Back ArrowLogo
Info
Profile

ਮੁੰਡਾ ਮਰ ਵੀ ਜਾਵੇ ਤਾਂ ਉਸ ਦੇ ਸਾਕ ਸੰਬੰਧੀ ਵੀ ਤਾਂ ਉਸੇ ਉੱਚੇ ਘਰਾਣੇ ਦੇ ਹੀ ਹੋਣਗੇ । ਸੋ ਉਹ ਵਿਧਵਾ ਬੀਬੀ ਨੂੰ ਫੁੱਲਾਂ ਨਾਲੋਂ ਵੀ ਵਧੇਰੇ ਚੰਗੀ ਤਰ੍ਹਾਂ ਰੱਖਣਗੇ ।

ਸਾਕ ਕਰਨ ਲਗਿਆ ਘਰਾਣਾ ਵੇਖਣਾ ਨਿਹਾਇਤ ਹੀ ਲਾਜ਼ਮੀ ਹੈ । ਮੰਨਿਆ ਕਿ ਕੋਈ ਮੁੰਡਾ ਬੜਾ ਹੀ ਲਾਇਕ ਸ਼ਰੀਫ ਅਤੇ ਚੰਗੀ ਕਮਾਈ ਵਾਲਾ ਹੈ, ਪਰੰਤੂ ਵਿਆਹ ਹੋ ਜਾਣ 'ਤੇ ਕੁੜੀ ਦਾ ਸੰਬੰਧ ਕੇਵਲ ਮੁੰਡੇ ਨਾਲ ਹੀ ਤਾਂ ਨਹੀਂ ਹੁੰਦਾ । ਮੁੰਡੇ ਦੇ ਮਾਤਾ, ਪਿਤਾ, ਭੈਣ ਭਰਾਵਾਂ, ਮਾਮੇ, ਮਾਮੀ, ਮਾਸੀ, ਚਾਚੀ ਆਦਿ ਨਾਲ, ਸਗੋਂ ਉਸ ਦੇ ਘਰਾਣੇ ਦੇ ਇਕ ਇਕ ਕਰਕੇ ਨਿੱਕਿਆਂ ਵੱਡਿਆਂ ਸਾਰਿਆਂ ਨਾਲ ਹੀ ਵਾਸਤਾ ਪੈਂਦਾ ਹੈ । ਹੌਲੇ ਘਰਾਣੇ ਵਾਲੀਆਂ ਹੌਲੀਆਂ ਹੀ ਗੱਲਾਂ ਕਰਨਗੀਆਂ । ਉੱਚੇ ਘਰਾਣੇ ਵਾਲੇ ਉਚੀਆਂ ਗੱਲਾਂ ਕਰਨਗੇ । ਚੰਗੇ ਉੱਚੇ ਘਰਾਣੇ ਦਾ, ਆਮਦਨੀ ਦੇ ਲਿਹਾਜ਼ ਨਾਲ, ਦੂਜੇ ਦਰਜੇ ਦਾ, ਮੁੰਡਾ ਨੀਵੇਂ ਘਰਾਣੇ ਦੇ, ਪਰੰਤੂ ਆਮਦਨ ਦੇ ਲਿਹਾਜ਼ ਨਾਲ ਅਵਲ ਨੰਬਰ ਦੇ ਮੁੰਡੇ ਨਾਲੋਂ, ਕਈ ਦਰਜੇ ਚੰਗਾ ਜਵਾਈ ਸਿੱਧ ਹੋਵੇਗਾ । ਇਸ ਵਾਸਤੇ ਘਰਾਣੇ ਨੂੰ ਵੇਖਣਾ ਉੱਪਰ ਦੱਸੇ ਕਾਰਨਾਂ ਕਰਕੇ ਨਹਾਇਤ ਹੀ ਲਾਜ਼ਮੀ ਹੈ । ਅੱਗੋਂ ਪਿੱਛੋਂ ਸਾਰੇ ਸ਼ਰੀਫ਼ ਹੋਣ, ਇਹੋ ਘਰਾਣੇ ਦੀ ਵੱਡੀ ਪਰਖ ਸਮਝੋ । ਜ਼ਾਤ ਹੀ ਵੱਡੀ ਹੋਈ ਅਤੇ ਹੋਰ ਕੁਝ ਨਾ, ਤਾਂ ਕੀ?

(4) ਘਰ ਦੇ ਕੰਮ ਦੀ ਜੁਗਤ- ਪਤੀ ਦੀ ਮਨ ਭਾਉਂਦੀ ਪ੍ਰੇਮਿਕਾ ਅਤੇ ਸੁਘੜ ਸਰਦਾਰਨੀ ਬਣਨ ਵਾਸਤੇ ਅਸਾਂ ਆਪਣੀ ਪ੍ਰਸਿਧ ਪੁਸਤਕ "ਹਦੈਤਨਾਮਾ ਬੀਵੀ" ਅਰਥਾਤ "ਸੁਹਾਗ ਸਿਖਿਆ" ਵਿਚ ਹਦਾਇਤਾਂ ਦਿੰਦਿਆਂ ਹੋਇਆ "ਇਸਤ੍ਰੀ ਲਈ ਉਚੇਰੀ ਵਿਦਿਆਂ" ਅਤੇ "ਘਰ ਗ੍ਰਿਹਸਤੀ ਦੇ ਕਰਤੱਵ ਦੋ ਕਾਂਡ ਵਿਸਥਾਰ ਸਹਿਤ ਲਿਖ ਦਿੱਤੇ ਹਨ। ਉਹ ਜ਼ਰੂਰ ਪੜ੍ਹੋ ।

(5) ਵਹੁਟੀ ਗਭਰੂ ਦੇ ਸੁਭਾਅ ਦੀ ਸਮਾਨਤਾ- ਸੰਸਾਰ ਦੇ ਸਭ ਤੋਂ ਪੁਰਾਤਨ ਗਰੰਥਾਂ ਅੰਦਰ ਕੁੜੀ ਮੁੰਡੇ ਦੇ ‘ਗੁਣ', 'ਕਰਮ' ਅਤੇ 'ਸੁਭਾਅ' ਦੀ ਸਮਾਨਤਾ ਵੇਖ ਕੇ ਸ਼ਾਦੀ ਕਰਨ 'ਤੇ ਬੜਾ ਜ਼ੋਰ ਦਿੱਤਾ ਗਿਆ ਹੈ। ਆਦਿ ਕਾਲ ਵਿਚ ਕੁੜੀਆਂ ਮੁੰਡਿਆਂ ਦੇ ਸੁਭਾਵਾਂ ਅੰਦਰ ਏਨੀ ਵਧੇਰੇ ਵਾਧ ਘਾਟ ਅਥਵਾ ਫਰਕ ਨਹੀਂ ਸੀ ਹੁੰਦਾ, ਜਿੰਨਾ ਕਿ ਹੁਣ ਦੇ ਸਮੇਂ ਅੰਦਰ ਹੋ ਗਿਆ ਹੈ। ਅੱਜ ਤੋਂ ਪੰਜਾਹ ਸੱਠ ਸਾਲ ਪਹਿਲੋਂ ਵੀ ਕਦੋਂ

181 / 239
Previous
Next