

ਵਾਰੀ ਗਏ ਗੁਜਰੇ ਰੋਗੀ ਵੀ ਰਾਜ਼ੀ ਹੁੰਦੇ ਵੇਖੇ ਗਏ ਹਨ। ਹਾਂ, ਜੇ ਕਿਸੇ ਇਸਤ੍ਰੀ ਦੀ ਬੱਚੇਦਾਨੀ ਹੋਵੇ ਹੀ ਨਾ, ਤਾਂ ਉਸ ਦਾ ਕੁਝ ਇਲਾਜ ਨਹੀਂ ।
(21) ਇਕ ਕਿਸਮ ਹੋਰ ਵੀ ਨਾ-ਤ੍ਰੀਮਤ ਦੀ ਹੁੰਦੀ ਹੈ ਜਿਸ ਨੂੰ ਅਸੀਂ ਸ਼ੀਤਲਾ ਕਹਿ ਸਕਦੇ ਹਾਂ। ਅਜਿਹੀਆਂ ਇਸਤ੍ਰੀਆਂ ਠੰਡੇ ਸੁਭਾਅ ਵਾਲੀਆਂ ਹੁੰਦੀਆਂ ਹਨ । ਉਹਨਾਂ ਨੂੰ ਮਰਦ ਨਾਲ ਸੰਗ ਕਰਨ ਦੀ ਚਾਹ ਹੀ ਉਤਪੰਨ ਨਹੀਂ ਹੁੰਦੀ । ਵਿਆਹ ਤੋਂ ਪਿਛੋਂ ਮਜਬੂਰ ਹੋ ਕੇ ਪਤੀ ਨੂੰ ਖੁਸ਼ ਕਰਨ ਲਈ ਉਹ ਭੋਗ ਕਰਦੀਆਂ ਵੀ ਹਨ ਤਾਂ ਉਹਨਾਂ ਨੂੰ ਕੋਈ ਸਵਾਦ ਨਹੀਂ ਆਉਂਦਾ । ਉਹ ਮੁਰਦੇ ਵਾਂਗ ਪਈਆਂ ਰਹਿੰਦੀਆਂ ਹਨ । ਅਜਿਹੀਆਂ ਇਸਤ੍ਰੀਆਂ ਪਤੀ ਲਈ ਬੜੀ ਪਰੇਸ਼ਾਨੀ ਅਤੇ ਬੇਸਵਾਦੀ ਦਾ ਕਾਰਨ ਹੁੰਦੀਆਂ ਹਨ ।
ਇਨ੍ਹਾਂ ਸਾਰੀਆਂ ਮਰਜ਼ਾਂ ਦੇ ਇਲਾਜ ਦਾ ਵਰਣਨ 'ਹਦੈਤ ਨਾਮਾ ਬੀਵੀ' ਵਿਚ ਲਿਖ ਚੁਕੇ ਹਾਂ ।
ਇਸਤ੍ਰੀ ਨੂੰ ਚਾਹੀਦਾ ਹੈ ਕਿ ਜਿਸ ਵੇਲੇ ਮਾਹਵਾਰੀ ਵਿਚ ਕੁਝ ਵਿਗਾੜ ਹੋਵੇ ਜਾਂ ਸਫੈਦ ਪਾਣੀ ਦੀ ਸ਼ਿਕਾਇਤ ਹੋਵੇ ਜਾਂ ਉਪਰੋਕਤ ਵਰਗਾ ਕੁਝ ਵੀ ਸਰੀਰ ਵਿਚ ਖੋਟ ਹੋਵੇ ਤਾਂ ਪਤੀ ਨੂੰ ਫੌਰਨ ਦੱਸੇ । ਮਰਦ ਵੀ ਉਹਨੂੰ ਇਹੋ ਸਮਝਾ ਰਖੇ ।