Back ArrowLogo
Info
Profile

ਕਲੇਜਾ ਫੜ ਕੇ ਬਹਿ ਜਾਣਾ, ਮੁਹੱਬਤ ਦੇ ਗੀਤਾਂ ਨੂੰ ਪ੍ਰੇਮ ਨਾਲ ਸੁਣਨਾ, ਇੱਸ਼ਕੀਆ ਗਜ਼ਲਾਂ ਪੜ੍ਹਦਿਆਂ ਗਾਉਂਦਿਆਂ ਹੋਇਆਂ ਦੀਨ-ਦੁਨੀਆਂ ਦੀ ਸੁਧ ਬੁਧ ਭੁਲਾ ਕੇ ਪਤਾ ਨਹੀਂ ਕਿਹੜਿਆਂ ਵਹਿਣਾਂ ਵਿਚ ਵਹਿ ਜਾਣਾ, ਇਹ ਸਾਰੀਆਂ ਗੱਲਾਂ ਕੁਝ ਹੋਰ ਹੀ ਪ੍ਰਗਟ ਕਰਦੀਆਂ ਹਨ।

ਪ੍ਰੀਤਮ ਅਤੇ ਪ੍ਰੇਮੀ ਦੇ ਦੇਖਣ ਅਤੇ ਗਲੇ ਮਿਲਣ ਆਦਿ ਉਹ ਸਵਾਦ ਹੈ, ਜਿਹੜਾ ਸ਼ਰਾਬ ਨਾਲੋਂ ਵੀ ਵਧੀਕ ਵਹੁਟੀ ਗੱਭਰੂ ਨੂੰ ਨਸ਼ਾ ਚੜ੍ਹਾ ਦੇਂਦਾ ਹੈ, ਪਰ ਜੇ ਹੋਣ ਵਹੁਟੀ ਗਭਰੂ ਹੀ।

ਲੱਵਜ਼ ਕਮਿੰਗ ਔਫ ਏਜ (LOVE'S COMING OF AGE)

"ਹਰ ਇਕ ਮਰਦ ਤੇ ਇਸਤ੍ਰੀ ਦੇ ਹਿਰਦੇ ਵਿਚ ਇਹ ਕੁਦਰਤੀ ਚਾਹ ਹੁੰਦੀ ਹੈ ਕਿ ਸਾਨੂੰ ਅਜਿਹਾ ਜੋੜੀਦਾਰ ਮਿਲੇ ਜਿਸ ਦੇ ਨਾਲ ਸਾਡਾ ਖੁਲ੍ਹਾ ਲੈਣ ਦੇਣ ਹੋਵੇ, ਜਿਸ ਦੇ ਨਾਲ ਕਿਸੇ ਤਰ੍ਹਾਂ ਦਾ ਪੜਦਾ ਨਾ ਹੋਵੇ, ਜਿਸਦਾ ਸਰੀਰ ਆਪਣੇ ਸਰੀਰ ਵਾਂਗ ਪਿਆਰਾ ਲੱਗੇ, ਜਿਸ ਦੇ ਨਾਲ ਮੇਰ ਤੇਰ ਦਾ ਕੋਈ ਭਿੰਨ ਭੇਦ ਨਾ ਰਹੇ । ਸਾਡੇ ਖਿਆਲ ਜਿਸਦੇ ਦਿਲ ਆਪਣੇ ਆਪ ਹੀ ਵਗ ਟੁਰਨ, ਸਮਝੋ ਕਿ ਜੋ ਇਕ ਦੇ ਦਿਲ ਆਵੋ ਦੂਜੇ ਦੇ ਵੀ ਓਹੋ ਆਵੇ । ਸਾਡੀਆਂ ਖੁਸ਼ੀਆਂ, ਮੌਜ ਮੇਲੇ, ਨਫੇ ਨੁਕਸਾਨ ਸਾਰੇ ਇਕ ਹੋਣ, ਜਿਸ ਸਾਥੀ ਦੇ ਹੁੰਦਿਆਂ ਹੋਇਆਂ ਦੁਨੀਆਂ ਦੇ ਘਾਟੇ ਵਾਧੇ ਕੁਝ ਸਹੀ ਨਾ ਹੋਣ, ਜਿਸ ਦਿਆਂ ਹੁੰਦਿਆਂ ਕਿਸੇ ਧਨ ਦੌਲਤ ਦੀ ਲੋੜ ਨਾ ਹੋਵੇ, ਜਿਹੜਾ ਜੇ ਕਦੇ ਰਬ-ਸਬੱਬੀ ਝਟ ਭਰ ਦੇ ਲਈ ਵੀ ਸਾਡੇ ਕੋਲੋਂ ਵਿਛੜ ਜਾਏ ਤਾਂ ਜਦੋਂ ਤੀਕਰ ਉਸ ਨੂੰ ਫੇਰ ਵੇਖ ਨਾ ਲਈਏ ਚੈਨ ਹੀ ਨਾ ਆਵੇ । ਗੱਲ ਕੀ ਇਕ ਦਿਲੀ ਮਿੱਤਰ ਪਰਾਪਤ ਕਰਨ ਦੀ ਚਾਹ ਸਭ ਨਾਲੋਂ ਵੱਡੀ ਚਾਹ ਹੈ ਜਿਹੜੀ ਕੀ ਹਰ ਇਕ ਮਰਦ ਅਤੇ ਇਸਤ੍ਰੀ ਨੂੰ ਹੁੰਦੀ ਹੈ ਤੇ ਵਿਆਹ ਹੀ ਇਕੋ ਤਰੀਕਾ ਹੈ ਜਿਹੜਾ ਇਸ ਚਾਹ ਨੂੰ ਬਹੁਤੀ ਹਦ ਤੀਕਰ ਪੂਰਾ ਕਰ ਸਕਦਾ ਹੈ ।" ਇਸ ਰਿਸ਼ਤੇ ਵਿਚ ਬੱਧੇ ਹੋਏ ਕਈ ਲੋਕ ਤਾਂ ਆਪਣੀ ਚਾਹ ਨੂੰ ਪੂਰਾ ਹੁੰਦਾ ਵੇਖ ਲੈਂਦੇ ਹਨ, ਪਰ ਕਈ ਇਹੋ ਜਿਹੇ ਵੀ ਹਨ ਜਿਹੜੇ ਆਖਦੇ ਹਨ ਕਿ "ਵਿਆਹ ਕਰਕੇ ਉਹਨਾਂ ਨੂੰ ਏਨਾ ਸਵਾਦ ਵੀ ਨਹੀਂ ਆਇਆ ਜਿੰਨਾ ਕਿ ਐਤਵਾਰ ਦੀ ਛੁੱਟੀ ਮਾਣਨ ਵਿਚ ਆਉਂਦਾ ਹੈ ।" ਇਸ ਸ਼ਿਕਾਇਤ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਜ਼ਰੂਰ ਕੋਈ ਅਜਿਹਾ ਨਿਯਮ ਤੋੜਿਆ ਹੈ ਜਿਸ ਨਿਯਮ ਦੇ ਅਧੀਨ ਵਹੁਟੀ ਗਭਰੂ ਦਾ

207 / 239
Previous
Next