Back ArrowLogo
Info
Profile
ਵਿਧੀ ਦਾ ਮੁੱਖ ਆਸਣ ਹੈ। ਉਸਦੇ ਵਿਰੋਧ-ਬਿੰਬ ਯਥਾਰਥ ਦੀਆਂ ਪਰਸਪਰ ਵਿਰੋਧੀ ਸਥਿਤੀਆਂ ਦੇ ਜੁਟ ਹੀ ਨਹੀਂ ਇਤਿਹਾਸ ਦੀ ਦਵੰਦਾਤਮਕ ਗਤੀ ਨੂੰ ਜੁੰਬਸ਼ ਦੇਣ ਵਾਲੇ ਪੂਰਕ ਵੇਰਵੇ ਵੀ ਹਨ। ਪਾਤਰ ਦੀ ਕਾਵਿ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਯਥਾਰਥ ਨੂੰ ਅਖੰਡ ਮਹਾਂ ਦ੍ਰਿਸ਼ ਦੇ ਰੂਪ ਵਿਚ ਧਿਆਉਂਦਾ ਹੋਇਆ ਪਹਿਲਾਂ ਇਸ ਦੇ ਵਿਰੋਧਾਂ ਨੂੰ ਉਘਾੜਦਾ ਤੇ ਭਿੜਾਉਂਦਾ ਹੈ ਤੇ ਫਿਰ ਇਨ੍ਹਾਂ ਨੂੰ ਅਡੋਲ ਹੀ ਪੂਰਕ ਰਿਸ਼ਤਿਆਂ ਵਿਚ ਸਮੇਟਦਾ ਹੋਇਆ ਇਨ੍ਹਾਂ ਦੀ ਅਖੰਡਤਾ ਦਾ ਪ੍ਰਮਾਣ ਸਿਰਜ ਦੇਂਦਾ ਹੈ:

ਬਲਦਾ ਬਿਰਖ ਹਾਂ, ਖ਼ਤਮ ਹਾਂ, ਬਸ ਸ਼ਾਮ ਤੀਕ ਹਾਂ

ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ

 

