Back ArrowLogo
Info
Profile

ਅਸਰਾਂਧ 12-12 ਤੋਲੇ-ਮਿਲਵਾ ਕੇ 51 ਖੁਰਾਕਾਂ ਹੋਈਆਂ। ਅੱਧੀ ਅੱਧੀ ਪੁੜੀ ਹੈ । ਸਵੇਰੇ ਸ਼ਾਮ ਦੁੱਧ ਨਾਲ ਵਰਤੋ । ਬਹੁਤ ਪੁਰਾਣਾ ਰੋਗ ਨਾ ਹੋਵੇ ਤਾਂ ਡੇਢ ਦੋ ਮਹੀਨੇ ਵਿਚ ਠੀਕ ਹੋ ਜਾਂਦਾ ਹੈ ।

ਵੀਰਜ ਦਾ ਛੇਤੀ ਖਲਾਸ ਹੋ ਜਾਣਾ

ਪਾਣੀ ਦੀ ਭਰੀ ਹੋਈ ਬੋਤਲ ਨੂੰ ਉਲਟਾਓ ਤਾਂ ਪਾਣੀ ਬੜੀ ਛੇਤੀ ਨਿਕਲ ਜਾਂਦਾ ਹੈ । ਪਰੰਤੂ ਗਾੜ੍ਹੇ ਸ਼ਹਿਦ ਦੀ ਬੋਤਲ ਨੂੰ ਉਲਟਾਓ ਤਾਂ ਬੜਾ ਚਿਰਕਾ ਨਿਕਲੇਗਾ । ਇਹ ਗੱਲ ਛੇਤੀ ਖਲਾਸ ਹੋਣ ਦੀ ਹੈ । ਜਿਸ ਦਾ ਵੀਰਜ ਪਤਲਾ ਹੈ ਉਹ ਭੋਗ ਕਰਨ ਲਗਿਆਂ ਅੰਗ ਨਾਲ ਅੰਗ ਮਿਲਦਿਆਂ ਹੀ ਜਾਂ ਚਾਰ-ਪੰਜ ਵਾਰੀ ਹਿਲਾਦਿਆਂ ਹੀ ਨਿਕਲ ਜਾਂਦਾ ਹੈ । ਸੋ ਵੀਰਜ ਦੇ ਪਤਲਾ ਹੋਣ 'ਤੇ ਮਨੀ ਦੇ ਖਜਾਨੇ ਦੀ ਕਮਜ਼ੋਰੀ ਕਰਕੇ ਭੀ ਛੇਤੀ ਖਲਾਸ ਹੋਣ ਅਰਥਾਤ ਛੇਤੀ ਵੀਰਜ ਨਿਕਲ ਜਾਣ ਦੀ ਬਿਮਾਰੀ ਹੋ ਜਾਂਦੀ ਹੈ । ਛੇਤੀ ਖਲਾਸ ਹੋਣ ਦਾ ਕਾਰਨ ਉਹੋ ਜਵਾਨੀ ਦੀਆਂ ਵਧੀਕੀਆਂ ਤੇ ਬੱਚਪਨ ਦੀਆਂ ਬਦਕਾਰੀਆਂ ਹਨ ਜਿਹੜੀਆਂ ਸੁਪਨ ਦੋਸ਼ ਅਤੇ ਧਾਂਤ ਜਾਣ ਦਾ ਕਾਰਨ ਹੁੰਦੀਆਂ ਹਨ । (14ਵੇਂ ਕਾਂਡ ਅੰਦਰ ਡਾਕਟਰ ਫ਼ਰੈਂਕਲਿਨ ਦੀ ਛੇਤੀ ਖੁਲਾਸ ਹੋਣ ਦੇ ਰੋਗ ਸੰਬੰਧੀ ਛਾਣ-ਬੀਣ ਭੀ ਜ਼ਰੂਰ ਪੜ੍ਹੋ) ।

ਛੇਤੀ ਖਲਾਸ ਹੋ ਜਾਣ ਦਾ ਇਲਾਜ ਬਿਨਾ ਦਵਾ

(ੳ) ਸੁਪਨ ਦੋਸ਼ ਸੰਬੰਧੀ ਸਿੱਖਿਆ ਨੰਬਰ 2, 3, 4, 5, 9, 10, 11, 12, 13, 15, ਅਤੇ 17 ਉੱਪਰ ਅਮਲ ਕਰੋ ।

(ਅ) ਨਾ ਬਹੁਤ ਗਰਮ ਤੇ ਨਾ ਬਹੁਤ ਠੰਡੀ ਖੁਰਾਕ, ਸ਼ੀਰਸ਼ ਆਸਨ ਸੈਰ ਅਤੇ ਹਲਕੀ ਵਰਜਿਸ਼ ਦੀ ਖਾਸ ਹਦਾਇਤ ਹੈ ।

(ੲ) ਜੇ ਨਾਲ ਹੀ ਸੁਪਨ ਦੋਸ਼ ਦੀ ਸ਼ਿਕਾਇਤ ਬਹੁਤੀ ਹੋਵੇ ਤਾਂ ਉਸ ਰੋਗ ਦੇ ਨੰਬਰ 1 ਤੋਂ 15 ਉੱਪਰ ਅਮਲ ਕਰੋ

(ਸ) ਜੇ ਨਾਲ ਹੀ ਇਹ ਸ਼ਿਕਾਇਤ ਹੋਵੇ ਕਿ ਇਸਤ੍ਰੀ ਦੇ ਕੋਲ ਜਾਣ 'ਤੇ ਭੀ ਇੰਦਰੀ ਵਿਚ ਚੰਗੀ ਤਰ੍ਹਾਂ ਕਰੜਾਈ ਨਹੀਂ ਆਉਂਦੀ ਤਾਂ ਇਕ ਆਂਡਾ ਰੋਜ਼ ਖਾ ਸਕਦੇ ਹੋ ।

(ਹ) ਚਾਰ-ਛੇ ਮਹੀਨੇ ਇਸਤ੍ਰੀ ਅਤੇ ਇਸਤ੍ਰੀ ਦਾ ਧਿਆਨ ਉੱਕਾ ਹੀ ਤਿਆਗ ਦਿਓ । ਘੜੀ ਲਈ ਵੀ ਕਾਮ ਚੇਸ਼ਟਾ ਨਾ ਆਉਣ ਦਿਓ । ਇੰਦਰੀ ਨੂੰ ਚਾਰ-ਪੰਜ ਮਹੀਨੇ ਆਰਾਮ ਕਰਨ ਦਿੱਤਾ ਜਾਵੇ ।

134 / 239
Previous
Next