Back ArrowLogo
Info
Profile

ਤੀਕਰ ਇਹਨਾਂ ਕਰੋੜਾਂ ਜੀਵਾਂ ਵਿਚੋਂ ਕੋਈ ਇਕ ਚੰਗੇ ਭਾਗਾਂ ਵਾਲਾ ਜੀਵ ਆਂਡੇ ਵਿਚ ਵੜ ਜਾਂਦਾ ਹੈ ।'

ਜੇ ਬੇਸਮਝੀ ਨਾਲ ਗਰਭ ਹੋ ਜਾਣ ਪਿੱਛੋਂ ਕੋਈ ਪੁਰਸ਼ ਆਪਣੀ ਇਸਤ੍ਰੀ ਨਾਲ ਭੋਗ ਕਰਦਾ ਹੈ ਤਾਂ ਬੱਚੇਦਾਨੀ ਦਾ ਮੂੰਹ ਬੰਦ ਹੋ ਜਾਣ ਨਾਲ ਵੀਰਜ ਦਾ ਜੀਵ ਬੱਚੇਦਾਨੀ ਦੇ ਅੰਦਰ ਨਹੀਂ ਜਾ ਸਕਦਾ ਪਰ ਗਰਭ ਨੂੰ ਨੁਕਸਾਨ ਜ਼ਰੂਰ ਪੁੱਜਦਾ ਹੈ । ਗਰਭ ਠਹਿਰ ਜਾਣ ਦੇ ਦਿਨ ਤੋਂ ਲੈ ਕੇ ਬੱਚਾ ਪੈਦਾ ਹੋ ਕੇ 5-6 ਮਹੀਨੇ ਦੀ ਆਯੂ ਦਾ ਹੋ ਜਾਣ ਤਕ ਵਿਸ਼ੇ ਭੋਗ ਕਰਨਾ ਗਰਭ ਨੂੰ ਨੁਕਸਾਨ ਦੇਂਦਾ ਹੈ । ਇਹ 15-16 ਮਹੀਨੇ ਪਤੀ ਪਤਨੀ ਲਈ ਵਿਸ਼ੇ-ਭੋਗ ਤੋਂ ਬਚਿਆ ਰਹਿਣਾ ਮਾਤਾ ਪਿਤਾ ਅਤੇ ਬਾਲਕ ਦੀ ਸਿਹਤ ਵਾਸਤੇ ਬਹੁਤ ਗੁਣਕਾਰੀ ਹੈ ਅਤੇ ਇਸਤ੍ਰੀ ਮਰਦ ਦੀ ਤੰਦਰੁਸਤੀ ਬਨਾਉਣ ਵਾਸਤੇ ਤਾਜ਼ਾ-ਦਮ ਹੋ ਜਾਣ ਦਾ ਵਕਫਾ ਪਾ ਲੈਂਦੇ ਹਨ । ਕਦੇ ਕਦਾਈਂ ਹੀ ਇਕ ਤੋਂ ਵਧੀਕ ਜੀਵ ਆਂਡੇ ਵਿਚ ਵੜਦੇ ਹਨ, ਕਦੇ ਕਦੇ ਜਦੋਂ ਦੋ ਬਾਲ ਇਕੋ ਵਾਰੀ ਜੰਮਦੇ ਹਨ ਤਾਂ ਉਹਨਾਂ ਦਾ ਇਹ ਕਾਰਨ ਹੈ ਕਿ ਦੋ ਜੀਵ ਵੱਖੋ ਵੱਖ ਆਂਡਿਆਂ ਵਿਚ ਪੈਂਦੇ ਹਨ, ਆਮ ਕਰਕੇ ਇਕੋ ਹੀ ਜੀਵ ਇਕੋ ਹੀ ਆਂਡੇ ਵਿਚ ਪੈ ਕੇ ਗਰਭ ਠਹਰਾਇਆ ਕਰਦਾ ਹੈ।

ਨੋਟ- ਭੋਗ ਕਰਨ ਪਿੱਛੋਂ ਵੀਰਜ ਇਸਤ੍ਰੀ ਦੇ ਅੰਦਰ ਨਹੀਂ ਰੁਕਿਆ ਰਹਿੰਦਾ, ਸਗੋਂ ਹੌਲੀ ਹੌਲੀ ਬਾਹਰ ਨਿਕਲ ਜਾਂਦਾ ਹੈ । ਜਿਹੜਾ ਥੋੜ੍ਹਾ ਬਹੁਤਾ ਬੱਚੇਦਾਨੀ ਦੇ ਮੂੰਹ ਤੀਕਰ ਜਾਂਦਾ ਹੈ ਉਹੀ ਗਰਭ ਲਈ ਕਾਫੀ ਹੁੰਦਾ ਹੈ।

ਚੇਤੇ ਰਹੇ ਕਿ ਗਰਭ ਹੋ ਜਾਣ 'ਤੇ ਰਿਤੂ ਆਉਣਾ ਬੰਦ ਹੋ ਜਾਂਦਾ ਹੈ ਅਤੇ ਉਸਦੀ ਸਾਰੀ ਸ਼ਕਤੀ ਬੱਚੇ ਦੀ ਪਾਲਨਾ ਕਰਨ ਦੇ ਕੰਮ ਵਿਚ ਲੀਨ ਹੋ ਜਾਂਦੀ ਹੈ । ਕਈ ਵਾਰੀ ਰਿਤੂ ਦੀਆਂ ਦੋ ਚਾਰ ਬੂੰਦਾਂ ਆ ਜਾਂਦੀਆਂ ਹਨ, ਜਿਹੜੀ ਕਿ ਖ਼ਤਰਨਾਕ ਗੱਲ ਹੈ । ਇਸਦੇ ਲਈ ਚਾਰ ਮਾਸੇ ਸਮੁੰਦ ਸੋਖ ਬੀਜ ਦਿਨ ਵਿਚ ਤਿੰਨ ਚਾਰ ਵਾਰੀ ਨੀਲੋਫਰ ਦੇ ਸ਼ਰਬਤ ਨਾਲ ਦੇਵੋ । ਇਸਤ੍ਰੀ ਮੰਜੀ 'ਤੇ ਸਿੱਧੀ ਪਿੱਠ ਭਾਰ ਰਹੇ, ਪੁਆਂਦੀ ਵਲੋਂ ਉੱਚੀ ਰਹੇ । ਖੁਰਾਕ ਦੁੱਧ ਚੋਲ ਜਾ ਠੰਡੀਆਂ ਸਬਜ਼ੀਆਂ ਦੇਵੋ ਤੇ ਰੋਟੀ ਘੱਟ ਦੇਵੋ । (ਦੇਖੋ ਬਾਰਵੇਂ ਕਾਂਡ ਵਿਚ ਪੁਤਰਘਨੀ ਨਾ-ਇਸਤ੍ਰੀ ਦਾ ਇਲਾਜ ਨੰ: 9)

150 / 239
Previous
Next