ਅੱਗ ਦਾ ਸਫ਼ਾ ਹੈ ਉਸ ਤੇ ਮੈਂ ਫੁੱਲਾਂ ਦੀ ਸਤਰ ਹਾਂ

ਉਹ ਬਹਿਸ ਕਰ ਰਹੇ ਨੇ ਗ਼ਲਤ ਹਾਂ ਕਿ ਠੀਕ ਹਾਂ

ਪਾਤਰ ਨੇ ਜ਼ਿੰਦਗੀ ਨੂੰ ਅਨੁਭਵ ਦੀ ਪੱਧਰ ਤੇ ਇਕ ਤਣਾਉ ਦੇ ਰੂਪ ਵਿਚ ਵੇਖਿਆ ਹੈ। ਉਸ ਦੀ ਨਜ਼ਰ ਵਿਚ ਤਣਾਉ ਹੀ ਜੀਵਨ ਦਾ ਪ੍ਰਮਾਣਿਕ ਅਨੁਭਵ ਹੈ। ਬੇਸ਼ਕ ਚੇਤਨਾ ਹਸਤੀ ਅਤੇ ਮਾਹੌਲ ਦੇ ਨਿਰੰਤਰ ਤਣਾਉ ਵਿਚੋਂ ਗੁਜ਼ਰਦੀ ਮਨੁੱਖੀ ਸ਼ਖ਼ਸੀਅਤ ਦੀ ਤ੍ਰਾਸਦੀ ਆਧੁਨਿਕ ਮਨੁੱਖ ਦੀ ਪ੍ਰਵਾਣਿਤ ਹੋਣੀ ਹੈ। ਇਹ ਤਣਾਉ ਉਸ ਦੀ ਗ਼ਜ਼ਲ-ਸੰਵੇਦਨਾ ਦਾ ਮੂਲ ਪਛਾਣ ਚਿੰਨ੍ਹ ਹੈ। ਪਰ ਉਸ ਦੇ ਸ਼ਿਅਰਾਂ ਦੀ ਮੁੱਖ ਟੇਕ ਇਸ ਤਣਾਉ ਵਿਚ ਖੁਰਦੀ ਤੇ ਖੀਣ ਹੁੰਦੀ ਜ਼ਿੰਦਗੀ ਨਹੀਂ ਸਗੋਂ ਤਣਾਉਸ਼ੀਲ ਜੀਵਨ ਦੀ ਅਮੁੱਕ ਖੇਡ ਵਿਚ ਟੁੱਟਦੇ, ਮੁੱਕਦੇ ਬਿਨਸਦੇ ਦ੍ਰਿਸ਼ਾਂ ਤੋਂ ਬਾਅਦ ਵੀ ਬਚ ਰਹੀ ਗਤੀਸ਼ੀਲ ਮਨੁੱਖੀ ਚੇਤਨਾ ਦੀ ਅਖੁੱਟ ਸ਼ਕਤੀ ਹੈ। ਇਹ ਕਾਰਨ ਹੈ ਕਿ ਮਨੁੱਖੀ ਚੇਤਨਾ ਉਤੇ ਜੋ ਤ੍ਰਾਸਦੀ ਆਧੁਨਿਕ ਸਭਿਅਤਾ ਦੇ ਫਲਸਰੂਪ ਅੰਦਰੇ-ਅੰਦਰੇ ਵਾਪਰ ਰਹੀ ਹੈ, ਉਸ ਨੂੰ ਪਾਤਰ ਨੇ ਬੜੀ ਤਿੱਖੀ ਤੇ ਵਿੰਨ੍ਹਵੀਂ ਵਿਅੰਗ- ਦ੍ਰਿਸ਼ਟੀ ਨਾਲ ਪੇਸ਼ ਕੀਤਾ ਹੈ। ਉਸਦਾ ਵਿਅੰਗ-ਬੋਧ ਮਨੁੱਖੀ ਤ੍ਰਾਸਦੀ ਨੂੰ ਵਿਰੋਧ- ਬਿੰਬ ਦੇ ਰਚਨਾਤਮਕ ਜਸ਼ਨ ਵਿਚ ਮਟਕਾ ਕੇ ਪੇਸ਼ ਕਰਦਾ ਹੈ। ਇਸ ਜਸ਼ਨ ਦੀ ਮਹਾਨਤਾ ਇਹ ਹੈ ਕਿ ਤ੍ਰਾਸਦੀ ਵਿਚੋਂ ਗੁਜ਼ਰਦਾ ਹੋਇਆ ਉਸਦੀ ਗ਼ਜ਼ਲ ਦਾ ਨਾਇਕ ਇਸ ਤ੍ਰਾਸਦੀ ਵਿਚ ਖੁਰਦਾ ਹਾਰਦਾ ਜਾਂ ਨਿਖੁੱਟਦਾ ਨਜ਼ਰ ਨਹੀਂ ਆਉਂਦਾ ਸਗੋਂ ਇਸ ਨੂੰ ਜੀਵਨ ਦੇ ਅਖੰਡ ਅਨੁਭਵ ਦੇ ਵਿਵੇਕ ਦਾ ਅੰਗ ਸਮਝਦਾ ਇਸ ਨੂੰ ਮੁਸਕਰਾ ਕੇ ਭੋਗਦਾ ਤੇ ਜ਼ਿੰਦਗੀ ਦੀ ਅਜ਼ਮਤ ਵਿਚ ਆਪਣੇ ਵਿਸ਼ਵਾਸ ਨੂੰ ਪਰਪੱਕ ਕਰਦਾ ਦਿਸਦਾ ਹੈ। ਬੇਸ਼ਕ ਇਹ ਵਿਸ਼ਵਾਸ ਪਾਤਰ ਦੀ ਚੰਡੀ ਹੋਈ ਦਵੰਦਵਾਦੀ ਦ੍ਰਿਸ਼ਟੀ ਦੀ ਦੇਣ ਹੈ। ਇਹ ਦ੍ਰਿਸ਼ਟੀ ਹੀ ਯਥਾਰਥ ਦੇ ਪੂਰਕ ਵਿਰੋਧਾਂ ਨੂੰ ਰਚਨਾਤਮਕ ਠਰੰਮੇ ਅਤੇ ਸਹਿਜ ਨਾਲ ਨਿਖਾਰਦੀ ਤੇ ਉਘਾੜਦੀ ਹੈ:

ਸਮੁੰਦਰ ਸੀ ਨਮਕ ਤੇ ਜ਼ਖ਼ਮ ਵੀ ਸੀ

ਤਦੇ ਹਰ ਲਹਿਰ ਏਦਾਂ ਤੜਪਦੀ ਸੀ

5 / 69
Previous
Next