

ਦੁੱਧ, ਦਹੀਂ, ਘਿਓ, ਮੱਖਣ ਤੋਂ ਨੱਕ ਤਾਂ ਨਹੀਂ ਵੱਟਦੀ ? ਬਹੁਤੀ ਖਟਾਈ ਤਾਂ ਨਹੀਂ ਖਾਂਦੀ ? ਮਾਂ ਪਿਓ ਨੂੰ ਤਾਂ ਕਦੀ ਕੋਈ ਦੀਰਘ ਰੋਗ ਨਹੀ ਰਿਹਾ ? ਕੁੜੀ ਦੇ ਜਨਮ ਤੋਂ ਪਹਿਲਾਂ ਮਾਪਿਆਂ 'ਚੋਂ ਕਦੀ ਕੋਈ ਤਪਦਿਕ ਦਾ ਰੋਗੀ ਤਾਂ ਨਹੀਂ ਰਿਹਾ ? ਇਵੇਂ ਹੀ ਕੁੜੀ ਵਾਲਿਆਂ ਨੂੰ ਵੀ, ਮੁੰਡੇ ਦੇ ਮਾਂ ਪਿਓ ਪਾਸੋਂ ਕਈ ਗੱਲਾਂ ਪੁੱਛ ਲੈਣ ਦਾ ਪੂਰਾ ਅਧਿਕਾਰ ਹੈ । 5. ਕੀ ਕੁੜੀ ਘਰ ਦੇ ਕੰਮ ਧੰਦੇ ਵਿਚ ਆਪਣੇ ਸਰੀਰ ਨੂੰ ਲਾਭ ਪਹੁੰਚਾਉਂਦੀ ਰਹੀ ਹੈ ? ਇਨ੍ਹਾਂ ਗੱਲਾਂ ਬਾਰੇ ਜੇਕਰ ਤਸੱਲੀ ਹੋ ਜਾਂਦੀ ਹੈ ਤਾਂ ਸਮਝੋ ਕਿ ਕੋਈ ਰਤਨ ਹੱਥ ਲੱਗ ਗਿਆ ਹੈ।
ਸੂਰਤ-1. ਸੁੰਦਰਤਾ ਇਕ ਰੱਬੀ ਦਾਤ ਹੈ । ਪਰੰਤੂ ਇਸ ਨੂੰ ਹਦੋਂ ਵੱਧ ਕੇ ਵਿਸ਼ੇਸ਼ਤਾ ਦੇਣੀ ਠੀਕ ਨਹੀਂ ਬੇਸ਼ਕ ਲੜਕੀ ਏਨੀ ਕੋਠੀ ਤੇ ਕਰੂਪ ਵੀ ਨਾ ਹੋਵੇ । 2. ਚਿਹਰਾ ਰੌਣਕ ਵਾਲਾ, ਭਰਵਾਂ ਤੇ ਹਸੂੰ-ਹਸੂੰ ਕਰਦਾ ਹੋਵੇ ।
ਸੁਭਾਅ-1. ਕੁੜੀ ਹੱਸਮੁਖ, ਮਿਲਾਪੜੀ, ਮਿੱਠ-ਬੋਲੜੀ, ਥੋੜ੍ਹਾ ਬੋਲਣ ਵਾਲੀ ਅਤੇ ਹਰ ਕਿਸੇ ਨਾਲ ਵਾਹ ਪੈਣ 'ਤੇ ਦੀਨ-ਦੁਖੀਆਂ ਨਾਲ ਦਰਦ ਵੰਡਾਉਣ ਵਾਲੀ ਹੋਵੇ । 2. ਦੂਜਿਆਂ ਉਪਰ ਨੁਕਤਾਚੀਨੀ ਕਰਨ ਵਾਲੀ ਤੇ ਨਿੰਦਾ-ਚੁਗਲੀ ਕਰਨ ਵਾਲੀ ਨਾ ਹੋਵੇ । 3. ਝਗੜਾਲੂ ਬੜਬੋਲੀ ਤੇ ਬਾਤੂਨੀ ਨਾ ਹੋਵੇ । 4. ਛੋਟੀ-ਵੱਡੀ, ਅਮੀਰ-ਗਰੀਬ ਸਭਨਾਂ ਨਾਲ ਘੁਲ-ਮਿਲ ਜਾਣ ਵਾਲੀ ਤੇ ਹਰ ਕਿਸੇ ਦਾ ਆਦਰ ਸਨਮਾਨ ਕਰਨ ਵਾਲੀ ਹੋਵੇ । 5. ਅੱਖਾਂ ਨੀਵੀਆਂ ਰਖਣ ਵਾਲੀ ਸ਼ਰਮਾਕਲ ਸੁਭਾਅ ਦੀ ਹੋਵੇ । 6. ਘਰ ਆਏ ਪ੍ਰਾਹੁਣਿਆਂ ਦੀ ਦਿਲੋਂ ਟਹਿਲ ਕਰਨ ਦਾ ਸੁਭਾਅ ਹੋਵੇ । 7. ਕਿੱਸੇ ਕਹਾਣੀਆਂ, ਨਾਵਲ, ਨਾਟਕ ਤੇ ਗੰਦੇ-ਮੰਦੇ ਰਸਾਲੇ ਪੜ੍ਹਨ ਦਾ ਸ਼ੌਕ ਨਾ ਰਖਦੀ ਹੋਵੇ । ਸਗੋਂ ਚੰਗੀ ਧਾਰਮਕ, ਸਮਾਜਕ ਤੇ ਸਦਾਚਾਰਕ ਲਿਖਤਾਂ ਨੂੰ ਦਿਲ ਲਗਾ ਕੇ ਪੜ੍ਹਨ ਦਾ ਸ਼ੌਕ ਰਖਦੀ ਹੋਵੇ । 8. ਉੱਚੇ ਆਚਰਣ ਤੋਂ ਸਦਾਚਾਰ ਵਾਲੀਆਂ ਕੁੜੀਆਂ ਤੇ ਜਮਾਤਣਾਂ ਨਾਲ ਹੀ ਸਹੇਲ-ਪੁਣਾ ਪਾਉਣ ਵਾਲੀ ਹੋਵੇ । 9. ਜੇਕਰ ਘਰ ਵਿਚ ਨੌਕਰ-ਚਾਕਰ ਹੋਣ ਤਾਂ ਨਾ ਉਨ੍ਹਾਂ ਨਾਲ ਬਹੁਤ ਰਚ-ਮਿਚ ਕੇ ਰਹਿਣ ਵਾਲੀ ਹੋਵੇ ਅਤੇ ਨਾ ਉਨ੍ਹਾਂ ਨੂੰ ਵਢੂੰ-ਟੁਕੂ ਕਰਦੇ ਰਹਿਣ ਵਾਲੀ ਹੋਵੇ । ਇਹ 9 ਗੁਣ ਰਖਣ ਵਾਲੀ ਸੁਲੱਖਣੀ ਕੁੜੀ ਇਕ ਅਨਮੋਲ ਰਤਨ ਹੈ।
ਵਿਦਿਆ-ਇਸ ਵਿਸ਼ੇ ਉਪਰ ਕੁਝ ਕਹਿਣਾ-ਸੁਣਨਾ ਬੜੀ ਟੇਢੀ