

ਵਾਸਤੇ ਹਕੀਮ ਦੱਸੇ ਤਾਂ ਸੋਚੇਗਾ ਕਿ ਦਲੀਆਂ ਜਾਂ ਖਿਚੜੀ ਰਿੰਨ੍ਹਣ ਵਸਾਤੇ ਆਖਾਂ ਕਿ ਨਾ ਆਖਾਂ ? ਅੱਧੀ ਰਾਤ ਕੋ ਦਸਤ ਆਉਣ ਲੱਗ ਜਾਣ ਤਾਂ ਸੋਚੇਗਾ ਕਿ ਕਿਸੇ ਨੂੰ ਜਗਾ ਕੇ ਔਖਾ ਕਰਾਂ ਕਿ ਨਾ ਕਰਾਂ ? ਪ੍ਰਸਿਧ ਕਹਾਵਤ ਹੈ ਕਿ "ਤੀਵੀਂ ਨੂੰ ਜਵਾਨੀ ਦਾ ਰੰਡੇਪਾ ਮੁਸੀਬਤ, ਤੇ ਮਰਦ ਨੂੰ ਬੁਢਾਪੇ ਦਾ ਰੰਡੇਪਾ ਮੁਸੀਬਤ !"
ਹਾਂ, ਜ਼ਨਾਨੀ ਬੁਢੇਪੇ ਦਾ ਰੰਡਾਪਾ ਸਿਰ ਮੱਥੇ ਸਹਿ ਲੈਂਦੀ ਹੈ, ਪਦ ਮਰਦ ਸੋਚਦਾ ਰਹਿੰਦਾ ਹੈ ਕਿ ਕੋਈ ਸੂਰਤ ਬਣ ਸਕੇ ਤਾਂ ਦੂਜਾ ਵਿਆਹ ਕਰਕੇ ਮੁਸੀਬਤ ਨੂੰ ਟਾਲਣਾ ਚਾਹੀਦਾ ਹੈ ।
ਸਾਡੀ ਅਜੇਹੇ ਬਜ਼ੁਰਗ ਭਰਾਵਾਂ ਨਾਲ ਪੂਰੀ ਪੂਰੀ ਹਮਦਰਦੀ ਹੈ, ਪਰ ਫੇਰ ਵੀ ਅਸੀਂ ਉਹਨਾਂ ਨੂੰ ਦੂਜੀ ਸ਼ਾਦੀ ਦਾ ਮਸ਼ਵਰਾ ਨਹੀਂ ਦੇਵਾਂਗੇ । ਉਹਨਾਂ ਦੀ ਸੇਵਾ ਵਿਚ ਸਾਡੀ ਕੇਵਲ ਇੰਨੀ ਬੇਨਤੀ ਹੈ ਕਿ "ਪਹਿਲੋਂ ਤੁਸੀਂ ਗ੍ਰਿਹਸਤੀ ਦੇ ਅਸਮਾਨ ਉਪਰ ਉਡਾਰੀਆਂ ਲਗਾਉਂਦੇ ਸੀ, ਹੁਣ ਤੁਸੀਂ ਗ੍ਰਿਹਸਤੀ ਜੀਵਨ ਦੀ ਧਰਤੀ ਉਤੇ ਆਣ ਡਿੱਗੇ ਹੋ । ਜੇਕਰ ਦੂਜੀ ਸ਼ਾਦੀ ਕਰ ਲਵੋਗੇ ਤਾਂ ਤੁਸੀਂ ਗ੍ਰਿਹਸਤੀ ਜੀਵਨ ਦੀ ਮਿੱਟੀ ਵਿਚ ਮਿਲ ਕੇ ਮਿੱਟੀ ਹੋ ਜਾਉਗੇ । ਦੂਜੀ ਸ਼ਾਦੀ ਵਾਲਿਆਂ ਨੂੰ ਸੌ ਪਤਨੀਆਂ ਵਿਚੋਂ, ਬੜੀ ਮੁਸ਼ਕਿਲ ਨਾਲ ਦਸ ਕੁ ਹੀ ਸੁਖ ਦੇਣ ਵਾਲੀਆਂ ਹੁੰਦੀਆਂ ਹਨ । ਮੇਰੇ ਮਾਨਯੋਗ ਭਰਾਤਾ ਜੀਓ ! ਇਹ ਤਾਂ ਬੜੀ ਹੀ ਬੁਰੀ ਕਿਸਮ ਦਾ ਜੂਆ ਹੈ, ਜੋ 100 ਵਿਚੋਂ 90 ਚਾਨਸ ਮੂੜੀਂ ਗਵਾ ਬਹਿਣ ਦੇ ਹਨ ਤੇ 10 ਚਾਨਸ ਸਫਲਤਾ ਦੇ ਹਨ । ਜ਼ਰਾ ਸੋਚ ਸਮਝ ਕੇ ਪੈਰ ਧਰਨਾ ਉਹ ਨਾ ਹੋਵੇ ਕਿ ਸੁਖਾਂ ਦੀ ਸੁਗੰਧਿਤ ਫੁਲਵਾੜੀ ਲੱਭਦੇ ਲੱਭਦੇ ਦੁੱਖਾਂ ਦੇ ਕੰਡਿਆਂ ਦੀ ਵਾੜ ਵਿਚ ਪਿਲਚ ਜਾਉ। ਪੈਰਾਂ ਵਿਚ ਕੰਡੇ ਹੱਥਾਂ ਵਿਚ ਕੰਡੇ, ਵੱਖੀਆਂ ਵਿਚ ਕੰਡੇ ਅਤੇ ਦਿਲ ਵਿਚ ਕੰਡੇ, ਬਸ ਕੰਡੇ ਹੀ ਕੰਡੇ ।
ਦੇਖੋ ! ਤੁਸੀਂ ਕਿਸੇ ਆਪਣੇ ਹਾਣ ਨਾਲ ਵਿਆਹ ਕਰੋਗੇ ਹੀ ਨਹੀਂ । ਆਖਰ ਦੂਜੀ ਵਹੁਟੀ ਹੋਵੇਗੀ ਤਾਂ ਥੋੜ੍ਹੀ ਜਵਾਨ ਹੀ-ਤੇ ਤੁਸੀਂ ਹੋਵੇਗੇ ਬੁੱਢੇ । ਬਸ ਕਰੀਰ ਨਾਲ ਖੁਰਮਾਨੀ ਦੀ ਪਿਉਂਦ ਲੱਗ ਗਈ। ਉਸ ਦੇ ਖਾਣ ਹੰਡਾਣ ਤੇ ਖੇਡਣ ਮੱਲਣ ਦੇ ਦਿਨ ਅਤੇ ਆਪ ਜੀ ਦੇ ਖਿਚੜੀ ਖਾਣ ਦੇ ਬਾਵਜੂਦ ਭੱਸ ਡਕਾਰ ਮਾਰਦੇ ਫਿਰਨ ਦੇ ਦਿਨ । ਉਸ ਦੀਆਂ ਕੁਤਕੁਤਾਰੀਆਂ ਦੇ ਚੋਹਲ ਮੋਹਲ ਨਾਲ ਸੌਣ ਦੀਆਂ ਰਾਤਾਂ ਅਤੇ ਆਪ ਜੀ ਦੀਆਂ ਖਹੂੰ ਖਹੂੰ ਕਰਕੇ ਜਗਰਾਤੇ ਕੱਟਣ ਦੀਆਂ ਰਾਤਾਂ । ਉਸਨੂੰ ਪਹਿਨਣ ਤੇ ਖਰਚਣ ਦੀ ਲਗਣ, ਤੁਹਾਨੂੰ ਕੌਡੀ ਕੌਡੀ ਬਚਾਣ ਦੀ ਚਿੰਤਾ। ਉਸ ਦੇ