Back ArrowLogo
Info
Profile

ਨਾ-ਇਸਤ੍ਰੀਆਂ ਦੀਆਂ 21 ਕਿਸਮਾਂ

ਹੇਠਾਂ ਉਨ੍ਹਾਂ ਇਸਤ੍ਰੀਆਂ  ਦੀਆਂ ਵੈਦਿਕ ਵਿਚ ਦੱਸੀਆਂ ਕਿਸਮਾਂ ਦਰਜ ਹਨ ਜਿਹੜੀਆਂ ਖਾਣ, ਪੀਣ, ਭੋਗ ਅਤੇ ਦੂਜੀਆਂ ਬਦ-ਪਰਹੇਜ਼ੀਆਂ ਕਰਕੇ ਜਾਂ ਰਿਤੂ ਦੇ ਵਿਗਾੜ ਜਾਂ ਭੈੜੀ ਕਿਸਮਤ ਕਰਕੇ ਕਈ ਖ਼ਾਸ ਰੋਗਾਂ ਵਿਚ ਫਸ ਜਾਂਦੀਆਂ ਹਨ ਅਤੇ ਸੰਤਾਨ ਉਤਪੰਨ ਨਹੀਂ ਕਰ ਸਕਦੀਆਂ ।

(1) ਉਦਾਵਰਤਾ- ਜਿਸਦੇ ਗੁਪਤ ਅੰਗ ਵਿਚੋਂ ਝਗਦਾਰ ਰਿਤੂ ਬੜੀ ਪੀੜ ਨਾਲ ਨਿਕਲਦੀ ਹੋਵੇ ।

(2) ਬੰਧਿਆ- ਜਿਸ ਨੂੰ ਕਦੇ ਵੀ ਹੈਜ਼ ਨਾ ਆਵੇ, ਹੋਰ ਹਰ ਤਰ੍ਹਾਂ ਨਾਲ ਰਾਜ਼ੀ ਖੁਸ਼ੀ ਹੋਵੇ ।

(3) ਵਿਪਲੁਤਾ- ਜਿਸ ਦੀ ਯੋਨੀ ਵਿਚ ਹਰ ਸਮੇਂ ਪੀੜ ਹੁੰਦੀ ਰਹੇ।

(4) ਪਰੀਪਲੁਤਾ- ਜਿਸਦੀ ਯੋਨੀ ਭੋਗ ਕਰਨ ਸਮੇਂ ਪੀੜ ਕਰੇ ।

(5) ਵਾਤਲਾ- ਜਿਸਦੀ ਯੋਨੀ ਕਰੜੀ, ਖੁਰਦਰੀ, ਪੀੜ ਕਰਨ ਵਾਲੀ ਹੋਵੇ ।

(6) ਲੋਹਿਤਾਕਸ਼ਰਾ- ਜਿਸ ਦੀ ਯੋਨੀ ਵਿਚੋਂ ਬੜਾ ਗਰਮ ਹੈਜ਼ ਨਿਕਲਦਾ ਹੋਵੇ ।

(7) ਪਰਸੰਸਨੀ- ਜਿਸ ਦੀ ਯੋਨੀ ਆਪਣੀ ਥਾਂ ਤੋਂ ਟਲ ਜਾਵੇ ।

(8) ਵਾਮਨੀ- ਜਿਸ ਦੀ ਯੋਨੀ ਮਰਦ ਦੇ ਵੀਰਜ ਨੂੰ ਪਦ ਵਰਗੀ ਹਵਾ ਨਾਲ ਬਾਹਰ ਕੱਢ ਦੇਵੇ ।

(9) ਪੁਤ੍ਰਘਨੀ- ਜਿਸ ਦਾ ਗਰਭ ਠਹਿਰਣ 'ਤੇ ਲਹੂ ਆਉਣ ਲੱਗ ਪਵੇ ਅਤੇ ਗਰਭ ਪਾਤ ਹੋ ਜਾਏ ।

(10) ਪਿੱਤਲਾ- ਜਿਸ ਦੀ ਯੋਨੀ ਵਿਚ ਪੀਪ ਅਤੇ ਸੜਨ ਹੋਵੇ ।

(11) ਅਤੀਆਂਨੰਦਾ- ਜਿਹੜੀ ਇਸਤ੍ਰੀ ਹਰ ਵੇਲੇ ਭੋਗ ਦੀ ਚਾਹ ਕਰੇ ।

(12) ਕਰਣਿਕਾ- ਜਿਸ ਦੀ ਯੋਨੀ ਵਿਚ ਗੰਢਾਂ ਜਿਹੀਆਂ ਹੋਣ ।

(13) ਆਨੰਦ ਚਰਨਾ- ਜਿਹੜੀ ਇਸਤ੍ਰੀ ਭੋਗ ਸਮੇਂ ਮਰਦ ਤੋਂ ਪਹਿਲੋਂ ਖਲਾਸ ਹੋ ਜਾਵੇ ।

165 / 239
Previous
Next