Back ArrowLogo
Info
Profile

ਉਸਦੇ ਅੰਦਰ ਸੂਰਜ ਗੁਣ ਵੱਧ ਜਾਣ ਨਾਲ ਔਲਾਦ ਨਰ ਹੋਵੇਗੀ ।

ਮੈਨੂੰ ਇਸ ਅਸੂਲ ਦਾ ਅਤੇ ਸੂਰਜ ਗੁਣ ਰੱਖਣ ਵਾਲੀਆਂ ਦੋ ਚਾਰ ਜੜੀ-ਬੂਟੀਆਂ ਦਾ ਪਤਾ ਹੈ, ਇਸੇ ਲਈ ਮੈਨੂੰ ਸਫ਼ਲਤਾ ਹੋ ਰਹੀ !

ਇਸ ਜ਼ਰੂਰੀ ਵਿਸ਼ੈ ਉੱਪਰ ਕੁਝ ਕੁ ਹੋਰ ਭੀ ਵਿਦਵਾਨਾਂ ਦੀਆਂ ਨਵੀਆਂ ਤੇ ਪੁਰਾਣੀਆਂ ਰਾਵਾਂ ਦਰਜ ਕੀਤੀਆਂ ਜਾਂਦੀਆਂ ਹਨ ।

1. ਗਰਭ ਦੇ ਪਹਿਲੇ ਸੌ-ਦਿਨ ਗਰਭਵਤੀ ਨੂੰ ਤਕੜੀ ਖੁਰਾਕ ਮਿਲੇ ਤਾਂ ਕੁੜੀ, ਜੇ ਕਰ ਖਾਣ ਪੀਣ ਵਿਚ ਤੰਗੀ ਤੁਰਸ਼ੀ ਰਹੇ ਤਾਂ ਮੁੰਡਾ ਜੰਮਦਾ ਹੈ।

(ਪ੍ਰੋਫੈਸਰ ਪਲਾਸ)

2. ਗਰਭ ਦੇ ਪਹਿਲਿਆਂ ਦਿਨਾਂ ਅੰਦਰ ਜੇਕਰ ਖੁਰਾਕ ਤਕੜੀ ਤੇ ਮਨ-ਪਸੰਦ ਦੀ ਹੋਵੇ ਤਾਂ ਮੁੰਡਾ ਜੰਮਦਾ ਹੈ ।

(ਡਾ: ਵਿਲਸਨ)

ਇਹ ਵਿਚਾਰ ਪਹਿਲੇ ਵਿਚਾਰ ਦੇ ਉਲਟ ਹੈ ।

3. ਜਿੰਨਾ ਮਰਦ ਵਧੇਰੀ ਉਮਰ ਦਾ ਹੋਵੇਗਾ (ਅਰਥਾਤ ਜਿੰਨਾ ਵੀਰਜ ਪੱਕਿਆ ਹੋਇਆ ਹੋਵੇਗਾ) ਓਨੇ ਹੀ ਮੁੰਡੇ ਵਧੇਰੇ ਜੰਮਣਗੇ ।

4. ਮਰਦ ਵਧੇਰੇ ਬਲਵਾਨ ਹੋਵੇ (ਸਰੀਰ ਹੀ ਨਹੀਂ, ਵੀਰਜ ਦੇ ਕਿਰਮ ਬਲਵਾਨ ਹੋਣ) ਤਾਂ ਮੁੰਡੇ ਜੰਮਦੇ ਹਨ, ਜੇਕਰ ਇਸਤ੍ਰੀ ਵਧੇਰੀ ਬਲਵਾਨ (ਭਾਵ 'ਰਜ' ਤੇ ਸ਼ੁਧ ਹੋਣ ਤੋਂ ਹੈ) ਹੋਵੇ ਤਾਂ ਕੁੜੀਆਂ ਜੰਮਦੀਆਂ ਹਨ।

(ਡਾ: ਹ. ਫ਼ਕਰ)

5. ਮਿਹਨਤੀ ਇਸਤ੍ਰੀਆਂ ਮੁੰਡੇ ਜਣਦੀਆਂ ਹਨ। ਢਿਲੀਆਂ ਢਾਲੀਆਂ ਨਾਜਕ ਮਿਜਾਜ ਤੇ ਕੰਮ ਕਾਜ ਤੋਂ ਜੀ ਚੁਰਾਉਣ ਵਾਲੀਆਂ ਇਸਤ੍ਰੀਆਂ ਕੁੜੀਆਂ ਜਾਣਦੀਆਂ ਹਨ। ਇਹ ਗੱਲ ਲੇਖਕ ਦੇ ਤਜਰਬੇ ਵਿਚ ਆ ਚੁੱਕੀ ਹੈ, ਪਰ ਤਦ ਵੀ ਇਹ ਕੁਦਰਤ ਦਾ ਅਟਲ ਕਾਨੂੰਨ ਨਹੀਂ ।

6. ਜਿਸ ਗਿਜ਼ਾ ਵਿਚ ਤਾਕਤ ਦੇਣ ਦਾ ਵੱਧ ਗੁਣ ਹੋਵੇਗਾ, ਉਸਦੀ ਵਰਤੋਂ (ਗਰਭ ਤੋਂ ਪਹਿਲਾਂ ਤੇ ਗਰਭ ਦੇ ਦਿਨਾਂ ਵਿਚ) ਮੁੰਡਾ ਪੈਦਾ ਕਰਨ ਦਾ ਕਾਰਨ ਹੁੰਦੀ ਹੈ । ਦੁੱਧ, ਘਿਉ, ਮੱਖਣ, ਦਾਲ ਤੇ ਦਲੀਏ ਵਿਚ ਇਹ

154 / 239
Previous
Next