਾਨੇ ਦੇ ਵਿਧਾਤਾ ਸਨ। ਹੁਕਮਾ ਸਿੰਘ ਚਿਮਨੀ ਪਿਛੇ ਰਹਿ ਗਿਆ। ਤੇ ਗੈਸ ਖਾਂ ਨੂੰ ਦੀਵਾਨ ਦੇ ਨਾਲ ਤੋਰ ਦਿੱਤਾ। ਨਲੂਆ ਗੌਂਸ ਖਾਂ ਦੀ ਬੜੀ ਇਜ਼ਤ ਕਰਦਾ ਸੀ ਤੇ ਬੜੇ ਚਾਅ ਨਾਲ ਚਾਚਾ ਆਖਦਾ ਸੀ। ਨਲੂਏ ਦੀ ਬਹਾਦਰੀ ਦੀ ਛਾਪ ਗੌਂਸ ਖਾਂ ਦੇ ਦਿਲ ਉਤੇ ਉਭਰੀ ਹੋਈ ਸੀ। ਦੀਵਾਨ ਮੁਹਕਮ ਚੰਦ ਮੈਦਾਨ ਦਾ ਲਾੜਾ ਸੀ। ਫ਼ਤਹਿ ਮੁਹੰਮਦ ਖਾਂ ਦੇ ਹੱਥ ਵਿਚ ਸ਼ਾਹੀ ਤਲਵਾਰ ਸੀ। ਕਸ਼ਮੀਰ ਵਲ ਫੌਜਾਂ ਨੇ ਕੂਚ ਕਰ ਦਿੱਤਾ ਸੀ। ਜਹਾਂ ਦਾਦ ਖਾਂ ਨੇ ਅਤਾ ਮੁਹੰਮਦ ਖਾਂ ਨੂੰ ਮਿਥੀ ਗੋਸ਼ਟੀ ਦੀ ਇਤਲਾਹ ਦੇ ਦਿੱਤੀ। ਅਤਾ ਮੁਹੰਮਦ ਖਾਂ ਇੱਕਲੇ ਫ਼ਤਹਿ ਮੁਹੰਮਦ ਖਾਂ ਕੈਲੋ ਨਹੀਂ ਸੀ ਡਰਦਾ। ਉਹਦਾ ਧੜਾ ਭਾਰਾ ਸੀ। ਸ਼ਾਹ ਨਾਲ ਤਾਂ ਐਵੇ ਸਾਹਬ-ਸਲਾਮ ਸੀ। ਨਜ਼ਰਾਨਾ ਸੀ ਚਿੱਤ ਕੀਤਾ ਤਾਂ ਭੇਜ ਦਿਤਾ, ਜੇ ਮੁਦਤ ਲੰਘ ਗਈ ਤਾਂ ਡਕਾਰ ਮਾਰ ਗਏ। ਅਤੇ ਮੁਹੰਮਦ ਖਾਂ ਬੁਜਦਿਲ, ਡਰਾਕਲ ਤੇ ਕਮਜ਼ੋਰ ਹਾਕਮ ਸੀ ਪਰ ਉਸ ਫੇਰ ਵੀ ਆਪਣੀ ਚੰਗੀ ਚੌਖੀ ਧਾਕ ਜਮਾਈ ਹੋਈ ਸੀ।

ਨੌਬਤ ਖੜਕੀ, ਨਿਗਾਰੇ ਚੋਟ ਪਈ ਕਿਲਿਆਂ ਤੋਂ ਤੋਪਾਂ ਛੁਟੀਆਂ ਐਲਾਨੇਜੰਗ ਹੈ ਗਿਆ। ਕਸ਼ਮੀਰੀਆਂ ਨੇ ਤਲਵਾਰਾ ਕੱਢੀਆਂ ਜੰਗਾਂ ਲਗੀਆਂ ਹੋਈਆ। ਨੇਜੇ ਮੂੰਹ ਭਰੇ ਹੋਏ, ਪਰ ਘੋੜਿਆਂ ਤੇ ਕਾਠੀ ਪਾਈ ਕਸ਼ਮੀਰੀ ਤਿੱਲੇ ਨਾਲ ਕਢੀ। ਅਜ਼ਾਨ ਦੇ ਨਾਲ ਹੀ ਜੁਆਨ ਘਰੋਂ ਨਿਕਲੇ। ਮੈਦਾਨ ਵਿਚ ਜੁਆਨਾਂ ਦੇ ਮੋਢੇ ਭਿੜ ਪਏ। ਅਤਾ ਮੁੰਹਮਦ ਖਾਂ ਅਜ ਡਟ ਕੇ ਮੁਕਾਬਲਾ ਕਰਨ ਲਈ ਮੈਦਾਨ ਵਿਚ ਨਿਤਰਿਆ, ਤਖਤ ਜਾਂ ਭਖਤਾ। ਕਾਬਲ ਦੀ ਹਕੂਮਤ ਜਾਂ ਸੋਨੇ ਦੀ ਜ਼ੰਜੀਰ।

ਚੰਦਾ ਨੇ ਕਸ਼ਮੀਰ ਪੁਜ ਕੇ ਪਹਿਲਾਂ ਆਪਣੀ ਠਾਹਰ ਲੱਭੀ। ਬੰਦਾ ਆਪਣੀ ਕਮਾਸ ਦਾ ਆਦਮੀ ਲਭ ਈ ਲੈਂਦਾ ਹੈ। ਨੈਣ ਵੀ ਉਥੇ ਜਾ ਪੁਜੀ, ਜਿਥੇ ਉਸ ਨੂੰ ਪੁਜਣਾ ਚਾਹੀਦਾ ਸੀ।

67 / 111
Previous
Next