Back ArrowLogo
Info
Profile

ਇਹਨਾਂ ਸਾਰੀਆਂ ਨਾਲੋਂ ਤਾਕਤ ਦੇਣ ਵਾਲੀ ਹਵਾਖੋਰੀ ਹੈ ਸਵੇਰੇ ਸ਼ਾਮ ਘੰਟਾ ਸਵਾ ਘੰਟਾ ਸ਼ਹਿਰ ਤੋਂ ਬਾਹਰ ਦੀ ਹਵਾ ਖਾਣੀ, ਟੁਰਣਾ ਫਿਰਨਾ ਸਭ ਨਾਲੋਂ ਵੱਡੀ ਖੁਰਾਕ ਹੈ ।

ਕਈ ਇਸਤ੍ਰੀਆਂ ਗਰਭਵਤੀ ਨੂੰ ਪੁਠੀ ਸਲਾਹ ਦੇਂਦੀਆਂ ਹਨ। ਉਹ ਕਹਿੰਦੀਆਂ ਹਨ ਕਿ ਤੂੰ ਆਪਣੀ ਅਤੇ ਬੱਚੇ ਦੀ ਪਾਲਣਾ ਕਰਨੀ ਹੈ, ਇਸ ਲਈ ਦੂਣੀ ਖੁਰਾਕ ਖਾਹ। ਇਹ ਸਲਾਹ ਗ਼ਲਤ ਹੈ । ਇਸ ਤਰ੍ਹਾਂ ਬਹੁਤੀ ਖੁਰਾਕ ਖਾਣ ਨਾਲ ਗਰਭਵਤੀ ਦੀ ਸਿਹਤ ਵਿਗੜ ਜਾਂਦੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਗਰਭਵਤੀ ਥੋੜ੍ਹੀ ਖੁਰਾਕ ਖਾਏ, ਸਗੋਂ ਜਿੰਨੀਂ ਉਹ ਖੁਸ਼ ਹੋ ਕੇ ਖਾ ਸਕਦੀ ਹੈ ਅਤੇ ਜਿੰਨੀਂ ਚੰਗੀ ਤਰ੍ਹਾਂ ਸੌਖੀ ਪਚਾ ਸਕੇ ਓਨੀਂ ਖਾਏ । ਪਰ ਖੁਰਾਕ ਖਾਣ ਦੇ ਪਿੱਛੋਂ ਕਿਸੇ ਤਰ੍ਹਾਂ ਦਾ ਭਾਰ ਨਾ ਜਾਪੇ । ਕਈ ਹਰ ਵੇਲੇ ਚਰਦੀਆਂ ਰਹਿੰਦੀਆਂ ਹਨ, ਇਹ ਭੀ ਚੰਗੀ ਗੱਲ ਨਹੀਂ ।

ਇਕ ਨਿਯਮ ਗ਼ਲਤ ਸਮਝਿਆ ਗਿਆ ਹੈ । ਕਿਹਾ ਗਿਆ ਹੈ ਕਿ ਗਰਭਵਤੀ ਦੀ ਹਰ ਇਕ ਮੰਗ ਪੂਰੀ ਹੋਣੀ ਚਾਹੀਦੀ ਹੈ ਇਸ ਲਈ ਉਹ ਜਿਹੜੀ ਭੀ ਭੈੜੀ ਚੰਗੀ ਚੀਜ਼ ਮੰਗੇ ਉਸਨੂੰ ਦੇਣ ਦੀ ਅਤਿਅੰਤ ਕੋਸ਼ਿਸ਼ ਕੀਤੀ ਜਾਂਦੀ ਹੈ । ਨਿਯਮ ਇਹ ਹੈ ਕਿ ਗਰਭਵਤੀ ਨੂੰ ਗ਼ਮ ਜਾਂ ਗੁੱਸਾ ਕਰਨ ਦਾ ਸਮਾਂ ਹੀ ਨਾ ਮਿਲੇ । ਇਸ ਵਾਸਤੇ ਸਾਰੇ ਘਰ ਵਾਲੇ ਸਦਾ ਉਸਨੂੰ ਖੁਸ਼ ਰਖਣ ਦੀ ਕੋਸ਼ਿਸ਼ ਕਰਨ । ਇਹ ਨਹੀਂ ਕਿ ਰਬੜੀ, ਕਚਾਲੂ, ਬਹੀ ਰੋਟੀ, ਮਾਸ ਦੀ ਬੋਟੀ, ਕੋਲਾ, ਚੁਲ੍ਹੇ ਦੀ ਮਿੱਟੀ ਆਦਿ ਭਾਰੀਆਂ ਅਤੇ ਸਿਹਤ ਨੂੰ ਵਿਗਾੜਨ ਵਾਲੀਆਂ ਚੀਜ਼ਾਂ ਦੇ ਕੇ ਉਸਦੀ ਅਰੋਗਤਾ ਖਰਾਬ ਕੀਤੀ ਜਾਵੇ।

ਇਕ ਹੋਰ ਵੀ ਗੱਲ ਹੈ ਕਿ ਗਰਭ ਦੇ ਪਹਿਲੇ ਛੇ ਮਹੀਨੇ ਘਰ ਦੇ ਕੰਮ ਕਾਜ ਆਦਿ ਵਿਚ ਮੁਨਾਸਿਬ ਮਿਹਨਤ ਕਰਦੇ ਰਹਿਣਾ ਅਤੇ ਉਸਦੇ ਮਗਰੋਂ ਤਿੰਨ ਮਹੀਨੇ ਵਾਸਤੇ ਥੋੜ੍ਹਾ ਕੰਮ ਤੇ ਵਧੇਰੇ ਆਰਾਮ ਬੜੇ ਕੀਮਤੀ ਨਿਯਮ ਹਨ।

161 / 239
Previous
Next