Back ArrowLogo
Info
Profile

ਵਿਚ ਡਾਕਟਰ ਅਰਸਕਾਇਨ ਦੇ ਮਸ਼ਵਰੇ ਨੂੰ ਜ਼ਰੂਰ ਪੜ੍ਹੋ । ਅੱਠਵੇਂ ਮਹੀਨੇ ਦਾ ਬਾਲ ਘੱਟ ਵੱਧ ਹੀ ਬਚਦਾ ਹੈ । ਨੌਂ ਮਹੀਨੇ ਪੂਰੇ ਹੋਣ ਮਗਰੋਂ ਜੰਮਣ ਵਾਲੇ ਬਾਲ ਦਾ ਵਜਨ ਸਵਾ ਦੋ ਸੇਰ ਹੋ ਜਾਂਦਾ ਹੈ ਅਤੇ ਲੰਮਾਈ 18 ਇੰਚ । ਦੱਸਾਂ ਮਹੀਨਿਆਂ ਦਾ ਬੱਚਾ 20 ਇੰਚ ਲੰਮਾਂ ਅਤੇ ਸਾਢੇ ਤਿੰਨ ਸੇਰ ਦੇ ਲਗਪਗ ਵਜ਼ਨ ਵਿਚ ਹੁੰਦਾ ਹੈ । ਸਾਰੇ ਅੰਗ ਪੂਰੇ ਪੂਰੇ ਪਲ ਜਾਂਦੇ ਹਨ । ਯੂਰਪ ਅਤੇ ਅਮਰੀਕਾ ਵਿਚ ਗਰਭਵਤੀਆਂ ਆਪਣੀ ਸਿਹਤ ਦੀ ਬਹੁਤ ਦੇਖ-ਰੇਖ ਕਰਦੀਆਂ ਹਨ। ਇਹੋ ਕਾਰਨ ਹੈ ਕਿ ਜਨਮ ਦੇ ਵੇਲੇ ਉਹਨਾਂ ਦੇ ਬੱਚੇ ਆਮ ਕਰਕੇ ਪੰਜ ਸੇਰ ਤੋਲੇ ਦੇ ਹੁੰਦੇ ਹਨ ਅਤੇ ਦਸਾਂ ਮਹੀਨਆਂ ਦੇ ਵਿਕਕਾਰ ਬੱਚਾ ਜੰਮਦਾ ਹੈ । ਇਕ ਮੋਟਾ ਅਸੂਲ ਹੈ ਕਿ ਇਸਤ੍ਰੀ ਨੂੰ ਜਿੰਨਿਆਂ ਦਿਨਾਂ ਪਿੱਛੋਂ ਕੱਪੜੇ ਆਉਣ ਉਸ ਨਾਲੋਂ ਦੱਸ ਗੁਣਾਂ ਦਿਨਾਂ ਪਿੱਛੋਂ ਉਸਦਾ ਬੱਚਾ ਜੰਮਦਾ ਹੈ, ਅਰਥਾਤ ਕੋਈ 280 ਦਿਨਾਂ ਪਿੱਛੋਂ।

ਮੁੰਡਾ ਜੰਮੇ

ਜਿਨ੍ਹਾਂ ਦੀ ਇਹ ਚਾਹ ਹੋਵੇ ਕਿ ਮੁੰਡਾ ਜੰਮੇ, ਉਹ ਮਾਹਵਾਰੀ ਸਮਾਪਤ ਹੋਣ ਤੋਂ ਬਾਰਵੀਂ ਰਾਤ ਭੋਗ ਕਰਨ ਅਤੇ ਵੀਰਜ ਅੰਦਰ ਡਿਗਦੇ ਸਾਰ ਜ਼ਨਾਨੀ ਸੱਜੀ ਵੱਖੀ ਪਰਨੇ ਲੇਟ ਜਾਵੇ ਅਤੇ ਤਿੰਨ ਮਹੀਨੇ ਬੀਤਨ ਤੋਂ ਪਹਿਲਾਂ ਪਹਿਲਾਂ ਸਗੋਂ ਗਰਭ ਠਹਿਰਨ ਤੋਂ ਝਟ ਹੀ ਮਗਰੋਂ ਮੁੰਡਾ ਹੋਣ ਦੀ ਦਵਾਈ ਵਰਤਣ, ਕਿਉਂਕਿ ਜਿਹਾ ਕਿ ਉਪਰ ਲਿਖਿਆ ਗਿਆ ਹੈ, ਤਿੰਨ ਮਹੀਨੇ ਉਪਰੰਤ ਤਾਂ ਮੁੰਡੇ ਅਥਵਾ ਕੁੜੀ ਦੇ ਵੱਖ ਵੱਖ ਅੰਗ ਬਣਨੇ ਆਰੰਭ ਹੋ ਜਾਂਦੇ ਹਨ ।

ਏਥੇ ਕਈ ਭਰਾ ਪ੍ਰਸ਼ਨ ਕਰਨਗੇ (1) ਕੀ ਅਜਿਹੀਆਂ ਦਵਾਈਆਂ ਭੀ ਹਨ ਜਿਹੜੀਆਂ ਮੁੰਡਾ ਪੈਦਾ ਕਰਨ ਵਿਚ ਸਫਲ ਹੋ ਸਕਣ ? (2) ਕੀ ਨਰ ਜਾਂ ਮਦੀਨ ਸੰਤਾਨ ਪਰਮਾਤਮਾਂ ਦੇ ਹੱਥ ਵਿਚ ਨਹੀਂ ?

ਇਸਦਾ ਉੱਤਰ ਇਹੋ ਹੈ ਕਿ ਇਸੇ ਪੁਸਤਕ ਦੇ ਅਗਲੇ ਪਤ੍ਰਿਆ ਵਿਚ ਨਰ ਮਾਦਾ ਹੋਣ ਦਾ ਜੋ ਅਸੂਲ ਵਰਣਨ ਕੀਤਾ ਗਿਆ ਹੈ ਉਸਦੇ ਅਧੀਨ ਸਾਡੇ ਸਰੀਰਾਂ ਉਪਰ ਪ੍ਰਭਾਵ ਪਾਉਣ ਵਾਲੀਆਂ ਅਜੇਹੀਆਂ ਔਸ਼ਧੀਆਂ ਜ਼ਰੂਰ ਹਨ । ਘੱਟ ਤੋਂ ਘੱਟ ਇਕ ਦਵਾਈ ਦਾ ਤਾਂ ਮੈਨੂੰ ਵੀ ਬਹੁਤ ਤਜਰਬਾ ਹੈ ਜਿਹੜੀ ਕਿ ਪੈਂਤੀਆਂ ਵਰ੍ਹਿਆਂ ਤੋਂ ਮੈਂ ਆਪ ਵਰਤ ਰਿਹਾ ਹਾਂ ਅਤੇ ਗੁਰੂ ਚਰਣਾਂ ਦੀ ਕਿਰਪਾ ਨਾਲ ਸਫਲਤਾ ਹੀ ਪ੍ਰਾਪਤ ਹੁੰਦੀ ਹੈ । ਤਿੰਨ ਦਿਨ

152 / 239
Previous
Next