Back ArrowLogo
Info
Profile

ਪੰਜ ਸੇਰ ਦੁੱਧ ਪਾ ਕੇ ਚੰਗੀ ਤਰ੍ਹਾਂ ਹਿਲਾਉਂਦੇ ਰਹੋ । ਜਦੋਂ ਸੰਘਣਾ ਹੋਣ ਲੱਗੇ ਤਾਂ ਡੇਢ ਸੇਰ ਖੰਡ ਪਾ ਲਵੋ । ਜਦੋਂ ਦਵਾਈ ਵਿਚ ਉੱਕਾ ਪਾਣੀ ਨਾ ਰਹੇ ਤਾਂ ਲਾਹ ਲਵੋ ਅਤੇ ਵਰਤੋ । ਜੇ ਦਵਾਈ ਵਿਚ ਪਾਣੀ ਰਹਿ ਜਾਏ ਤਾਂ ਉਹ ਚੋਖਾ ਚਿਰ ਨਹੀਂ ਰਹਿ ਸਕਦੀ, ਸਗੋਂ ਉਸ ਦੇ ਉਤੇ ਚਿੱਟਾ ਜਿਹਾ ਜਾਲਾ ਆ ਜਾਂਦਾ ਹੈ (ਉੱਲੀ ਲੱਗ ਜਾਂਦੀ ਹੈ) ਚਾਰ ਦਿਨ ਮਗਰੋਂ ਉੱਲੀ ਲਗਦੀ ਜਾਪੇ ਤਾਂ ਉਸ ਨੂੰ ਦੁਬਾਰਾ ਅੱਗ ਉਤੇ ਧਰ ਦੇਵੋ । ਪਹਿਲਾਂ ਚੌਥਾਈ ਬਣਾਉ ।

ਦੂਜੀ ਖੁਰਾਕ ਜਿਹੜੀ ਪਰਸੂਤ ਵਾਲੀ ਨੂੰ ਦਿੱਤੀ ਜਾਏ ਉਹ ਘਿਓ ਵਾਲੀ ਤੇ ਛੇਤੀ ਪਚਨ ਵਾਲੀ ਹੋਵੇ । ਮਾਂਹ ਦੀ ਦਾਲ, ਕਚਾਲੂ, ਪੂਰੀ, ਕਚੌਰੀ, ਭਿੰਡੀ ਤੋਰੀ, ਕੜਾਹ, ਖੋਵਾ, ਰਬੜੀ, ਅਮਰੂਦ, ਕੇਲਾ, ਤਰਬੂਜ਼, ਬਰਫ, ਬਾਜ਼ਾਰੀ ਮਠਿਆਈ ਨਾ ਦਿਓ ।

163 / 239
Previous
Next