

ਦਾਈ ਜਾਂ ਡਾਕਟਰਨੀ ਦੱਸੇਗੀ । (13) ਭੋਗ ਦੀ ਚਾਹ ਵੱਧ ਜਾਂ ਘੱਟ । (14) ਬਹੁਤੀ ਮੋਟੀ ਤਾਂ ਨਹੀਂ । (15) ਸਫ਼ੈਦ ਪਾਣੀ, ਆਤਸ਼ਕ, ਸੁਜ਼ਾਕ, ਪਿਸ਼ਾਬ ਦੀ ਸੜਨ ਆਦਿਕ ਕੋਈ ਬੀਮਾਰੀ । (16) ਯੋਨੀ ਦਾ ਪਤਲਾ ਪੜਦਾ, ਜਿਸਦਾ ਹਾਲ ਭੋਗ ਦੇ ਬਿਆਨ ਵਿਚ ਆ ਚੁਕਿਆ ਹੈ, ਅਜੇ ਪਾਟਾ ਹੈ ਕਿ ਨਹੀਂ ? (17) ਬਹੁਤਾ ਭੋਗ ਕਰਨ ਨਾਲ ਗਰਭਾਸ਼ੇ ਦੇ ਪੱਠੇ ਕਮਜ਼ੋਰ ਤਾਂ ਨਹੀਂ ਹੋ ਗਏ । (18) ਹੋ ਸਕਦਾ ਹੈ ਕਿ ਗੁਪਤ ਅਸਥਾਨ ਆਮ ਜ਼ਨਾਨੀਆਂ ਨਾਲੋਂ ਵੱਖ ਹੋਵੇ । (19) ਉਹ ਆਪ ਜੌੜੀ ਤਾਂ ਨਹੀਂ ਜੰਮੀ ਸੀ ?
ਇਸਤ੍ਰੀ ਦੇ ਅੰਦਰਲੇ ਅੰਗਾਂ ਸੰਬੰਧੀ ਦੇਖ ਭਾਲ ਕਰਨੀ ਹੋਵੇ ਤਾਂ ਆਪਣੇ ਸ਼ਹਿਰ ਵਿਚ ਕਿਸੇ ਲੇਡੀ ਡਾਕਟਰਨੀ ਪਾਸੋਂ ਕਰਾਉ । ਬਿਨਾਂ ਕਿਸੇ ਤਜਰਬੇਕਾਰ ਦਾਈ ਦੇ, ਸਾਰੀਆਂ ਅੰਦਰਲੇ ਅੰਗਾਂ ਦੀ ਘਾਟ ਵਾਧ ਚੰਗੀ ਤਰ੍ਹਾਂ ਨਹੀਂ ਜਾਣਦੀਆਂ । ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਇਹਨਾਂ ਰੋਗਾਂ ਦਾ ਇਲਾਜ ਬਿਨਾਸ਼ਕ ਡਾਕਟਰੀ ਵਿਚ ਇਤਨਾ ਅੱਛਾ ਨਹੀਂ, ਜਿੰਨਾ ਦੇਸੀ ਵੈਦਿਕ ਹਿਕਮਤ ਵਿਚ ਹੈ ।